kandhharaकंधर
ਸੰ. ਸੰਗ੍ਯਾ- ਕੰ (ਜਲ) ਨੂੰ ਧਾਰਨ ਵਾਲਾ, ਬੱਦਲ। ੨. ਕੰ (ਸਿਰ) ਨੂੰ ਧਾਰਨ ਵਾਲੀ, ਗਰਦਨ. ਗ੍ਰੀਵਾ। ੩. ਮਾਰਕੰਡੇਯ ਪੁਰਾਣ ਅਨੁਸਾਰ ਇੱਕ ਮਹਾਨ ਯੋਧਾ.
सं. संग्या- कं (जल) नूं धारन वाला, बॱदल। २. कं (सिर) नूं धारन वाली, गरदन. ग्रीवा। ३. मारकंडेय पुराण अनुसार इॱक महान योधा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)...
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਫ਼ਾ. [گردن] ਸੰਗ੍ਯਾ- ਗ੍ਰੀਵਾ....
ਸੰ. ਸੰਗ੍ਯਾ- ਗਰਦਨ. ਗਲ। ੨. ਸੰਘੀ. ਘੰਡੀ....
ਮ੍ਰਿਕੰਡੁ ਰਿਖੀ ਦਾ ਪੁਤ੍ਰ- मार्कण्डेय. ਨ੍ਰਿਸਿੰਘ ਪੁਰਾਣ ਵਿੱਚ ਕਥਾ ਹੈ ਕਿ ਜਦ ਮਨਸ੍ਵਿਨੀ ਦੇ ਗਰਭ ਤੋਂ ਮਾਰਕੰਡੇਯ ਜਨਮਿਆ, ਤਾਂ ਮ੍ਰਿਕੰਡੁ ਨੇ ਜਾਣ ਲਿਆ ਕਿ ਬਾਲਕ ਬਾਰਾਂ ਵਰ੍ਹੇ ਦਾ ਹੋਕੇ ਮਰ ਜਾਵੇਗਾ, ਇਸ ਲਈ ਮਾਤਾ ਪਿਤਾ ਸਦਾ ਦੁਖੀ ਰਹਿਂਦੇ ਸਨ. ਇੱਕ ਦਿਨ ਮਾਂ ਬਾਪ ਨੂੰ ਉਦਾਸ ਦੇਖਕੇ ਮਾਰਕੰਡੇਯ ਨੇ ਕਾਰਣ ਪੁੱਛਿਆ, ਤਾਂ ਉਨ੍ਹਾਂ ਨੇ ਪੁਤ੍ਰ ਨੂੰ ਉਸ ਦੀ ਥੋੜੀ ਉਮਰ ਹੋਣ ਦਾ ਸਬਬ ਦੱਸਿਆ. ਇਸ ਪੁਰ ਮਾਰਕੰਡੇਯ ਨੇ ਐਸਾ ਘੋਰ ਤਪ ਕੀਤਾ ਕਿ ਵਿਸਨੁ ਤੋਂ ਦੀਰਘਜੀਵੀ ਹੋਣ ਦਾ ਵਰ ਪਾਇਆ.#ਪਦਮਪੁਰਾਣ ਵਿੱਚ ਕਥਾ ਹੈ ਕਿ ਮ੍ਰਿਕੰਡੁ ਰਿਖੀ ਦੇ ਘਰ ਸੱਤ ਰਿਖੀ ਆਏ, ਬਾਲਕ ਮਾਰਕੰਡੇਯ ਨੇ ਉਨਾ ਨੂੰ ਪ੍ਰਣਾਮ ਕੀਤਾ, ਰਿਖੀਆਂ ਨੇ ਆਸ਼ੀਰਵਾਦ ਦਿੱਤਾ ਕਿ ਦੀਰਘਜੀਵੀ ਹੋਵੇ. ਪਿੱਛੋਂ ਰਿਖੀਆਂ ਨੇ ਦੇਖਿਆ ਕਿ ਮਾਰਕੰਡੇਯ ਦੀ ਉਮਰ ਬਹੁਤ ਛੋਟੀ ਹੇ ਅਰ ਅਸੀਂ ਦੀਰਘਜੀਵੀ ਹੋਣ ਦਾ ਵਰ ਦੇ ਚੁੱਕੇ ਹਾਂ, ਇਸ ਕਾਰਣ ਬਾਲਕ ਨੂੰ ਬ੍ਰਹਮਾ ਪਾਸ ਲੈਗਏ ਅਰ ਵਡੀ ਉਮਰ ਵਾਲਾ ਹੋਣ ਦਾ ਵਰ ਦਿਵਾਇਆ. ਮਾਰਕੰਡੇਯ ਦੀ ਇਸਤ੍ਰੀ ਧੂਮਾਵਤੀ ਅਤੇ ਪੁਤ੍ਰ ਵੇਦਸ਼ਿਰਾ ਸੀ. "ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ." (ਧਨਾ ਨਾਮਦੇਵ)#੨. ਮਾਰਕੰਡੇਯ ਦੇ ਨਾਮ ਪੁਰ ਇੱਕ ਨੌ ਹਜ਼ਾਰ ਸ਼ਲੋਕ ਦਾ ਪੁਰਾਣ ਪ੍ਰਸਿੱਧ ਹੈ, ਜਿਸ ਵਿੱਚ ਹੋਰ ਪ੍ਰਸੰਗਾਂ ਤੋਂ ਛੁੱਟ ਦੁਰ੍ਗਾ ਦੀ ਕਥਾ ਹੈ. ਜਿਸ ਨੂੰ ਚੰਡੀ ਪਾਠ ਅਤੇ ਦੁਰ੍ਗਾਸਤਸ਼ਤੀ ਆਖਦੇ ਹਨ. ਇਸੇ ਦਾ ਸ੍ਵਤੰਤ੍ਰ ਅਨੁਵਾਦ ਦਸਮਗ੍ਰੰਥ ਵਿੱਚ ਦੋ ਚੰਡੀਚਰਿਤ੍ਰ ਅਤੇ ਚੰਡੀ ਦੀ ਵਾਰ ਹੈ।#੩. ਨਾਹਨ ਰਾਜ ਦੇ ਬੜਾਬਨ ਅਸਥਾਨ ਤੋਂ, ਜੋ ਕਟਾਸਨ ਦੁਰਗਾਮੰਦਿਰ ਦੇ ਹੇਠ ਹੈ, ਨਿਕਲਿਆ ਇੱਕ ਛੋਟਾ ਦਰਿਆ, ਜੋ ਨਾਹਨ ਦੇ ਇਲਾਕੇ ਬਹੁਤ ਆਬਪਾਸ਼ੀ ਕਰਦਾ ਹੈ. ਇਹ ਕਾਲਾ ਅੰਬ ਪਾਸ ਅੰਬਾਲੇ ਦੇ ਜਿਲੇ ਅੰਦਰ ਪ੍ਰਵੇਸ਼ ਹੁੰਦਾ ਹੈ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਵਿ- ਵਡਾ. ਵਿਸ੍ਤਾਰ ਵਾਲਾ. ਉੱਚਾ। ੨. ਦੇਖੋ, ਮਹਾਣ....
ਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ....