kiranāकिरणा
ਸੰ. ਕ੍ਰੀ ਧਾਤੁ ਦਾ ਅਰਥ ਹੈ ਛੇਦਨ ਕਰਨਾ- ਨਸ੍ਟ ਹੋਣਾ- ਰੇਖਾ ਕਰਨਾ- ਫੈਂਕਣਾ- ਅਲਗ ਕਰਨਾ ਆਦਿਕ. ਇਸ ਤੋਂ ਕਿਰਣਾ ਕ੍ਰਿਯਾ ਹੈ. "ਕਲਰ ਕੇਰੀ ਕੰਧ ਜਿਉ ਅਹਿ ਨਿਸਿ ਕਿਰਿ ਢਹਿਪਾਇ." (ਸ੍ਰੀ ਮਃ ੧)
सं. क्री धातु दा अरथ है छेदन करना- नस्ट होणा- रेखा करना- फैंकणा- अलग करना आदिक. इस तों किरणा क्रिया है. "कलर केरी कंध जिउ अहि निसि किरि ढहिपाइ." (स्री मः १)
(ਦੇਖੋ, ਧਾ ਧਾਤੁ). ਸੰ. ਸੰਗ੍ਯਾ- ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. "ਅਸੁਲੂ ਇਕੁਧਾਤੁ." (ਜਪੁ) ੨. ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍ਥਿ, ਮੱਜਾ ਅਤੇ ਵੀਰਯ। ੩. ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। ੪. ਖਾਨਿ ਤੋਂ ਨਿਕਲਿਆਂ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. "ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ." (ਮਾਰੂ ਅਃ ਮਃ ੧) ੫. ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸੇ. "ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ." (ਬੈਰਾ ਮਃ ੪) "ਇੰਦ੍ਰੀਧਾਤੁ ਸਬਲ ਕਹੀਅਤ ਹੈ." (ਮਾਰੂ ਮਃ ੩) ਦੇਖੋ, ਗੁਣਧਾਤੁ। ੬. ਇੰਦ੍ਰੀਆਂ, ਜੋ ਵਿਸਿਆਂ ਨੂੰ ਧਾਰਣ ਕਰਦੀਆਂ ਹਨ. "ਮਨੁ ਮਾਰੇ ਧਾਤੁ ਮਰਿਜਾਇ." (ਗਉ ਮਃ ੩) ੭. ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. "ਜਬ ਚੂਕੈ ਪੰਚਧਾਤੁ ਕੀ ਰਚਨਾ." (ਮਾਰੂ ਕਬੀਰ) ੮. ਮਾਇਆ. "ਲਿਵ ਧਾਤੁ ਦੁਇ ਰਾਹ ਹੈ." (ਵਾਰ ਸ੍ਰੀ ਮਃ ੩) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. "ਨਾਨਕ ਧਾਤੁ ਲਿਵੈ ਜੋੜ ਨ ਆਵਈ." (ਵਾਰ ਗਉ ੧. ਮਃ ੪) ੯. ਅਵਿਦ੍ਯਾ. "ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ." (ਗੂਜ ਮਃ ੩) ੧੦. ਜੀਵਾਤਮਾ. "ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ." (ਸ੍ਰੀ ਮਃ ੧) ੧੧. ਗੁਣ. ਸਿਫਤ. "ਜੇਹੀ ਧਾਤੁ ਤੇਹਾ ਤਿਨ ਨਾਉ." (ਸ੍ਰੀ ਮਃ ੧) ੧੨. ਵਸਤੂ. ਦ੍ਰਵ੍ਯ. ਪਦਾਰਥ. "ਤ੍ਰੈ ਗੁਣ ਸਭਾ ਧਾਤੁ ਹੈ." (ਸ੍ਰੀ ਮਃ ੩) ੧੩. ਸੁਭਾਉ. ਪ੍ਰਕ੍ਰਿਤਿ. ਵਾਦੀ. "ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ." (ਵਾਰ ਮਾਝ ਮਃ ੧) ੧੪. ਵਾਸਨਾ. ਰੁਚਿ. "ਪੰਜਵੈ ਖਾਣ ਪੀਅਣ ਕੀ ਧਾਤੁ." (ਮਾਰ ਮਾਝ ਮਃ ੧) ੧੫. ਵੀਰਯ. ਮਣੀ। ੧੬. ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ, Verbalroot. ਸੰਸਕ੍ਰਿਤ ਭਾਸਾ ਦੇ ੧੭੦੮ ਧਾਤੁ ਹਨ। ੧੭. ਦੁੱਧ ਦੇਣ ਵਾਲੀ ਗਊ। ੧੮. ਭਾਵ- ਚਾਰ ਵਰਣ ਅਤੇ ਚਾਰ ਮਜਹਬ. "ਅਸਟ ਧਾਤੁ ਇਕ ਧਾਤੁ ਕਰਾਇਆ." (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। ੧੯. ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। ੨੦. ਸੰ. धावितृ- ਧਾਵਿਤ੍ਰਿ. ਵਿ- ਦੋੜਨ ਵਾਲਾ. ਚਲਾਇਮਾਨ. "ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ." (ਵਾਰ ਸ਼੍ਰੀ ਮਃ ੩)...
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰ. ਸੰਗ੍ਯਾ- ਕੱਟਣ ਦੀ ਕ੍ਰਿਯਾ. ਚੀਰਣ ਦਾ ਭਾਵ. ਖੰਡਨ. "ਕਿਉ ਛੇਦੈ ਵੈਰਾਈਐ?" (ਸਿਧ ਗੋਸਟਿ)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. ਵਿ- ਨਾਸ਼ ਹੋਇਆ। ੨. ਲੋਪ. ਜੋ ਦਿਖਾਈ ਨਹੀਂ ਦਿੰਦਾ। ੩. ਧਨਹੀਨ. ਨਿਰਧਨ। ੪. ਨੀਚ।...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਦੇਖੋ, ਰੇਖ. "ਫੋਰਿ ਭਰਮ ਕੀ ਰੇਖਾ." (ਸਾਰ ਮਃ ੫) ਭ੍ਰਮ ਦੀ ਲੀਕ ਮੇਟਕੇ। ੨. ਚਿਤ੍ਰਲੇਖਾ ਦੀ ਥਾਂ ਭੀ ਰੇਖਾ ਸ਼ਬਦ ਵਰਤਿਆ ਹੈ- "ਤਬ ਰੇਖਾ ਕਹਿ" ਬੋਲ ਪਠਾਇਸ." (ਚਰਿਤ੍ਰ ੧੪੨) ਦੇਖੋ, ਚਿਤ੍ਰਲੇਖਾ....
ਕ੍ਰਿ- ਜ਼ੋਰ ਨਾਲ ਵਗਾਹੁਣਾ. ਸਿੱਟਣਾ. ਸੰ. ਕ੍ਸ਼ੇਪਣ. ਦੇਖੋ, ਫਿਕੰਦਨ....
ਵਿ- ਅ- ਲਗਨ. ਜੋ ਲਗਿਆ ਹੋਇਆ ਨਹੀਂ. ਨਿਰਾਲਾ. ਵੱਖ. ਜੁਦਾ. "ਅਲਗਉ ਜੋਇ ਮਧੂਕੜਾਉ." (ਵਾਰ ਮਾਰੂ ੧, ਮਃ ੧) ਦੇਖੋ, ਮਧੂਕੜਉ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਕ੍ਰੀ ਧਾਤੁ ਦਾ ਅਰਥ ਹੈ ਛੇਦਨ ਕਰਨਾ- ਨਸ੍ਟ ਹੋਣਾ- ਰੇਖਾ ਕਰਨਾ- ਫੈਂਕਣਾ- ਅਲਗ ਕਰਨਾ ਆਦਿਕ. ਇਸ ਤੋਂ ਕਿਰਣਾ ਕ੍ਰਿਯਾ ਹੈ. "ਕਲਰ ਕੇਰੀ ਕੰਧ ਜਿਉ ਅਹਿ ਨਿਸਿ ਕਿਰਿ ਢਹਿਪਾਇ." (ਸ੍ਰੀ ਮਃ ੧)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਰੇਹੀ ਵਾਲੀ ਜ਼ਮੀਨ. ਸੰ. वल्लुर ਵੱਲੁਰ। ੨. ਊਖਰ. ਪੱਥਰ ਜੇਹੀ ਕਰੜੀ ਜ਼ਮੀਨ, ਜਿਸ ਵਿੱਚ ਖੇਤੀ ਨਾ ਹੋ ਸਕੇ। ੩. ਰੇਹੀ. ਸ਼ੋਰ. "ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ." (ਸ੍ਰੀ ਮਃ ੧) ੪. ਸ਼ੋਰਾ. "ਕਲਰ ਸਿਰਿ, ਕਿਉਕਰਿ ਭਵਜਲੁ ਲੰਘਸਿ?" (ਮਾਰੂ ਸੋਲਹੇ ਮਃ ੧) ਕਲਰ ਪਾਣੀ ਵਿੱਚ ਗਲ ਜਾਂਦਾ ਹੈ. ਇਸ ਥਾਂ ਪਾਖੰਡਕਰਮਾਂ ਤੋਂ ਭਾਵ ਹੈ....
ਸੰਗ੍ਯਾ- ਕੱਚੀ ਅੰਬੀ. ਅੰਬਿਯਾ। ੨. ਕੇਰਾ ਦਾ ਇਸ੍ਤ੍ਰੀਲਿੰਗ. ਦੀ. ਕੀ. "ਕਲਰ ਕੇਰੀ ਕੰਧ ਜਿਉ." (ਸ੍ਰੀ ਮਃ ੧)...
ਸੰਗ੍ਯਾ- ਦੀਵਾਰ. ਭਿੱਤਿ। ੨. ਭਾਵ- ਦੇਹ, ਜੋ ਜੀਵਾਤਮਾ ਬਿਨਾ ਕੰਧ ਸਮਾਨ ਜੜ੍ਹ ਹੈ. "ਉਡੈ ਨ ਹੰਸਾ ਪੜੈ ਨ ਕੰਧ." (ਸਿਧਗੋਸਟਿ ੩. ਜੜ੍ਹਮਤਿ. ਬੁੱਧਿ- ਹੀਨ. "ਪਾਹ ਕੀ ਪ੍ਰਿਤਮਾ ਕੋ ਅੰਧ ਕੰਧ ਹੈ ਪੁਜਾਰੀ." (ਭਾਗੁ ਕ) ੪. ਸਿੰਧੀ. ਕੰਧ. ਗਰਦਨ. ਗ੍ਰੀਵਾ. ਸੰ. ਕੰਧਰ. ਜੋ ਕੰ (ਸਿਰ) ਨੂੰ ਧਾਰਨ ਕਰਦੀ ਹੈ. "ਨਚੇ ਕੰਧਹੀਣੰ ਕਬੰਧੰ." (ਚੰਡੀ ੨) ੫. ਸੰ. स्कन्ध ਸ੍ਕੰਧ. ਕੰਨ੍ਹਾ. ਮੋਢਾ. ਕੰਧਾ. "ਕੰਧਿ ਕੁਹਾੜਾ ਸਿਰ ਘੜਾ." (ਸ. ਫਰੀਦ) ਦੇਖੋ, ਮਾਂਦਲ। ੬. ਦੇਖੋ, ਕੰਧੁ। ੭. ਕੰ (ਜਲ) ਨੂੰ ਜੋ ਧਾਰਨ ਕਰੇ, ਮੇਘ ਬਾਦਲ। ੮. ਉੜੀਸੇ ਦੀ ਇੱਕ ਅਸਭ੍ਯ ਜਾਤਿ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਇਹ. ਯਹ. "ਅਹਿ ਤਨ ਢੇਰੀ ਥੀਸੀ." (ਸੂਹੀ. ਫਰੀਦ) "ਅਹਿ ਕਰ ਕਰੇ ਸੁ ਅਹਿ ਕਰ ਪਾਏ." (ਵਾਰ ਮਾਰੂ ੨, ਮਃ ੫) ੨. ਅਸ੍ਤਿ. ਹੈ। ੩. ਅਹੰਤਾ. ਹੌਮੈ. ਅੰਹਕਾਰ. ਦੇਖੋ, ਪਰਚਾਇਣ। ੪. ਸੰ. अहि. ਸੰਗ੍ਯਾ- ਸਰਪ. ਸੱਪ। ੫. ਸੂਰਜ। ੬. ਰਾਹੀ. ਪਥਿਕ। ੭. ਵਿ- ਨੀਚ। ੮. ਲੁਟੇਰਾ. ਵੰਚਕ। ੯. ਅੱਠ ਗਿਣਤੀ ਦਾ ਬੋਧਕ, ਕਿਉਂਕਿ ਪ੍ਰਧਾਨ ਨਾਗ ਅੱਠ ਹਨ. "ਜਬ ਵਿਸਾਖ ਅਹਿ ਦਿਵਸ ਵਿਤਾਏ." (ਗੁਵਿ ੬) ੧੦. ਸੰ. अहन्- ਅਹਨ੍. ਸੰਗ੍ਯਾ- ਦਿਨ. "ਮਨ ਰੇ, ਅਹਿ ਨਿਸਿ ਹਰਿਗੁਣ ਸਾਰ." (ਸ੍ਰੀ ਮਃ ੧)...
ਸੰ, ਨਿਸ਼ਿ, ਸੰਗ੍ਯਾ- ਰਾਤ, ਰਜਨੀ, "ਅਹਿਨਿਸਿ ਜਪੀ ਸਦਾ ਸਾਲਾਹੀ." (ਸੂਹੀ ਛੰਦ ਮਃ ੪) ੨. ਹਲਦੀ....
ਕ੍ਰਿ. ਵਿ- ਕਿਰਕੇ. ਦੇਖੋ, ਕਿਰਣਾ. "ਅਹਿਨਿਸਿ ਕਿਰਿ ਢਹਿਪਾਇ." (ਸ੍ਰੀ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....