kuntaकुंत
ਸੰ. ਸੰਗ੍ਯਾ- ਕੁ (ਜ਼ਮੀਨ) ਨੂੰ ਜੋ ਪੁੱਟਦਾ ਹੈ. ਕੁਦਾਲ। ੨. ਮੁਰਗਾ. ਕੁੱਕੜ. "ਭੁਨਸਾਰ ਭਈ ਧੁਨਿ ਕੁੰਤ ਕਈ." (ਨਾਪ੍ਰ) ੩. ਨੇਜ਼ਾ. ਬਰਛਾ। ੪. ਜੂੰ. ਯੂਕਾ। ੫. ਜਲ. ਪਾਣੀ। ੬. ਕਮਲ। ੭. ਵਿ- ਭਯਾਨਕ. ਡਰਾਵਨਾ.
सं. संग्या- कु (ज़मीन) नूं जो पुॱटदा है. कुदाल। २. मुरगा. कुॱकड़. "भुनसार भई धुनि कुंत कई." (नाप्र) ३. नेज़ा. बरछा। ४. जूं. यूका। ५. जल. पाणी। ६. कमल। ७. वि- भयानक. डरावना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰ. ਕੁੱਦਾਲ. ਸੰਗ੍ਯਾ- ਕੁ (ਜ਼ਮੀਨ) ਨੂੰ ਪਾੜਨ ਵਾਲ, ਤਿੱਖੀ ਨੋਕ ਦਾ ਇੱਕ ਸੰਦ. ਬੇਲਚਾ। ੨. ਕਸੀ. ਕਹੀ....
ਦੇਖੋ, ਕੁਕਟ- ਕੁਕਟੀ....
ਭਾਨੁ- ਨਿ ਸਾਰ. ਸੂਰਜ ਦੇ ਨਿਕਲਣ ਦਾ ਵੇਲਾ. ਭੋਰ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਸੰ. ਸੰਗ੍ਯਾ- ਕੁ (ਜ਼ਮੀਨ) ਨੂੰ ਜੋ ਪੁੱਟਦਾ ਹੈ. ਕੁਦਾਲ। ੨. ਮੁਰਗਾ. ਕੁੱਕੜ. "ਭੁਨਸਾਰ ਭਈ ਧੁਨਿ ਕੁੰਤ ਕਈ." (ਨਾਪ੍ਰ) ੩. ਨੇਜ਼ਾ. ਬਰਛਾ। ੪. ਜੂੰ. ਯੂਕਾ। ੫. ਜਲ. ਪਾਣੀ। ੬. ਕਮਲ। ੭. ਵਿ- ਭਯਾਨਕ. ਡਰਾਵਨਾ....
ਫ਼ਾ. [نیزہ] ਨੇਜ਼ਹ. ਸੰ. ਨੇਕ੍ਸ਼੍ਣ. ਸੰਗ੍ਯਾ- ਭਾਲਾ. ਬਰਛਾ. "ਨੇਜਾ ਨਾਮ ਨੀਸਾਣੁ." (ਸਵੈਯੇ ਮਃ ੫. ਕੇ) ੨. ਨਿਸ਼ਾਨ. ਝੰਡਾ। ੩. ਪੁਰਾਣੇ ਸਮੇਂ ਦਾ ਇੱਕ ਮਾਪ, ਜੋ ਸੱਤ ਹੱਥ (ਸਾਢੇ ਤਿੰਨ ਗਜ) ਹੋਇਆ ਕਰਦਾ ਸੀ, ਕਿਉਂਕਿ ਨੇਜਾ ਸ਼ਸਤ੍ਰ ਸੱਤ ਹੱਥ ਭਰ ਹੁੰਦਾ ਸੀ. "ਸੂਰਜ ਸਵਾ ਨੇਜੇ ਉੱਤੇ ਆਨ ਠਹਿਰੇ." (ਹੀਰ ਵਾਰਸਸ਼ਾਹ) ੪. ਚਿਲਗੋਜ਼ੇ (ਨੇਉਜੇ) ਨੂੰ ਭੀ ਬਹੁਤ ਲੋਕ ਨੇਜਾ ਆਖਦੇ ਹਨ. ਦੇਖੋ, ਨੇਵਜਾ....
ਸੰ. ਵ੍ਰਸ਼੍ਚਨ. ਸੰਗ੍ਯਾ- ਕੱਟਣਾ। ੨. ਇੱਕ ਸ਼ਸਤ੍ਰ, ਜਿਸ ਦਾ ਛੜ (ਦੰਡ) ਬਾਂਸ ਆਦਿ ਦਾ ਹੁੰਦਾ ਹੈ ਅਰ ਦੋਹੀਂ ਪਾਸੀਂ ਤਿੱਖੇ ਫਲ ਹੁੰਦੇ ਹਨ. ਭਾਲਾ। ੩. ਛੈਣੀ. ਲੋਹਾ ਕੱਟਣ ਦਾ ਸੰਦ....
ਸੰ. ਯੂਕਾ. ਸੰਗ੍ਯਾ- ਵਸਤ੍ਰ ਅਤੇ ਕੇਸ਼ਾਂ ਵਿੱਚ ਹੋਣ ਵਾਲਾ ਇੱਕ ਸ੍ਵੇਦਜ ਜੰਤੁ. louse. ਬਹੁਵਚਨ lice....
ਦੇਖੋ, ਜੂੰ ਅਤੇ ਜੂੰਕ। ੨. ਖਟਮਲ. ਕਟੂਆ. ਮਾਂਗਣੂ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਵਿ- ਭਯ ਦੇਣ ਵਾਲਾ. ਡਰਾਉਣਾ।#੨. ਸੰਗ੍ਯਾ- ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. "ਜਾਂਕੋ ਥਾਰੀਭਾਵ ਭਯ ਵਹੈ ਭਯਾਨਕ ਜਾਨ।#ਲਖਨ ਭਯੰਕਰ ਗਜਬ ਕਛੁ ਤੇ ਬਿਭਾਵ ਉਰ ਆਨ।#ਕੰਪਾਦਿਕ ਅਨੁਭਾਵ ਤਹਿਂ ਸੰਚਾਰੀ ਮੱਹਾਦਿ।#ਕਾਲਦੇਵ ਕ੍ਵੈਲਾ ਵਰਣ ਸੁ ਭਯਾਨਕ ਰਸ ਯਾਦਿ।" (ਜਗਦਵਿਨੋਦ)#੨. ਸ਼ੇਰ. ਸਿੰਹ. ਮ੍ਰਿਗਰਾਜ। ੩. ਫਣੀਅਰ ਸੱਪ....