kshatra, kshataraक्शत्र, क्शतर
ਸੰਗ੍ਯਾ- ਕ੍ਸ਼ਤ (ਘਾਵ) ਤੋਂ ਬਚਾਉਣ ਵਾਲਾ, ਕਵਚ। ੨. ਹਿੰਸਾ (ਤਬਾਹੀ) ਤੋਂ ਬਚਾਉਣ ਵਾਲਾ ਕ੍ਸ਼ਤ੍ਰਿਯ. ਛਤ੍ਰੀ। ੩. ਰਾਜ੍ਯ। ੪. ਤਾਕਤ. ਸ਼ਕਤਿ.
संग्या- क्शत (घाव) तों बचाउण वाला, कवच। २. हिंसा (तबाही) तों बचाउण वाला क्शत्रिय. छत्री। ३. राज्य। ४. ताकत. शकति.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਛਤ. "ਜਿਨ ਕੇ ਜਗ ਅਕ੍ਸ਼ਤ ਸੀਸ ਧਰੈ। ਤਿਨ ਕੋ ਤਨੁ ਸਕ੍ਸ਼ਤ ਕੌਨ ਕਰੈ." (ਰਾਮਚੰਦ੍ਰਿਕਾ) ਜਿਨ੍ਹਾਂ ਦੇ ਸਿਰ ਚਾਉਲ ਚੜ੍ਹਾਕੇ ਪੂਜੀਏ, ਉਨ੍ਹਾਂ ਦੇ ਸ਼ਰੀਰ ਨੂੰ ਸ- ਕ੍ਸ਼ਤ (ਜ਼ਖ਼ਮੀ) ਕੌਣ ਕਰ ਸਕਦਾ ਹੈ?...
ਦੇਖੋ, ਘਾਉ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਜੋ ਕੰ (ਹਵਾ) ਨੂੰ ਰੋਕੇ, ਸੰਜੋਆ. ਜ਼ਿਰਹ। ੨. ਰਖ੍ਯਾ ਕਰਨ ਵਾਲਾ ਮੰਤ੍ਰ. "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫)੩ ਵਡਾ ਨਗਾਰਾ. ਨੌਬਤ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਫ਼ਾ. [تباہی] ਸੰਗ੍ਯਾ- ਬਰਬਾਦੀ....
ਸੰ. क्षत्रिय ਸੰਗ੍ਯਾ- ਕ੍ਸ਼ਤ੍ਰ (ਬਲ) ਧਾਰਨ ਵਾਲਾ ਪੁਰਖ. ਹਿੰਦੂਮਤ ਅਨੁਸਾਰ ਦੂਜਾ ਵਰਣ, ਜੋ ਭੁਜਾ ਦੇ ਬਲ ਕਰਕੇ ਪ੍ਰਜਾ ਦੀ ਰਖ੍ਯਾ ਕਰਦਾ ਹੈ. ਵੇਦ, ਪੁਰਾਣ ਅਤੇ ਸਿਮ੍ਰਿਤੀਆਂ ਵਿੱਚ ਛਤ੍ਰੀ ਦੀ ਉਤਪੱਤੀ ਕਰਤਾਰ ਦੀ ਭੁਜਾ ਤੋਂ ਲਿਖੀ ਹੈ. ਦੇਖੋ, ਖਤ੍ਰੀ....
ਦੇਖੋ, ਕ੍ਸ਼੍ਤ੍ਰਿਯ. "ਕਿ ਛਤ੍ਰੰ ਛਤ੍ਰੀ ਹੈ." (ਜਾਪੁ) ਕ੍ਸ਼੍ਤ੍ਰੀਆਂ ਦਾ ਛਤ੍ਰ ਹੈ. ਮਹਾਨ ਛਤ੍ਰੀ ਹੈ....
ਸੰ. ਸੰਗ੍ਯਾ- ਰਾਜਾ ਦਾ ਕਰਮ। ੨. ਰਾਜਾ ਦਾ ਹੋਣਾ। ੩. ਬਾਦਸ਼ਾਹਤ ਦੇਖੋ, ਰਾਜਾ ੨....
ਅ਼. [طاقت] ਸੰਗ੍ਯਾ- ਜ਼ੋਰ. ਬਲ। ੨. ਸਾਮਰਥ੍ਯ. ਸ਼ਕਤਿ....
ਸੰ. ਸ਼ਕ੍ਤਿ. ਸੰਗ੍ਯਾ- ਤਾਕਤ. ਸਾਮਰਥ੍ਯ. "ਮਾਨੁ ਮਹਤੁ ਨ ਸਕਤਿ ਹੀ ਕਾਈ." (ਬਿਲਾ ਮਃ ੫) ੨. ਪ੍ਰਭਾਵ. ਅਸਰ. "ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ." (ਗਉ ਕਬੀਰ) ੩. ਮਾਇਆ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੪. ਭਾਵ- ਇਸਤ੍ਰੀ. "ਸਕਤਿ ਸਨੇਹ ਕਰਿ ਸੁੰਨਤਿ ਕਰੀਐ." (ਆਸਾ ਕਬੀਰ) "ਤਉ ਆਨਿ ਸਕਤਿ ਗਲਿ ਬਾਂਧਿਆ." (ਸ੍ਰੀ ਬੇਣੀ) ੫. . ਕੁਦਰਤ. ਪ੍ਰਕ੍ਰਿਤਿ। ੬. ਬਰਛੀ. ਸੈਹਥੀ. "ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ." (ਸਵੈਯੇ. ਮਃ ੨. ਕੇ) ਇਸ ਥਾਂ "ਸਕਤਿ" ਸ਼ਬਦ ਸ਼ਲੇਸ ਹੈ. ਮਾਇਆ ਅਤੇ ਬਰਛੀ। ੭. ਪਦ ਤੇ ਵਾਕ੍ਯ ਦੀ ਉਹ ਵ੍ਰਿੱਤਿ (ਸੱਤਾ) ਜੋ ਅਰਥ ਬੋਧਨ ਕਰਾਉਂਦੀ ਹੈ। ੮. ਦੇਵਤਿਆਂ ਦੀ ਸਾਮਰਥ੍ਯ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਸ਼ਕਤਿ ਲਿਖਿਆ ਹੈ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ਇਹ ਹਨ- ਇੰਦ੍ਰਾਣੀ, ਵੈਸਨਵੀ, ਸ਼ਾਂਤਾ, ਬ੍ਰਹਮਾ੍ਣੀ, ਰੌਦ੍ਰੀ, ਕੌਮਾਰੀ, ਨਾਰਸਿੰਘੀ, ਵਾਰਾਹੀ, ਮਾਹੇਸ਼੍ਵਰੀ, ਚਾਮੁੰਡਾ, ਚੰਡਿਕਾ, ਕਾਰਤਿਕੀ, ਪ੍ਰਧਾਨਾ, ਕੀਰ੍ਤਿ, ਕਾਂਤਿ, ਤੁਸ੍ਟਿ, ਪੁਸ੍ਟਿ, ਧ੍ਰਿਤਿ, ਸ਼ਾਂਤਿ, ਕ੍ਰਿਯਾ, ਦਯਾ, ਮੇਧਾ, ਲੋਲਾਕ੍ਸ਼ੀ, ਦੀਰਘਜਿਹ੍ਵਾ, ਗੋਮੁਖੀ, ਕੁੰਡੋਦਰੀ, ਵਿਰਜਾ ਆਦਿ। ੯. ਸੰ. ਸਕ੍ਤਿ. ਸੰਬੰਧ. ਸੰਯੋਗ. "ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ." (ਗੌਂਡ ਮਃ ੪) ਸੂਰਜ ਦੇ ਸੰਬੰਧ ਨਾਲ ਤਪਤ....