kutabāकुतबा
ਦੇਖੋ, ਖੁਤਬਾ. "ਓਹ ਕੁਤਬਾ ਮੇਰਾ ਪੜਨਗੇ ਵਿਚ ਦੁਹਾਂ ਜਹਾਨਾ." (ਜੰਗਨਾਮਾ)
देखो, खुतबा. "ओह कुतबा मेरा पड़नगे विच दुहां जहाना." (जंगनामा)
ਅ਼. [خُطبہ] ਖ਼ੁਤ਼ਬਹ. ਵ੍ਯਾਖ੍ਯਾਨ (ਵਖਿਆਨ). ਕਥਨ। ੨. ਸ਼ੁਕ੍ਰਵਾਰ (ਜੁਮੇ) ਦੀ ਨਮਾਜ਼ ਤੋਂ ਪਹਿਲਾਂ ਅਤੇ ਈ਼ਦ ਦੀ ਨਮਾਜ਼ ਤੋਂ ਪਿੱਛੇ ਜੋ ਇਮਾਮ ਉਪਦੇਸ਼ ਦਿੰਦਾ ਹੈ ਉਸ ਦੀ 'ਖ਼ੁਤ਼ਬਾ' ਸੰਗ੍ਯਾ ਹੈ. ਮਿਸ਼ਕਾਤ ਵਿੱਚ ਲਿਖਿਆ ਹੈ ਕਿ ਮੁਹ਼ੰਮਦ ਸਾਹਿਬ ਵਡੇ ਜੋਸ਼ ਨਾਲ ਖ਼ੁਤਬਾ ਕਿਹਾ ਕਰਦੇ ਸਨ. ਇਸਲਾਮ ਦੀ ਰੀਤਿ ਅਨੁਸਾਰ "ਖ਼ਤ਼ੀਬ" (ਉਪਦੇਸ਼ਕ) ਨੂੰ ਮਸਜਿਦ ਦੇ ਉੱਚੇ ਥੜੇ (ਮਿੰਬਰ) ਉੱਪਰ ਖੜੋਕੇ ਖ਼ੁਤਬਾ ਕਹਿਣਾ ਚਾਹੀਏ ਅਤੇ ਉਸ ਦੇ ਅੰਤ ਵਿੱਚ ਰਸੂਲ ਮੁਹ਼ੰਮਦ ਅਤੇ ਖ਼ਲੀਫ਼ਾ ਲਈ ਦੁਆ਼ ਮੰਗਣੀ ਚਾਹੀਏ. ਜਦ ਤੋਂ ਬਗ਼ਦਾਦ ਅਤੇ ਰੂਮ ਦੇ ਬਾਦਸ਼ਾਹ ਖ਼ਲੀਫ਼ਾ ਹੋਣ ਲੱਗੇ, ਤਦ ਤੋਂ ਇਹ ਰੀਤਿ ਚੱਲੀ ਕਿ ਹਰੇਕ ਬਾਦਸ਼ਾਹ ਆਪਣੇ ਨਾਉਂ ਦਾ ਖ਼ੁਤਬਾ ਪੜ੍ਹਾਉਣ ਲੱਗ ਪਿਆ, ਜੇਹਾ ਕਿ ਭਾਈ ਗੁਰਦਾਸ ਜੀ ਲਿਖਦੇ ਹਨ- "ਖੁਤਬਾ ਜਾਇ ਪੜਾਇਂਦਾ." (ਵਾਰ ੨੬)...
ਦੇਖੋ, ਖੁਤਬਾ. "ਓਹ ਕੁਤਬਾ ਮੇਰਾ ਪੜਨਗੇ ਵਿਚ ਦੁਹਾਂ ਜਹਾਨਾ." (ਜੰਗਨਾਮਾ)...
ਸਰਵ- ਮਾਮਕ. ਬੋਲਣ ਵਾਲੇ ਦਾ ਆਪਣਾ. "ਮੇਰਾ ਸਾਹਿਬ ਅਤਿ ਵਡਾ." (ਮਃ ੩. ਵਾਰ ਗੂਜ ੧) ੨. ਵਿ- ਮੁੱਖ. ਪ੍ਰਧਾਨ. ਦੇਖੋ, ਮੇਰੁ. "ਸਿਰੁ ਕੀਨੋ ਮੇਰਾ." (ਰਾਮ ਅਃ ਮਃ ੫) ਸਾਰੇ ਅੰਗਾਂ ਵਿੱਚੋਂ ਸਿਰ ਨੂੰ ਪ੍ਰਧਾਨ ਬਣਾਇਆ ਹੈ....
ਦੇਖੋ, ਬਿਚ ਅਤੇ ਵਿਚਿ...
ਜੁੱਧ ਦੀ ਕਥਾ ਦਾ ਗ੍ਰੰਥ। ੨. ਇਸ ਨਾਮ ਦੇ ਕਈ ਗ੍ਰੰਥ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਲਹੌਰ ਦਰਬਾਰ ਦੀ ਫੌਜ ਦਾ ਅੰਗ੍ਰੇਜ਼ਾਂ ਨਾਲ ਜੰਗ ਕਰਨ ਦਾ ਪ੍ਰਸੰਗ ਹੈ¹। ੩. ਬੱਤੀ ਪੌੜੀਆਂ ਦੀ ਇੱਕ ਰਚਨਾ ਕਿਸੇ ਪ੍ਰੇਮੀ ਦੀ ਲਿਖੀ ਹੋਈ ਪ੍ਰਸਿੱਧ ਵਾਰ ਹੈ, ਜਿਸ ਨੂੰ "ਵਾਰ ਗੁਰੂ ਗੋਬਿੰਦ ਸਿੰਘ ਜੀ" ਭੀ ਲਿਖਿਆ ਹੈ. ਇਸ ਵਿੱਚ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਹਜ਼ਾਦੀ ਜ਼ੇਬੁੱਨਿਸਾ ਨਾਲ ਪ੍ਰਸ਼ਨ ਉੱਤਰ ਅਤੇ ਭੰਗਾਣੀ ਦੇ ਜੰਗ ਦਾ ਵਰਣਨ ਹੈ....