kālanjaraकालंजर
ਬੁੰਦੇਲਖੰਡ ਦੀ ਇੱਕ ਪਹਾੜੀ, ਜਿਸ ਪੁਰ ਨੀਲਕੰਠ ਮਹਾਦੇਵ ਦਾ ਪ੍ਰਸਿੱਧ ਮੰਦਿਰ ਹੈ. ਇਸ ਪਹਾੜ ਦੀ ਜੜਾਂ ਵਿੱਚ ਕਾਲਿੰਜਰ ਨਗਰ ਹੈ. ਮਹਮੂਦ ਗ਼ਜ਼ਨਵੀ ਨੇ ਸਨ ੧੦੨੨ ਵਿੱਚ ਇਸ ਪੁਰ ਧਾਵਾ ਕੀਤਾ ਸੀ. ਦੇਖੋ, ਕਲਿੰਜਰ.
बुंदेलखंड दी इॱक पहाड़ी, जिस पुर नीलकंठ महादेव दा प्रसिॱध मंदिर है. इस पहाड़ दी जड़ां विॱच कालिंजर नगर है. महमूद ग़ज़नवी ने सन १०२२ विॱच इस पुर धावा कीता सी. देखो, कलिंजर.
ਭਾਰਤ ਦਾ ਇੱਕ ਉੱਤਰੀ ਇਲਾਕਾ, ਜੋ ਜਮੁਨਾ ਅਤੇ ਚੰਬਲ ਦੇ ਦਰਮਯਾਨ ਹੈ. ਇਸ ਵਿੱਚ ਪੰਜ ਅੰਗ੍ਰੇਜ਼ੀ ਜਿਲੇ ਅਤੇ ੩੧ ਦੇਸੀ ਰਿਆਸਤਾਂ ਹਨ. ਬੁੰਦੇਲਖੰਡ ਦਾ ਰਕਬਾ ੨੦, ੫੫੯ ਵਰਗਮੀਲ ਅਤੇ ਜਨਸੰਖ੍ਯਾ ੩, ੫੦੦, ੦੦੦ ਹੈ. ਦੇਸੀ ਰਿਆਸਤਾਂ ਸੇਂਟ੍ਰਲਇੰਡੀਆ (ਮਧ੍ਯਭਾਰਤ) ਦੀ ਏਜੈਂਸੀ ਵਿੱਚ ਹਨ. ਅੰਗ੍ਰੇਜ਼ੀ ਇਲਾਕਾ ਯੂ. ਪੀ. ਵਿੱਚ ਹੈ. ਬੁੰਦੇਲਾ ਜਾਤਿ ਦੇ ਰਾਜਪੂਤਾਂ ਤੋਂ ਦੇਸ਼ ਦਾ ਇਹ ਨਾਮ ਹੋਇਆ ਹੈ. ਦੇਖੋ, ਬੁੰਦੇਲਾ....
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. ਸੰਗ੍ਯਾ- ਸ਼ਿਵ. ਮਹਾਭਾਰਤ ਵਿੱਚ ਕਥਾ ਹੈ ਕਿ ਜਿਸ ਵੇਲੇ ਸਮੁੰਦਰ ਰਿੜਕਣ ਤੋਂ ਜ਼ਹਿਰ (ਕਾਲਕੂਟ) ਨਿਕਲੀ, ਤਦ ਉਸ ਦੇ ਅਸਰ ਨਾਲ ਤਿੰਨੇ ਲੋਕ ਵ੍ਯਾਕੁਲ ਹੋਗਏ. ਬ੍ਰਹਮਾ ਦੇ ਕਹਿਣ ਪੁਰ ਸ਼ਿਵ ਕਾਲਕੂਟ ਪੀਗਏ, ਜਿਸ ਕਾਰਣ ਉਨ੍ਹਾਂ ਦਾ ਕੰਠ ਨੀਲਾ ਹੋਗਿਆ."ਨੀਲਕੰਠ ਨਰਹਰਿ ਨਾਰਾਯਣ." (ਹਜਾਰੇ ੧੦) ਹੇ ਅਕਾਲ! ਤੂਹੀ ਨੀਲਕੰਠ ਨ੍ਰਿਸਿੰਹ ਅਤੇ ਜਲਸ਼ਾਯੀ (ਵਿਸਨੁ) ਹੈਂ। ੨. ਮੋਰ। ੩. ਚਿੜਾ. ਚਟਕ। ੪. ਗਰੁੜ। ਪ ਇਸ ਨਾਮ ਦੇ ਕਈ ਸੰਸਕ੍ਰਿਤ ਦੇ ਪ੍ਰਸਿੱਧ ਵਿਦ੍ਵਾਨ ਹੋਏ ਹਨ....
ਹ਼ਜਰਤ ਮੁਹ਼ੰਮਦ. "ਮਹਾਦੀਨ ਤਬ ਪ੍ਰਭੁ ਉਪਰਾਜਾ." (ਵਿਚਿਤ੍ਰ) ਦੇਖੋ, ਮੁਹ਼ੰਮਦ. ਵਿ- ਮਹਾ (ਵਡਾ) ਦੇਵਤਾ. ਮਹਾਦੇਵ। ੨. ਸੰਗ੍ਯਾ- ਕਰਤਾਰ ਪਾਰਬ੍ਰਹਮ। ੩. ਸ਼ਿਵ. "ਮਹਾਦੇਉ ਗੁਣ ਰਵੈ ਸਦਾ ਜੋਗੀ." (ਸਵੈਯੇ ਮਃ ੧. ਕੇ) "ਮਹਾਦੇਵ ਕੋ ਕਹਿਤ ਸਦਾਸਿਵ। ਨਿਰੰਕਾਰ ਕਾ ਚੀਨਤ ਨਹਿ ਭਿਵ." (ਚੌਪਈ) ੪. ਸ਼੍ਰੀ ਗੁਰੂ ਰਾਮਦਾਸ ਜੀ ਦਾ ਮਝਲਾ ਸੁਪੁਤ੍ਰ, ਜੋ ੪. ਹਾੜ ਸੰਮਤ ੧੬੧੭ ਨੂੰ ਬੀਬੀ ਭਾਨੀ ਦੇ ਉਦਰ ਤੋਂ ਜਨਮਿਆ, ਅਤੇ ਸੰਮਤ ੧੬੬੨ ਵਿੱਚ ਗੋਇੰਦਵਾਲ ਸਮਾਇਆ. ਇਹ ਕਰਣੀਵਾਲਾ ਆਤਮਗ੍ਯਾਨੀ ਮਹਾਪੁਰੁਸ ਸੀ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਦੇਖੋ, ਕਲਿੰਜਰ ਅਤੇ ਕਾਲੰਜਰ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਅ਼. [محموُد] ਵਿ- ਹ਼ਮਦ (ਸਲਾਹੁਣ) ਯੋਗ੍ਯ. ਸਲਾਹਿਆ ਹੋਇਆ। ੨. ਮਹ਼ਮੂਦ ਗ਼ਜ਼ਨਵੀ ਦਾ ਸੰਖੇਪ....
ਅ਼. [غزنوی] ਵਿ- ਗ਼ਜ਼ਨੀ ਨਾਲ ਸੰਬੰਧਿਤ. ਗ਼ਜ਼ਨੀ ਦਾ. ਦੇਖੋ, ਗਜਨੀ ੪। ੨. ਦੇਖੋ, ਮਹ਼ਮੂਦ....
ਸੰਗ੍ਯਾ- ਦੌੜ, ਭਾਜ। ੨. ਹੱਲਾ. ਹ਼ਮਲਾ ਦੇਖੋ, ਧਾਵ। ੩. ਸੰ. ਧਵ. ਮਹੂਆ L. Bassia latifolia. ਇਸ ਦੇ ਫੁੱਲਾਂ ਦਾ ਰਸ ਨਸ਼ੀਲਾ ਹੁੰਦਾ ਹੈ. ਇਹ ਸ਼ਰਾਬ ਦਾ ਇੱਕ ਪ੍ਰਸਿੱਧ ਮਸਾਲਾ ਹੈ. "ਗੁੜ ਕਰਿ ਗਿਆਨੁ ਧਿਆਨੁ ਕਰਿ ਧਾਵੈ." (ਆਸਾ ਮਃ ੧)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਕਾਲਿੰਜਰ. ਬੁੰਦੇਲਖੰਡ ਦਾ ਨਗਰ. ਇੱਥੇ ਕੀਰਾਤਬ੍ਰਹਮ ਚੰਦੇਲ ਰਾਜਾ ਦਾ ਬਣਵਾਇਆ ਪੁਰਾਣਾ ਕਿਲਾ ਹੈ, ਅਰ ਨੀਲਕੰਠ ਦਾ ਪ੍ਰਸਿੱਧ ਮੰਦਿਰ ਹੈ, ਜਿਸ ਨੂੰ ਕੋਟਿਤੀਰਥ ਆਖਦੇ ਹਨ. "ਦੇਸ ਕਲਿੰਜਰ ਕੇ ਨਿਕਟ ਸੈਨ ਬਿੱਚਛਨ ਰਾਇ." (ਚਰਿਤ੍ਰ ੨੪੦) "ਕੌਡੇ ਸੀ ਕਲਿੰਜਰ, ਸਭਨ ਮੁਖ ਰਦਨ ਸੀ, ਨਾਨਕ ਕੀ ਕੀਰਤਿ ਸੰਤੋਖ ਸਿੰਘ ਗਾਨਿਯੇ." (ਨਾਪ੍ਰ) ਦੇਖੋ, ਕਾਲੰਜਰ....