kusunbhaकुसुंभ
ਸੰ. ਸੰਗ੍ਯਾ- ਕੁਸੁੰਭਾ. ਕੇਸਰ ਜੇਹੀਆਂ ਸੁਨਹਿਰੀ ਤਰੀਆਂ ਵਾਲੇ ਫੁੱਲਾਂ ਵਾਲਾ ਇੱਕ ਬੂਟਾ. ਅਗਨਿਸ਼ਿਖ। ੨. ਕੁਸੁੰਭੇ ਦਾ ਫੁੱਲ। ੩. ਝਾਰੀ. ਸੁਰਾਹੀ। ੪. ਸੰ. ਕੁਸੁੰਭ. ਸਰਪ ਆਦਿਕ ਜ਼ਹਿਰੀਲੇ ਜੀਵਾਂ ਦੀ ਉਹ ਥੈਲੀ, ਜਿਸ ਵਿੱਚ ਜ਼ਹਿਰ ਜਮਾ ਰਹਿੰਦੀ ਹੈ. Venom- bag.
सं. संग्या- कुसुंभा. केसर जेहीआं सुनहिरी तरीआं वाले फुॱलां वाला इॱक बूटा. अगनिशिख। २. कुसुंभे दा फुॱल। ३. झारी. सुराही। ४. सं. कुसुंभ. सरप आदिक ज़हिरीले जीवां दी उह थैली, जिस विॱच ज़हिर जमा रहिंदी है. Venom- bag.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਸੁੰਭ ਅਤੇ ਕੁਸੁੰਭ। ੨. ਕੁਸੁੰਭੇ ਜੇਹੀ ਰੰਗਤ ਵਾਲਾ। ੩. ਡਿੰਗ- ਅਫ਼ੀਮ ਦਾ ਟਪਕਾਇਆ ਹੋਇਆ ਰਸ, ਜੋ ਕੁਸੁੰਭੇ ਦੇ ਰੰਗ ਵਾਂਙ ਚੁਆਇਆ ਜਾਂਦਾ ਹੈ. ਦੇਖੋ, ਕਸੁੰਭੜਾ ੨....
ਸੰ. ਸੰਗ੍ਯਾ- ਕੁੰਕੁਮ. ਕਸ਼ਮੀਰਜ. ਕੁੰਗੂ. "ਕੇਸਰ ਕੁਸਮ ਮਿਰਗਮੈ ਹਰਣਾ." (ਤਿਲੰ ਮਃ ੧) ੨. ਘੋੜੇ ਅਤੇ ਸ਼ੇਰ ਦੀ ਗਰਦਨ ਦੇ ਲੰਮੇ ਰੋਮ. ਅਯਾਲ। ੩. ਫੁੱਲ ਦੀ ਤਰੀ. ਇਹ ਸ਼ਬਦ ਕੇਸ਼ਰ ਭੀ ਸ਼ੁੱਧ ਹੈ। ੪. ਡਿੰਗ. ਮੌਲਸਰੀ. ਬਕੁਲ....
ਵਿ- ਸੁਇਨੇ ਦੀ ਗਿਲਟ ਵਾਲਾ। ੨. ਸੁਇਨੇ ਦਾ। ੩. ਸ਼ੋਨੇ ਰੰਗਾ। ਸੰਗ੍ਯਾ- ਛੋਟਾ ਕੂੰਡਾ. ਕੂੰਡੀ। ੫. ਦੇਖੋ, ਸੁਨੀਹਿਰੀਆ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਸੰ. ਵਿਟਪ. ਬਿਰਛ. ਪੌਧਾ. "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫) "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਸੰਗ੍ਯਾ- ਝੱਜਰ. ਖਲਿੰਜਰ. ਸ਼ੁਰਾਹੀ। ੨. ਦੇਖੋ, ਝਾਰਿ ਅਤੇ ਝਾੜੀ। ੩. ਕ੍ਰਿ. ਵਿ- ਸਾਰੇ. ਸ਼ਭ. ਤਮਾਮ। ੪. ਦੇਖੋ, ਘਾਰੀ....
ਸੰਗ੍ਯਾ- ਝਾਰੀ. ਝੱਝਰ। ੨. ਕਮੰਡਲੁ। ੩. ਸੰ सुराधृ ਸੁਰਾਧ੍ਰਿ. ਸ਼ਰਾਬ ਧਾਰਨ ਵਾਲੀ. ਧਾਤੁ ਜਾਂ ਕੱਚ ਦੀ ਝਾਰੀ, ਜਿਸ ਵਿੱਚ ਸ਼ਰਾਬ ਰੱਖੀਦੀ ਹੈ. "ਸੂਲ ਸੁਰਾਹੀ ਖੰਜਰ ਪਿਆਲਾ." (ਹਜਾਰੇ ੧੦)...
ਸੰ. ਸਰ੍ਪ. (ਦੇਖੋ, ਸ੍ਰਿਪ) ਗਮਨ. ਚਾਲ। ੨. ਮੰਦਗਤਿ. ਧੀਮੀ ਚਾਲ। ੩. ਸੱਪ. ਸਾਂਪ. "ਕਈ ਜਨਮ ਪੰਖੀ ਸਰਪ ਹੋਇਓ." (ਗਉ ਮਃ ੫) ਦੇਖੋ, ਸਰਪਿੰਦ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰਗ੍ਯਾ- ਛੋਟਾ ਥੈਲਾ। ੨. ਹਜ਼ਾਰ ਰੁਪਯੇ ਦੀ ਗੁਥਲੀ। ੩. ਢਾਲੇਹੋਏ ਸੁਵਰਣ ਦੀ ਡਲੀ. "ਅਲੰਕਾਰ ਮਿਲਿ ਥੈਲੀ ਹੋਈ ਹੈ ਤਾਤੇ ਕਨਿਕ ਵਖਾਨੀ." (ਧਨਾ ਮਃ ੫) ੪. ਨਕ਼ਦੀ. "ਸੰਚਤ ਸੰਚਤ ਥੈਲੀ ਕੀਨੀ." (ਆਸਾ ਮਃ ੫) ੫. ਮਾਇਆ. ਦੌਲਤ. "ਥੈਲੀ ਸੰਚਹੁ ਸ੍ਰਮ ਕਰਹੁ ਥਾਕਿਪਰਹੁ ਗਾਵਾਰ." (ਬਾਵਨ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [زہر] ਜ਼ਹਿਰ. ਸੰਗ੍ਯਾ- ਕ੍ਰੋਧ। ੨. ਵਿਸ. ਵਿਖ. ਮਹੁਰਾ. "ਆਨ ਜਹਿਰ ਚੀਜ ਨ ਭਾਇਆ." (ਵਾਰ ਮਲਾ ਮਃ ੧)...
ਅ਼. [جماع] ਜਮਅ਼. ਸੰਗ੍ਯਾ- ਜੋੜ. ਮੀਜ਼ਾਨ। ੨. ਸੰਗ੍ਰਹਿ। ੩. ਜਮਾ ਸ਼ਬਦ ਖ਼ਾਤਿਰਜਮਾ (ਤਸੱਲੀ) ਲਈ ਭੀ ਵਰਤਿਆ ਹੈ. "ਇਸ ਬਿਧਿ ਤਾਂਕੀ ਜਮਾ ਕਰਾਈ." (ਗੁਵਿ ੧੦)...