kuchilaकुचिल
ਦੇਖੋ, ਕੁਚਲ ਅਤੇ ਕੁਚੀਲ. "ਕੁਚਿਲ ਕਠੋਰ ਕਪਟ ਕਾਮੀ." (ਕਾਨ ਮਃ ੫)
देखो, कुचल अते कुचील. "कुचिल कठोर कपट कामी." (कान मः ५)
ਸੰ. ਕੁਚਰ. ਵਿ- ਦੂਸਰੇ ਦੇ ਦੋਸ ਕਹਿਣ ਵਾਲਾ. "ਇਕ ਕੁਚਲ ਕੁਚੀਲ ਬਿਖਲੀਪਤੇ." (ਆਸਾ ਅਃ ਮਃ ੩) ੨. ਦੇਖੋ, ਕੁਚਾਲੀ। ੩. ਦੇਖੋ, ਕੁਚਿਲ ਅਤੇ ਕੁਚੇਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਕੁਚੇਲ. ਵਿ- ਮੈਲੇ ਵਸਤ੍ਰਾਂ ਵਾਲਾ. ਗੰਦੇ ਲਿਬਾਸ ਵਾਲਾ. ਦੇਖੋ, ਕੁਚਲ ਕੁਚੀਲ....
ਦੇਖੋ, ਕੁਚਲ ਅਤੇ ਕੁਚੀਲ. "ਕੁਚਿਲ ਕਠੋਰ ਕਪਟ ਕਾਮੀ." (ਕਾਨ ਮਃ ੫)...
ਸੰ. ਵਿ- ਕਰੜਾ. ਸਖ਼ਤ. ਕਵੀਆਂ ਨੇ ਇਹ ਪਦਾਰਥ ਕਠੋਰ ਗਿਣੇ ਹਨ- ਸੂਮ ਦਾ ਮਨ, ਹੱਡ, ਹੀਰਾ, ਕੱਛੂ ਦੀ ਪਿੱਠ, ਕਾਠ, ਧਾਤੁ, ਪੱਥਰ, ਯੋਧਾ ਦੀ ਛਾਤੀ। ੨. ਦਯਾ ਰਹਿਤ. ਬੇਰਹਮ....
ਸੰ. ਸੰਗ੍ਯਾ- ਛਲ. ਫ਼ਰੇਬ. "ਕੂੜਿ ਕਪਟਿ ਕਿਨੈ ਨ ਪਾਇਓ." (ਸ੍ਰੀ ਮਃ ੪) ੨. ਦੇਖੋ, ਕਪਾਟ. "ਖੋਲਿ ਕਪਟ ਗੁਰੁ ਮੇਲੀਆ." (ਜੈਤ ਛੰਤ ਮਃ ੫) "ਨਾਨਕ ਮਿਲਹੁ ਕਪਟ ਦਰ ਖੋਲਹੁ." (ਤੁਖਾਰੀ ਬਾਰਹਮਾਹਾ)...
ਕਮੀ. ਘਾਟਾ."ਕਹੁ ਨਾਨਕ ਨਾਹੀ ਤਿਨਿ ਕਾਮੀ" (ਆਸਾ ਮਃ ੫) ੨. ਕੰਮਾਂ ਵਿੱਚ. ਕਾਮੋਂ ਮੇ. "ਹਰਿ ਤਿਸ ਕੀ ਕਾਮੀ." (ਵਾਰ ਮਾਰੂ ੨. ਮਃ ੫) ਕਰਤਾਰ ਉਸ ਦੇ ਕੰਮਾਂ ਵਿੱਚ ਸਹਾਇਤਾ ਕਰਦਾ ਹੈ। ੩. ਕਾਮਨਾ. "ਤਿਆਗਿ ਸਗਲ ਕਾਮੀ." (ਸਾਰ ਮਃ ੫. ਪੜਤਾਲ) ੪. ਸੰ. कामिन ਕਾਮਨਾ ਵਾਲਾ. ਇੱਛਾ ਵਾਲਾ। ੫. ਕਾਮ (ਅਨੰਗ) ਦੇ ਅਸਰ ਵਾਲਾ. "ਕੁਚਿਲ ਕਠੋਰ ਕਪਟਿ ਕਾਮੀ." (ਕਾਨ ਮਃ ੫) ੬. ਅ਼. [کامی] ਸੰਨੱਧਬੱਧ ਯੋਧਾ. ਕਵਚਧਾਰੀ ਸੂਰਮਾ. "ਕਾਮੀ ਆਦਿ ਉਚਾਰਕੈ ਅਰਿ ਪਦ ਅੰਤ ਸੁ ਦੇਹੁ." (ਸਨਾਮਾ) ਕਵਚਧਾਰੀ ਯੋਧਾ ਦੀ ਵੈਰਣ ਬੰਦੂਕ। ੭. ਸਿੰਧੀ. ਕਰਮਚਾਰੀ. ਅਹੁਦੇਦਾਰ....
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....