ਕੁਵਲਯਾਸ਼੍ਵ, ਕੁਵਲਯਾਸ਼ਵ

kuvalēāshva, kuvalēāshavaकुवलयाश्व, कुवलयाशव


ਇੱਕ ਸੂਰਜਵੰਸ਼ੀ ਰਾਜਾ, ਜਿਸ ਦੇ ਵਿਸਨੁਪੁਰਾਣ ਅਨੁਸਾਰ ੨੧੦੦੦ ਪੁਤ੍ਰ ਅਤੇ ਹਰਿਵੰਸ਼ ਅਨੁਸਾਰ ੧੦੦ ਸਨ. ਦੇਖੋ, ਧੁੰਧੁ। ੨. ਮਹਾਰਾਜਾ ਸ਼ਕ੍ਰਜਿਤ ਦਾ ਪੁਤ੍ਰ, ਜਿਸ ਦਾ ਨਾਉਂ ਰਿਤੁਧ੍ਵਜ ਸੀ. ਗਾਲਵ ਰਿਖੀ ਨੇ ਇਸ ਨੂੰ "ਕੁਵਲਯ" ਨਾਉਂ ਦਾ ਘੋੜਾ ਯੱਗ ਵਿੱਚ ਵਿਘਨ ਕਰਨ ਵਾਲੇ ਦੈਤਾਂ ਦੇ ਮਾਰਨ ਲਈ ਦਿੱਤਾ, ਇਸ ਲਈ ਨਾਉਂ ਕੁਵਲਯਾਸ਼੍ਵ ਹੋਇਆ. ਦੇਖੋ, ਮਦਾਲਸਾ.


इॱक सूरजवंशी राजा, जिस दे विसनुपुराण अनुसार २१००० पुत्र अते हरिवंश अनुसार १०० सन. देखो, धुंधु। २. महाराजा शक्रजित दा पुत्र, जिस दा नाउं रितुध्वज सी. गालव रिखी ने इस नूं "कुवलय" नाउं दा घोड़ा यॱग विॱच विघन करन वाले दैतां दे मारन लई दिॱता, इस लई नाउं कुवलयाश्व होइआ. देखो, मदालसा.