kūtuकूतु
ਦੇਖੋ, ਕੂਤਨਾ. "ਕੇਤੀ ਦਾਤਿ ਜਾਣੈ ਕੌਣੁ ਕੂਤੁ." (ਜਪੁ) ੨. ਸੰ. ਆਕੂਤ (ਅਭਿਪ੍ਰਾਯ) ਦਾ ਸੰਖੇਪ.
देखो, कूतना. "केती दाति जाणै कौणु कूतु." (जपु) २. सं. आकूत (अभिप्राय) दा संखेप.
ਕ੍ਰਿ- ਅੰਦਾਜ਼ਾ ਕਰਨਾ. ਅਟਕਲਨਾ. ਜਾਂਚਣਾ। ੨. ਖੇਤ ਦੇ ਅੰਨ ਦੀ ਜਾਂਚ ਕਰਨੀ....
ਸੰ. ਕਤਿ- ਕਿਯਤ. ਵਿ- ਕਿਤਨਾ. ਕਿਤਨੀ. ਕਿਸ ਕ਼ਦਰ. "ਆਖਉ ਕੇਤੜਾ." (ਸੂਹੀ ਅਃ ਮਃ ੧) "ਜਲ ਮਹਿ ਕੇਤਾ ਰਾਖੀਐ ਅਭਅੰਤਰਿ ਸੂਕਾ." (ਆਸਾ ਅਃ ਮਃ ੧) "ਕੇਤੀ ਦਾਤਿ ਜਾਣੈ ਕੌਣੁ ਕੂਤੁ." (ਜਪੁ)...
ਸੰ. ਸੰਗ੍ਯਾ- ਦਿੱਤੀ ਹੋਈ ਵਸਤੁ. "ਦਾਤਿ ਪਿਆਰੀ ਵਿਸਰਿਆ ਦਾਤਾਰਾ." (ਧਨਾ ਮਃ ੫) ੨. ਦਾਨ ਕਰਨ ਯੋਗ੍ਯ ਵਸਤੁ. "ਦੇਵਣ ਵਾਲੇ ਕੈ ਹਥਿ ਦਾਤਿ ਹੈ." (ਸ੍ਰੀ ਮਃ ੩) ੩. ਦੇਖੋ, ਦਾਤਾ. ਦਾਨੀ. "ਮਾਣਸ ਦਾਤਿ ਨ ਹੋਵਈ, ਤੂੰ ਦਾਤਾ ਸਾਰਾ." (ਮਾਰੂ ਅਃ ਮਃ ੧) ਮਨੁੱਖ ਦਾਤ੍ਰਿ (ਦਾਤਾ) ਨਹੀਂ ਹੋ ਸਕਦਾ, ਤੂੰ ਪੂਰਣ ਦਾਤਾ ਹੈਂ। ੪. ਦਾਨ. ਬਖ਼ਸ਼ਿਸ਼. "ਦਾਤਿ ਖਸਮ ਕੀ ਪੂਰੀ ਹੋਈ." (ਸੂਹੀ ਛੰਤ ਮਃ ੫)...
ਦੇਖੋ, ਕੂਤਨਾ. "ਕੇਤੀ ਦਾਤਿ ਜਾਣੈ ਕੌਣੁ ਕੂਤੁ." (ਜਪੁ) ੨. ਸੰ. ਆਕੂਤ (ਅਭਿਪ੍ਰਾਯ) ਦਾ ਸੰਖੇਪ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰ. ਸੰਗ੍ਯਾ- ਮਨ ਦਾ ਵਿਚਾਰ. ਮਨੋਰਥ। ੨. ਤਾਤਪਰਯ. ਸਿੱਧਾਂਤ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....