kutavāraकुटवार
ਦੇਖੋ, ਕੋਤਵਾਲ। ੨. ਕੋਟਪਾਲ. ਕੋਟ ਦੀ ਰਾਖੀ ਕਰਨ ਵਾਲਾ.
देखो, कोतवाल। २. कोटपाल. कोट दी राखी करन वाला.
ਸੰ. ਕੋਟਪਾਲ। ੨. ਸ਼ਹਿਰ ਦੀ ਰਖ੍ਯਾ ਕਰਨ ਵਾਲਾ ਅਹੁਦੇਦਾਰ। ੩. ਮੁਗ਼ਲਰਾਜ ਸਮੇਂ ਕੋਤਵਾਲ ਅਦਾਲਤੀ Magistrate. ਭੀ ਹੁੰਦਾ ਸੀ....
ਸੰ. ਸੰਗ੍ਯਾ- ਦੁਰਗਪਾਲ. ਕਿਲੇ ਦਾ ਰਾਖਾ। ੨. ਸ਼ਹਰਪਨਾਹ ਦੀ ਰਖ੍ਯਾ ਕਰਨ ਵਾਲਾ। ੩. ਕੋਤਵਾਲ....
ਸੰ. ਸੰਗ੍ਯਾ- ਦੁਰਗ. ਕਿਲਾ. "ਕੋਟ ਨ ਓਟ ਨ ਕੋਸ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ਹਰਪਨਾਹ। ੩. ਰਾਜੇ ਦਾ ਮੰਦਿਰ। ੪. ਸੰ. ਕੋਟਿ. ਕਰੋੜ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ਸੁਵਰਣ ਦੇ ਕੋਟਿ ਭਾਰ ਦਾਨ ਕਰੇ। ੫. ਭਾਵ- ਬੇਸ਼ੁਮਾਰ. ਬਹੁਤ. ਅਨੰਤ. "ਕੋਟਨ ਮੇ ਨਾਨਕ ਕੋਊ." (ਸ. ਮਃ ੯) ੬. ਇੱਕ ਅੰਗ੍ਰੇਜ਼ੀ ਵ੍ਯੋਂਤ ਦਾ ਵਸਤ੍ਰ, ਜੋ ਬਟਨਦਾਰ ਹੁੰਦਾ ਹੈ. Coat....
ਦੇਖੋ, ਰਖਵਾਲੀ। ੨. ਦੇਖੋ, ਰੱਖੜੀ। ੩. ਰੱਖਣਾ ਕ੍ਰਿਯਾ ਦਾ ਭੂਤਕਾਲ. ਰੱਖੀ. "ਰਾਖੀ ਪੈਜ ਮੇਰੈ ਕਰਤਾਰਿ." (ਗਉ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....