ਕੁਤਬੁੱਦੀਨ, ਕ਼ੁਤਬੁੱਦੀਨ

kutabudhīna, kautabudhīnaकुतबुॱदीन, क़ुतबुॱदीन


[قُطب اُلدیِن] ਕ਼ੁਤ਼ਬੁੱਦੀਨ. ਵਿ- ਧਰਮ ਦਾ ਧ੍ਰੁਵ. ਜਿਸ ਦੇ ਆਸਰੇ ਧਰਮ ਹੈ। ੨. ਜਲੰਧਰ ਦਾ ਜਾਲਿਮ ਹਾਕਿਮ, ਜਿਸ ਨੇ ਸਿੱਖਾਂ ਨੂੰ ਅਸਹਿ ਕਸ੍ਟ ਦਿੱਤੇ. ਇੱਕ ਬਾਰ ਜਦਕਿ ਏਹ ਬਿਆਸ ਕਿਨਾਰੇ ਸ਼ਿਕਾਰ ਖੇਡ ਰਿਹਾ ਸੀ, ਤਦ ਬਾਘ ਸਿੰਘ ਨੇ ਅਚਾਨਕ ਆ ਫੜਿਆ ਅਤੇ ਜਿਉਂਦਾ ਹੀ ਅੱਗ ਵਿੱਚ ਫੂਕ ਦਿੱਤਾ। ੩. ਕੁਸੂਰ ਦਾ ਹਾਕਿਮ. ਦੇਖੋ, ਕੁਸੂਰ ੧.। ੪. ਦੇਖੋ, ਕ਼ੁਤ਼ਬੁੱਦੀਨ ਐਬਕ.


[قُطب اُلدیِن] क़ुत़बुॱदीन. वि- धरम दा ध्रुव. जिस दे आसरे धरम है। २. जलंधर दा जालिम हाकिम, जिस ने सिॱखां नूं असहि कस्ट दिॱते. इॱक बार जदकि एह बिआस किनारे शिकार खेड रिहा सी, तद बाघ सिंघ ने अचानक आ फड़िआ अते जिउंदा ही अॱग विॱच फूक दिॱता। ३. कुसूर दा हाकिम. देखो, कुसूर १.। ४. देखो, क़ुत़बुॱदीन ऐबक.