kāharūकाहरू
ਵਿ- ਕਹਰ (ਕ੍ਰੋਧ) ਵਾਲਾ. "ਕੁਪ੍ਯੋ ਮਾਹਰੂ ਕਾਹਰੂ ਰੂਪ ਧਾਰੇ." (ਵਿਚਿਤ੍ਰਿ)
वि- कहर (क्रोध) वाला. "कुप्यो माहरू काहरू रूप धारे." (विचित्रि)
ਅ਼. [قہر] ਕ਼ਹਰ. ਸੰਗ੍ਯਾ- ਕ੍ਰੋਧ. ਗੁੱਸਾ। ੨. ਜੁਲਮ. ਜਬਰ। ੩. ਸਜ਼ਾ. ਦੰਡ। ੪. ਸੰਕਟ. ਮੁਸੀਬਤ। ੫. ਦੁੱਖ....
ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਕੁਪਿਤ. ਕ੍ਰੋਧ ਸਹਿਤ ਹੋਇਆ. "ਕੁਪ੍ਯੋ ਜੇਮ ਪਾਨੰ." (ਗ੍ਯਾਨ) ਜਿਸ ਤਰਾਂ ਉਬਲਦਾ ਹੋਇਆ ਪਾਨੀ....
ਵਿ- ਮਾਹ (ਚਁਦ੍ਰਮਾ) ਜੇਹਾ ਹੈ ਰੂ (ਮੁਖ) ਜਿਸ ਦਾ। ੨. ਸੰਗ੍ਯਾ- ਮਾਹਰੀਚੰਦ. "ਕੁਪ੍ਯੋ ਮਾਹਰੂ ਕਾਹਰੂ ਰੂਪ ਧਾਰੇ." (ਵਿਚਿਤ੍ਰ) ਦੇਖੋ, ਬੀਰੋ ਬੀਬੀ....
ਵਿ- ਕਹਰ (ਕ੍ਰੋਧ) ਵਾਲਾ. "ਕੁਪ੍ਯੋ ਮਾਹਰੂ ਕਾਹਰੂ ਰੂਪ ਧਾਰੇ." (ਵਿਚਿਤ੍ਰਿ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....