ਕੜਿਆ

karhiāकड़िआ


ਵਿ- ਬੰਨ੍ਹਿਆ. ਬੰਧਨਾਂ ਵਿੱਚ ਫਸਿਆ. "ਲਿਖਿ ਲਿਖਿ ਪੜਿਆ ਤੇਤਾ ਕੜਿਆ" (ਵਾਰ ਆਸਾ) ਪੜ੍ਹਨ ਦਾ ਫਲ ਹੈ ਬੰਧਨਾਂ ਤੋਂ ਮੁਕਤ ਹੋਣਾ, ਪਰ ਵਿਚਾਰ ਬਿਨਾ ਲੋਕ ਜਿਉਂ ਜਿਉਂ ਪੜ੍ਹਦੇ ਹਨ, ਤਿਉਂ ਤਿਉਂ ਹੌਮੈ ਦੇ ਬੰਧਨਾਂ ਵਿੱਚ ਬੰਨ੍ਹੇ ਜਾਂਦੇ ਹਨ। ੨. ਕੜ੍ਹਿਆ. ਤਪਿਆ. ਰਿੱਝਿਆ.


वि- बंन्हिआ. बंधनां विॱच फसिआ. "लिखि लिखि पड़िआ तेता कड़िआ" (वार आसा) पड़्हन दा फल है बंधनां तों मुकत होणा, पर विचार बिना लोक जिउं जिउं पड़्हदे हन, तिउं तिउं हौमै दे बंधनां विॱच बंन्हे जांदे हन। २. कड़्हिआ. तपिआ. रिॱझिआ.