kīmatiकीमति
ਦੇਖੋ, ਕੀਮ. "ਕੀਮਤਿ ਕੋਇ ਨ ਜਾਣੈ ਦੂਜਾ." (ਮਾਰੂ ਸੋਲਹੇ ਮਃ ੫) ੨. ਦੇਖੋ, ਕੀਮਤ ੩. "ਅਨਿਕ ਦੋਖ ਅਰੁ ਬਹੁਤ ਸਜਾਈ। ਤਾਕੀ ਕੀਮਤਿ ਕਹਣੁ ਨ ਜਾਈ." (ਮਾਰੂ ਮਃ ੫) ੩. ਵਿ- ਕੀਮਤ ਕਰਨ ਵਾਲਾ. ਮੁੱਲ ਪਾਉਣ ਵਾਲਾ. "ਸਭ ਕੀਮਤਿ ਮਿਲਿ ਕੀਮਤਿ ਪਾਈ." (ਸੋਦਰੁ)
देखो, कीम. "कीमति कोइ न जाणै दूजा." (मारू सोलहे मः ५) २. देखो, कीमत ३. "अनिक दोख अरु बहुत सजाई। ताकी कीमति कहणु न जाई." (मारू मः ५) ३. वि- कीमत करन वाला. मुॱल पाउण वाला. "सभ कीमति मिलि कीमति पाई." (सोदरु)
ਅ਼. [قیِم] ਕ਼ਿਯਮ. ਸੰਗ੍ਯਾ- ਕ਼ੀਮਤ ਦਾ ਬਹੁ ਵਚਨ. ਮੁੱਲ. "ਤਿਸ ਕੀ ਕੀਮ ਨ ਪਾਈ." (ਸ੍ਰੀ ਮਃ ੩) "ਕੀਮ ਨ ਸਕਾ ਪਾਇ ਸੁਖ ਮਿਤੀਹੂ ਬਾਹਰੇ." (ਜੈਤ ਵਾਰ)...
ਦੇਖੋ, ਕੀਮ. "ਕੀਮਤਿ ਕੋਇ ਨ ਜਾਣੈ ਦੂਜਾ." (ਮਾਰੂ ਸੋਲਹੇ ਮਃ ੫) ੨. ਦੇਖੋ, ਕੀਮਤ ੩. "ਅਨਿਕ ਦੋਖ ਅਰੁ ਬਹੁਤ ਸਜਾਈ। ਤਾਕੀ ਕੀਮਤਿ ਕਹਣੁ ਨ ਜਾਈ." (ਮਾਰੂ ਮਃ ੫) ੩. ਵਿ- ਕੀਮਤ ਕਰਨ ਵਾਲਾ. ਮੁੱਲ ਪਾਉਣ ਵਾਲਾ. "ਸਭ ਕੀਮਤਿ ਮਿਲਿ ਕੀਮਤਿ ਪਾਈ." (ਸੋਦਰੁ)...
ਸਰਵ- ਕੋਈ. "ਕੋਇ ਨ ਕਿਸਹੀ ਜੇਹਾ." (ਮਾਰੂ ਸੋਲਹੇ ਮਃ ੩)...
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਅ਼. [قیِمت] ਕ਼ੀਮਤ. ਸੰਗ੍ਯਾ- ਮੁੱਲ। ੨. ਕ਼ਦਰ। ੩. ਅੰਦਾਜਾ. ਅਟਕਲ....
ਵਿ- ਨਾ ਇੱਕ. ਅਨੇਕ. ਬਹੁਤ "ਅਨਿਕ ਭੋਗ ਬਿਖਿਆ ਕੇ ਕਰੈ." (ਸੁਖਮਨੀ) ੨. ਸੰ. ਕਨਕ. ਸੰਗ੍ਯਾ- ਸੁਵਰਣ. ਸੋਨਾ. "ਅਨਿਕ ਕਟਕ ਜੈਸੇ ਭੂਲਪਰੇ." (ਸੋਰ ਰਵਦਾਸ) ੩. ਅ਼. [عنک] ਅ਼ਨਕ. ਦੇਸ਼ਯਾਤ੍ਰਾ. ਸਫਰ। ੪. ਹਮਲਾ. ਧਾਵਾ. "ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂ ਨਾਹੀਂ." (ਗਉ ਮਃ ੫) ਕਾਮਾਦਿ ਵੈਰੀਆਂ ਪੁਰ ਬਹੁਤ ਹਮਲੇ ਕਰਕੇ ਹਾਰ ਗਿਆ ਹਾਂ....
ਦੋਖ, ਦੋਸ ੧. "ਦੋਖ ਕਰਿ ਕਰਿ ਜੋਰੀ." (ਬਿਹਾ ਛੰਤ ਮਃ ੫) ਪਾਪ ਕਰਕੇ ਮਾਇਆ ਜੋੜੀ। ੨. ਦੇਖੋ, ਦੋਸ ੨. "ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ." (ਆਸਾ ਰਵਿਦਾਸ) ੩. ਦ੍ਵੇਸ ਦੀ ਥਾਂ ਭੀ ਦੋਖ ਸ਼ਬਦ ਆਇਆ ਹੈ. "ਰਾਗ ਦੋਖ ਤੇ ਨਿਆਰੋ." (ਸੂਹੀ ਛੰਤ ਮਃ ੫) "ਰਾਗ ਦੋਖ ਨਿਰਦੋਖ ਹੈ." (ਭਾਗੁ)...
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸਰਵ- ਉਸ ਦੀ. ਤਾਂਕੀ. "ਤਾਕੀ ਸਰਨਿ ਪਰਿਓ ਨਾਨਕ ਦਾਸ." (ਬਿਲਾ ਮਃ ੫) ੨. ਉਸ ਦੇ. ਤਾਂਕੇ. "ਆਦਿ ਜੁਗਾਦਿ ਭਗਤਜਨ ਸੇਵਕ ਤਾਕੀ ਬਿਖੈ ਅਧਾਰਾ." (ਦੇਵ ਮਃ ੫) ਤਾਂਕੇ ਵਿਸਯ ਆਧਾਰ। ੩. ਸੰਗ੍ਯਾ- ਛੋਟਾ ਤਾਕ। ੪. ਤੱਕੀ. ਤਕਾਈ. ਦੇਖੀ. ਦੇਖੋ, ਤਕਣਾ. "ਏਕ ਬਾਤ ਸੁਨਿ ਤਾਕੀ ਓਟਾ." (ਗਉ ਮਃ ੫) ੫. ਅ਼. [طاقی] ਤ਼ਾਕ਼ੀ ਦੋ ਰੰਗੀ ਅੱਖਾਂ ਵਾਲਾ ਘੋੜਾ। ੬. ਉੱਚੀ ਟੋਪੀ....
ਦੇਖੋ, ਕਹਣ....
ਜਾਂਦਾ. "ਇਹ ਬਿਧਿ ਮਿਲਣ ਨ ਜਾਈ." (ਸੋਰ ਅਃ ਮਃ ੫) ੨. ਜਾਯ (ਥਾਂ) ਦਾ ਬਹੁਵਚਨ. ਥਾਵਾਂ. "ਸਭ ਤਿਸੈ ਕੀਆ ਜਾਈ ਜੀਉ." (ਮਾਝ ਮਃ ੫) ੩. ਪੈਦਾ ਕੀਤੀ. ਜਣੀ। ੪. ਬੇਟੀ. ਪੁਤ੍ਰੀ। ੫. ਜਾਇਅ਼. ਵ੍ਯਰਥ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਮਿਲਕੇ. ਮਿਲਾਪ ਕਰਕੇ. "ਮਿਲਿ ਸਤਿਗੁਰੁ ਨਿਸਤਾਰਾ." (ਮਾਰੂ ਮਃ ੫) "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫)...
ਇੱਕ ਖਾਸ ਬਾਣੀ, ਜਿਸ ਦਾ ਪਾਠ ਸੰਝ ਵੇਲੇ ਰਹਿਰਾਸ ਵਿੱਚ ਹੁੰਦਾ ਹੈ. ਇਸਦੇ ਮੁੱਢ- " ਸੋਦਰੁ ਕੇਹਾ ਸੋ ਘਰੁ ਕੇਹਾ"- ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ. ਜਿਵੇਂ ਈਸ਼ ਸ਼ਬਦ ਆਦਿ ਹੋਣ ਕਾਰਣ ਉਪਨਿਸਦ ਦਾ ਨਾਉਂ ਈਸ਼ਾਵਾਸ੍ਯ ਹੋ ਗਿਆ ਹੈ ਅਤੇ ਕੇਨੇਸਿਤੰ ਪਦ ਕਰਕੇ ਕੇਨ ਉਪਨਿਸਦ ਸਦਾਉਂਦੀ ਹੈ.#ਇਸ ਸੋਦਰੁ ਬਾਣੀ ਵਿੱਚ, ਕਰਤਾਰ ਦਾ ਕੋਈ ਖਾਸ ਦਰ (ਦ੍ਵਾਰ), ਜੋ ਅਗ੍ਯਾਨੀ ਮੰਨਦੇ ਹਨ, ਉਸ ਦਾ ਖੰਡਨ ਕਰਕੇ ਵਾਹਗੁਰੂ ਦਾ ਅਸਲ ਦਰ ਦੱਸਿਆ ਹੈ.¹...