kotapālaकोटपाल
ਸੰ. ਸੰਗ੍ਯਾ- ਦੁਰਗਪਾਲ. ਕਿਲੇ ਦਾ ਰਾਖਾ। ੨. ਸ਼ਹਰਪਨਾਹ ਦੀ ਰਖ੍ਯਾ ਕਰਨ ਵਾਲਾ। ੩. ਕੋਤਵਾਲ.
सं. संग्या- दुरगपाल. किले दा राखा। २. शहरपनाह दी रख्या करन वाला। ३.कोतवाल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦੁਰ੍ਗ (ਕਿਲੇ) ਦੇ ਪਾਲਣ ਵਾਲਾ. ਗੜ੍ਹ ਦਾ ਰਕ੍ਸ਼੍ਕ. ਕਿਲੇਦਾਰ. ਦੁਰ੍ਗਾਧ੍ਯਕ੍ਸ਼੍....
ਰਕ੍ਸ਼ਾ ਕਰਨ ਵਾਲਾ. ਰਕ੍ਸ਼੍ਕ. "ਰਾਖਾ ਏਕ ਹਮਾਰਾ ਸੁਆਮੀ." (ਭੈਰ ਮਃ ੫)...
ਸੰਗ੍ਯਾ- ਸ਼ਹਰ ਦੀ ਰਖ੍ਯਾ ਕਰਨ ਵਾਲਾ ਕੋਟ. ਨਗਰ ਦੀ ਚਾਰਦੀਵਾਰੀ. ਫ਼ਸੀਲ....
ਦੇਖੋ, ਰਕ੍ਸ਼ਾ. "ਸਰਬ ਰਖ੍ਯਾ ਗੁਰ ਦਯਾਲਹ." (ਸਹਸ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਕੋਟਪਾਲ। ੨. ਸ਼ਹਿਰ ਦੀ ਰਖ੍ਯਾ ਕਰਨ ਵਾਲਾ ਅਹੁਦੇਦਾਰ। ੩. ਮੁਗ਼ਲਰਾਜ ਸਮੇਂ ਕੋਤਵਾਲ ਅਦਾਲਤੀ Magistrate. ਭੀ ਹੁੰਦਾ ਸੀ....