kinaकिन
ਸਰਵ- ਕਿਸ ਦਾ ਬਹੁ ਵਚਨ. "ਕਿਨ ਬਿਧਿ ਮਿਲੀਐ ਕਿਨ ਬਿਧਿ ਬਿਛੁਰੈ." (ਮਾਝ ਅਃ ਮਃ ੩) ੩. ਕ੍ਰਿ. ਵਿ- ਕਿਉਂ ਨਾ. ਕਿਉਂ ਨਹੀਂ. "ਉਠ ਕਿਨ ਜਪਹਿ ਮੁਰਾਰਿ?" (ਸ. ਕਬੀਰ) ੩. ਜਾਂ. ਅਥਵਾ. "ਸੁਰਗ ਵੈਕੁੰਠ ਕਿਨ ਦਰਬ ਲੀਜੈ." (ਗੁਵਿ ੧੦) ਸੁਰਗ, ਵੈਕੁੰਠ, ਅਥਵਾ ਧਨ ਲੀਜੈ। ੪. ਦੇਖੋ, ਕਿਨਿ.
सरव- किस दा बहु वचन. "किन बिधि मिलीऐ किन बिधि बिछुरै." (माझ अः मः ३) ३. क्रि. वि- किउं ना. किउं नहीं. "उठ किन जपहि मुरारि?" (स. कबीर) ३. जां. अथवा. "सुरग वैकुंठ किन दरब लीजै." (गुवि १०) सुरग, वैकुंठ, अथवा धन लीजै। ४. देखो, किनि.
ਦੇਖੋ, ਸਰਬ। ੨. ਫ਼ਾ. [سرو] ਸੰਗ੍ਯਾ- ਸਰੂ. "ਸਰਵੋ ਸਹੀ ਚਮਨ ਰਾ." (ਰਾਮਾਵ) ਦੇਖੋ, ਸਰੂ....
ਸਰਵ. ਕੌਣ. ਕਿਸ ਨੂੰ. ਕਿਸੇ। ੨. ਕਸ਼ਮਕਸ਼ ਦੀ ਥਾਂ ਭੀ ਕਿਸ ਸ਼ਬਦ ਆਉਂਦਾ ਹੈ. ਜੈਸੇ- "ਉਸ ਦੀ ਮੇਰੇ ਨਾਲ ਕਿਸ ਹੈ।" ੩. ਕੀਸ਼ (ਬਾਂਦਰ) ਲਈ ਭੀ ਕਿਸ ਸ਼ਬਦ ਆਇਆ ਹੈ. "ਚਪੇ ਕਿਸੰ." ਅਤੇ- "ਜਿਣ੍ਯੋ ਕਿਸੰ." (ਰਾਮਾਵ)...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਸਰਵ- ਕਿਸ ਦਾ ਬਹੁ ਵਚਨ. "ਕਿਨ ਬਿਧਿ ਮਿਲੀਐ ਕਿਨ ਬਿਧਿ ਬਿਛੁਰੈ." (ਮਾਝ ਅਃ ਮਃ ੩) ੩. ਕ੍ਰਿ. ਵਿ- ਕਿਉਂ ਨਾ. ਕਿਉਂ ਨਹੀਂ. "ਉਠ ਕਿਨ ਜਪਹਿ ਮੁਰਾਰਿ?" (ਸ. ਕਬੀਰ) ੩. ਜਾਂ. ਅਥਵਾ. "ਸੁਰਗ ਵੈਕੁੰਠ ਕਿਨ ਦਰਬ ਲੀਜੈ." (ਗੁਵਿ ੧੦) ਸੁਰਗ, ਵੈਕੁੰਠ, ਅਥਵਾ ਧਨ ਲੀਜੈ। ੪. ਦੇਖੋ, ਕਿਨਿ....
ਸੰ. ਵਿਧਿ. ਸੰਗ੍ਯਾ- ਜਗਤ ਨੂੰ ਰਚਣ ਵਾਲਾ ਕਰਤਾਰ. ਪਾਰਬ੍ਰਹਮ. "ਬੰਛਤ ਸਿਧਿ ਕੋ ਬਿਧਿ ਮਿਲਾਇਓ." (ਸਵੈਯੇ ਮਃ ੪. ਕੇ) ਦੇਖੋ, ਬੰਛਤ। ੨. ਬ੍ਰਹਮਾ। ੩. ਭਾਗ੍ਯ. ਕਿਸਮਤ। ੪. ਕ੍ਰਮ. ਸਿਲਸਿਲਾ। ੫. ਕਰਮ, ਕੰਮ, ਕ੍ਰਿਯਾ, "ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ੬. ਕਾਨੂਨ. ਨਿਯਮ. ਧਾਰਮਿਕ ਨਿਯਮ. "ਗੁਰਪੂਜਾ ਬਿਧਿ ਸਹਿਤ ਕਰੰ." (ਸਵੈਯੇ ਮਃ ੪. ਕੇ) "ਪੜਹਿ ਮਨਮੁਖ, ਪਰ (ਬਿਧਿ ਨਹੀਂ ਜਾਨਾ. (ਮਾਰੂ ਸੋਲਹੇ ਮਃ ੧) ੭. ਹਕੀਮ. ਵੈਦ੍ਯ। ੮. ਹਾਲਤ. ਦਸ਼ਾ. "ਘਾਲ ਨ ਭਾਨੈ, ਅੰਤਰ ਬਿਧਿ ਜਾਨੈ." (ਸੋਰ ਮਃ ੫) "ਅੰਤਰ ਕੀ ਬਿਧਿ ਤੁਮ ਹੀ ਜਾਨੀ." (ਗਉ ਮਃ ੫) ੯. ਪ੍ਰਕਾਰ. ਢੰਗ. ਤਰਹਿ. "ਮੈ ਕਿਹ ਬਿਧਿ ਪਾਵਹੁ ਪ੍ਰਾਨਪਤੀ." (ਬਸੰ ਮਃ ੧) ੧੦. ਧਰਮ ਅਨੁਸਾਰ ਕਰਨ ਯੋਗ੍ਯ ਕਰਮ ਅਤੇ ਉਸ ਵਿੱਚ ਲਾਉਣ ਦੀ ਆਗ੍ਯਾ। ੧੧. ਜੁਗਤ. ਤਰਕੀਬ. "ਇਹ ਬਿਧਿ ਪਾਈ ਮੈ ਸਾਧੂ ਕੰਨਹੁ." (ਟੋਡੀ ਮਃ ੫) ੧੨. ਇੱਕ ਅਰਥਾਲੰਕਾਰ. ਦੇਖੋ, ਵਿਧਿ ੨....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਜਪਦਾ ਹੈ. ਜਪਦੇ ਹਨ....
ਮੁਰ- ਅਰਿ. ਮੁਰ ਦੈਤ ਦਾ ਵੈਰੀ ਕ੍ਰਿਸਨਦੇਵ।#੨. ਅਗ੍ਯਾਨ ਵਿਨਾਸ਼ਕ ਗੁਰੂ. ਦੇਖੋ, ਮੁਰ ਧਾ।#੩. ਕਰਤਾਰ. "ਮੁਰਾਰਿ, ਸਹਾਇ ਹੋਹੁ ਦਾਸ ਕਉ." (ਧਨਾ ਮਃ ੫) ੪. ਦੇਖੋ, ਮਰਾਰਿ ੨....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. ਸ੍ਵਰਗ. ਸੰਗ੍ਯਾ- ਆਨੰਦ. ਸੁਖ। ੨. ਦੇਵਲੋਕ. ਬਹਿਸ਼੍ਤ. ਇੰਦ੍ਰਲੋਕ. Paradise. "ਸੁਰਗਬਾਸੁ ਨ ਬਾਛੀਐ." (ਗਉ ਕਬੀਰ)...
ਦੇਖੋ, ਬੈਕੁੰਠ....
ਸੰ. ਦ੍ਰਵ੍ਯ. ਸੰਗ੍ਯਾ- ਵਸਤੁ. ਪਦਾਰਥ। ੨. ਧਨ. ਦੌਲਤ. "ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜ ਕੇਤੁ?" (ਵਾਰ ਜੈਤ) ੩. ਸਾਮਗ੍ਰੀ. "ਪਾਵਕ ਵਿਖੈ ਦਰਬ ਕੋ ਡਾਰੇ." (ਗੁਪ੍ਰਸੂ) ਘੀ ਜੌਂ ਖੰਡ ਮੇਵਾ ਆਦਿ ਸਾਮਗ੍ਰੀ। ੪. ਦਵਾਈ. ਔਖਧ। ੫. ਸ਼ਰਾਬ. ਮਦਿਰਾ। ੬. ਵੈਸ਼ੇਸਿਕ ਦੇ ਮਤ ਅਨੁਸਾਰ- ਪ੍ਰਿਥਿਵੀ, ਜਲ. ਅਗਨਿ, ਪਵਨ, ਆਕਾਸ਼ ਕਾਲ, ਦਿਸ਼ਾ, ਆਤਮਾ ਅਤੇ ਮਨ, ਜੋ ਗੁਣਾਂ ਦਾ ਆਸ਼੍ਰਯ ਹਨ। ੭. ਸੰ. ਦਰ੍ਵ. ਰਾਖਸ। ੮. ਵਿ- ਹਿੰਸਾ ਕਰਨ ਵਾਲਾ. ਹਿੰਸਕ....
ਗ੍ਰਹਣ ਕਰੀਜੈ....
ਕਿਨ੍ਹਾਂ ਨੇ। ੨. ਕਿਸ ਬਿਧਿ ਨਾਲ. ਕਿਉਂਕਰ. "ਕਿਨਿ ਕਹੀਐ ਕਿਉ ਦੇਖੀਐ ਭਾਈ, ਕਰਤਾ ਏਕੁ ਅਕਥੁ." (ਸੋਰ ਅਃ ਮਃ ੫)...