kātyāyana, kātiāyanaकात्यायन, कातिआयन
ਵਿ- ਕਤ ਰਿਖੀ ਦੇ ਗੋਤ ਵਿੱਚ ਹੋਣ ਵਾਲਾ. ਕਤਵੰਸ਼ੀ. ੨. ਸੰਗ੍ਯਾ- ਵਿਸ਼੍ਵਾਮਿਤ੍ਰ ਦੀ ਕੁਲ ਵਿੱਚ ਹੋਣ ਵਾਲਾ ਇੱਕ ਰਿਖੀ, ਜਿਸ ਨੇ ਸ਼੍ਰੋਤਸੂਤ੍ਰ, ਗ੍ਰਿਹਯ ਸੂਤ੍ਰ ਅਤੇ ਪ੍ਰਤਿਹਾਰਸੂਤ੍ਰ ਬਣਾਏ ਹਨ। ੩. ਗੋਭਿਲ ਦਾ ਪੁਤ੍ਰ ਕਾਤ੍ਯਾਯਨ, ਜਿਸਨੇ ਗ੍ਰਿਹ੍ਯਸੰਗ੍ਰਹ ਅਤੇ ਕਰਮਪ੍ਰਦੀਪ ਰਚੇ ਹਨ. ੪. ਵਰਰੁਚਿ ਕਾਤ੍ਯਾਯਨ, ਜਿਸ ਨੇ ਪਾਣਿਨਿ ਸੂਤ੍ਰਾਂ ਦੀ ਵ੍ਯਾਖ੍ਯਾ ਕੀਤੀ ਹੈ ਅਤੇ ਸੂਤ੍ਰਾਂ ਦੀ ਕਮੀ ਪੂਰੀ ਕਰਨ ਵਾਲੇ ਵਾਰਤਿਕ ਰਚੇ ਹਨ. ਇਹ ਬੀ. ਸੀ. ਚੌਥੀ ਸਦੀ ਵਿੱਚ ਹੋਇਆ ਹੈ.
वि- कत रिखी दे गोत विॱच होण वाला. कतवंशी. २. संग्या- विश्वामित्र दी कुल विॱच होण वाला इॱक रिखी, जिस ने श्रोतसूत्र, ग्रिहय सूत्र अते प्रतिहारसूत्र बणाए हन। ३. गोभिल दा पुत्र कात्यायन, जिसने ग्रिह्यसंग्रह अते करमप्रदीप रचे हन. ४. वररुचि कात्यायन, जिस ने पाणिनि सूत्रां दी व्याख्या कीती है अते सूत्रां दी कमी पूरी करन वाले वारतिक रचे हन. इह बी. सी. चौथी सदी विॱच होइआ है.
ਦੇਖੋ, ਰਿਖਿ....
ਸੰਗ੍ਯਾ- ਗੋਤਾ. ਟੁੱਬੀ। ੨. ਗੁਤਾਵਾ. ਪਸ਼ੂ ਦੇ ਚਾਰਨ ਲਈ ਤੂੜੀ ਆਦਿਕ ਪੱਠਿਆਂ ਵਿੱਚ ਮਿਲਾਇਆ ਅੰਨ. "ਜੈਸੇ ਗਊ ਕਉ ਗੋਤ ਖਵਾਈਦਾ ਹੈ." (ਜਸਭਾਮ) ੩. ਸੰ. ਗੋਤ੍ਰ. ਕੁਲ. ਵੰਸ਼. ਖ਼ਾਨਦਾਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
¹ ਰਿਗਵੇਦ ਅਨੁਸਾਰ ਕੁਸ਼ਿਕ ਦਾ ਅਤੇ ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਕਾਨ੍ਯਕੁਬਜ ਦੇ ਪੁਰੁਵੰਸ਼ੀ ਰਾਜਾ ਗਾਧਿ ਦਾ ਪੁਤ੍ਰ ਇੱਕ ਪ੍ਰਤਾਪੀ ਰਿਖੀ, ਜੋ ਛਤ੍ਰੀ ਹੋਣ ਪੁਰ ਭੀ ਬ੍ਰਹਮਰਿਖੀ ਪਦਵੀ ਨੂੰ ਪ੍ਰਾਪਤ ਹੋਇਆ. ਇਸ ਦਾ ਅਸਲ ਨਾਮ ਵਿਸ਼੍ਵਰਥ ਹੈ. ਬਹੁਤਿਆਂ ਨੇ ਲਿਖਿਆ ਹੈ ਕਿ ਇਹ ਕੁਸ਼ਕ ਦੀ ਵੰਸ਼ (ਕੁਲ) ਵਿੱਚ ਹੋਇਆ ਹੈ. ਇਸ ਕਰਕੇ ਕੌਸ਼ਿਕ ਸੱਦੀ ਦਾ ਹੈ. ਵਿਸ਼ਵਾਮਿਤ੍ਰ ਰਾਮਚੰਦ੍ਰ ਜੀ ਦਾ ਅਸ੍ਤਗੁਰੁ ਸੀ, ਅਰ ਆਪਣੇ ਯਗ੍ਯ ਦੀ ਰਖ੍ਯਾ ਲਈ ਦਸ਼ਰਥ ਤੋਂ ਰਾਮ ਨੂੰ ਮੰਗਕੇ ਲੈਗਿਆ ਸੀ. ਵਸ਼ਿਸ੍ਠ ਰਿਖੀ ਨਾਲ ਵਿਸ਼੍ਵਾਮਿਤ੍ਰ ਦਾ ਭਾਰੀ ਵਿਰੋਧ ਸੀ, ਜਿਸ ਦਾ ਕਾਰਣ ਪੁਰਾਣਾਂ ਵਿੱਚ ਲਿਖਿਆ ਹੈ ਕਿ ਇਹ ਦੋਵੇਂ ਰਾਜਾ ਸੌਦਾਸ ਦੇ ਪੁਰੋਹਿਤ ਹੋਣ ਪਿੱਛੇ ਆਪੋਵਿੱਚੀਂ ਲੜਦੇ ਰਹਿਂਦੇ ਸਨ. ਮਾਰਕੰਡੇਯ ਪੁਰਾਣ ਵਿੱਚ ਵਿਸ਼੍ਵਾਮਿਤ੍ਰ ਨੂੰ ਹਰਿਸ਼ਚੰਦ੍ਰ ਦਾ ਪੁਰੋਹਿਤ ਲਿਖਿਆ ਹੈ. ਵਸ਼ਿਸ੍ਠ ਨਾਲ ਵੈਰ ਦਾ ਕਾਰਣ ਇਹ ਭੀ ਪੁਰਾਣਾਂ ਨੇ ਦੱਸਿਆ ਹੈ ਕਿ ਵਿਸ਼੍ਵਾਮਿਤ੍ਰ, ਵਸ਼ਿਸ੍ਠ ਦੀ ਨੰਦਿਨੀ ਗਊ ਜੋ ਸਭ ਮਨਵਾਂਛਿਤ ਪਦਾਰਥ ਦਿੰਦੀ ਸੀ, ਖੋਹ ਲੈਣਾ ਚਾਹੁੰਦਾ ਸੀ. ਕਈਆਂ ਨੇ ਲਿਖਿਆ ਹੈ ਕਿ ਵਿਸ਼੍ਵਾਮਿਤ੍ਰ ਨੂੰ ਵਸ਼ਿਸ੍ਠ ਬ੍ਰਹਮਰਿਖੀ ਨਹੀਂ ਮੰਨਦਾ ਸੀ, ਇਸ ਲਈ ਝਗੜਾ ਸੀ.#ਵਿਸ਼੍ਵਾਮਿਤ੍ਰ ਦੀ ਉਤਪੱਤੀ ਬਾਬਤ ਮਹਾਭਾਰਤ ਵਿੱਚ ਲਿਖਿਆ ਹੈ ਕਿ ਰਾਜਾ ਗਾਧਿ ਨੇ ਆਪਣੀ ਪੁਤ੍ਰੀ ਸਤ੍ਯਵਤੀ, ਰਿਚੀਕ (ऋचीक) ਰਿਖੀ ਨੂੰ ਦਿੱਤੀ. ਇੱਕ ਵਾਰ ਰਿਚੀਕ ਨੇ ਮੰਤ੍ਰ ਦੇ ਬਲ ਨਾਲ ਦੋ ਭੋਜਨ ਸੰਤਾਨ ਪੈਦਾ ਕਰਨ ਦੀ ਸ਼ਕਤਿ ਵਾਲੇ ਤਿਆਰ ਕੀਤੇ ਅਰ ਆਪਣੀ ਇਸਤ੍ਰੀ ਸਤ੍ਯਵਤੀ ਨੂੰ ਦੇਕੇ ਆਖਿਆ ਕਿ ਇਹ ਭੋਜਨ ਤੂੰ ਖਾਲੈ, ਇਸ ਦੇ ਅਸਰ ਨਾਲ ਬ੍ਰਾਹਮਣਾਂ ਦੇ ਗੁਣ ਰੱਖਣ ਵਾਲਾ ਤੇਰੇ ਪੁਤ੍ਰ ਹੋਊ, ਅਰ ਇਹ ਦੂਜਾ ਭੋਜਨ ਤੂੰ ਆਪਣੀ ਮਾਂ ਨੂੰ ਦੇਦੇ, ਇਸ ਦੇ ਅਸਰ ਤੋਂ ਛਤ੍ਰੀਆਂ ਦੇ ਗੁਣਾਂ ਵਾਲਾ ਬੇਟਾ ਹੋਵੇਗਾ.#ਸਤ੍ਯਵਤੀ ਨੇ ਦੋਵੇਂ ਭੋਜਨ ਆਪਣੀ ਮਾਂ ਅੱਗੇ ਰੱਖਕੇ ਉਨ੍ਹਾਂ ਦੇ ਗੁਣ ਦੱਸੇ. ਮਾਤਾ ਨੇ ਪੁਤ੍ਰੀ ਵਾਲਾ ਭੋਜਨ ਆਪ ਖਾਧਾ ਅਤੇ ਆਪਣਾ ਪੁਤ੍ਰੀ ਨੂੰ ਦੇ ਦਿੱਤਾ, ਜਿਸ ਤੋਂ ਸਤ੍ਯਵਤੀ ਦੇ ਪੇਟੋਂ ਛਤ੍ਰੀ ਦੇ ਗੁਣਾਂ ਵਾਲਾ ਜਮਦਗਨਿ ਪੈਦਾ ਹੋਇਆ ਅਤੇ ਗਾਧਿ ਦੀ ਰਾਣੀ ਦੇ ਉਦਰ ਤੋਂ ਬ੍ਰਾਹਮਣ ਗੁਣਧਾਰੀ ਵਿਸ਼੍ਵਾਮਿਤ੍ਰ ਜਨਮਿਆ. ਦੇਖੋ, ਗਾਲਵ, ਬਸਿਸਟ ਅਤੇ ਰਿਚਾਕ....
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਧਾਰਮਿਕ ਮਸਤੀ. ਧਰਮ ਭਾਵ ਦੀ ਉਮੰਗ ਤੋਂ ਉਪਜੀ ਬੇਹੋਸ਼ੀ. ਜੈਸੇ- ਕੂਕਿਆਂ ਨੂੰ ਸੂਤ੍ਰ ਚੜ੍ਹਨਾ। ੨. ਸੰ. ਸੰਗ੍ਯਾ- ਸੂਤ. ਤਾਗਾ। ੩. ਨਿਯਮ. ਉਸੂਲ। ੪. ਬਹੁਤ ਅਰਥ ਪ੍ਰਗਟ ਕਰਨ ਵਾਲਾ, ਥੋੜੇ ਅੱਖਰਾਂ ਵਿੱਚ ਕਹਿਆ ਹੋਇਆ ਵਾਕ. ਦੇਖੋ, ਖਟ ਸ਼ਾਸਤ੍ਰਾਂ ਅਤੇ ਵ੍ਯਾਕਰਣ ਦੇ ਸੂਤ੍ਰ। ੫. ਕਾਰਣ. ਨਿਮਿੱਤ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵਿ- ਕਤ ਰਿਖੀ ਦੇ ਗੋਤ ਵਿੱਚ ਹੋਣ ਵਾਲਾ. ਕਤਵੰਸ਼ੀ. ੨. ਸੰਗ੍ਯਾ- ਵਿਸ਼੍ਵਾਮਿਤ੍ਰ ਦੀ ਕੁਲ ਵਿੱਚ ਹੋਣ ਵਾਲਾ ਇੱਕ ਰਿਖੀ, ਜਿਸ ਨੇ ਸ਼੍ਰੋਤਸੂਤ੍ਰ, ਗ੍ਰਿਹਯ ਸੂਤ੍ਰ ਅਤੇ ਪ੍ਰਤਿਹਾਰਸੂਤ੍ਰ ਬਣਾਏ ਹਨ। ੩. ਗੋਭਿਲ ਦਾ ਪੁਤ੍ਰ ਕਾਤ੍ਯਾਯਨ, ਜਿਸਨੇ ਗ੍ਰਿਹ੍ਯਸੰਗ੍ਰਹ ਅਤੇ ਕਰਮਪ੍ਰਦੀਪ ਰਚੇ ਹਨ. ੪. ਵਰਰੁਚਿ ਕਾਤ੍ਯਾਯਨ, ਜਿਸ ਨੇ ਪਾਣਿਨਿ ਸੂਤ੍ਰਾਂ ਦੀ ਵ੍ਯਾਖ੍ਯਾ ਕੀਤੀ ਹੈ ਅਤੇ ਸੂਤ੍ਰਾਂ ਦੀ ਕਮੀ ਪੂਰੀ ਕਰਨ ਵਾਲੇ ਵਾਰਤਿਕ ਰਚੇ ਹਨ. ਇਹ ਬੀ. ਸੀ. ਚੌਥੀ ਸਦੀ ਵਿੱਚ ਹੋਇਆ ਹੈ....
ਪਣਿਨੀ ਮੁਨੀ ਦੀ ਵੰਸ਼ ਵਿੱਚ ਵ੍ਯਾਕਰਣ ਦਾ ਪ੍ਰਸਿੱਧ ਆਚਾਰਯ ਅਸ੍ਟਾਧ੍ਯਾਯੀ¹ ਦਾ ਕਰਤਾ ਇੱਕ ਮੁਨਿ, ਜੋ ਪੇਸ਼ਾਵਰ ਦੇ ਪਾਸ ਸਲਾਤ (ਸ਼ਲਾਤੁਰ) ਪਿੰਡ ਵਿੱਚ ਦਾਕ੍ਸ਼ੀ ਦੇ ਉਦਰੋਂ ਜਨਮਿਆ. ਇਹ ਦੇਵਲ ਦਾ ਪੋਤਾ ਸੀ. ਪਾਣਿਨੀ ਦੇ ਹੋਣ ਦਾ ਸਮਾਂ ਵਿਦ੍ਵਾਨਾਂ ਨੇ B. C. ੪੦੦ ਅਤੇ ੩੦੦ ਦੇ ਵਿੱਚ ਮੰਨਿਆ ਹੈ....
ਸੰਗ੍ਯਾ- ਵਿ- ਆਖ੍ਯਾ, ਵਿ- ਆਖ੍ਯਾਨ. ਵਰਣਨ. ਬਯਾਨ। ੨. ਟੀਕਾ. ਸ਼ਰਹ....
ਫ਼ਾ. [کمی] ਸੰਗ੍ਯਾ- ਘਾਟਾ. ਨ੍ਯੂਨਤਾ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਵਾਰ੍ਤਿਖ. ਸੰਗ੍ਯਾ- ਵ੍ਰਿੱਤਿ (ਟੀਕਾ) ਰੂਪ ਗ੍ਰੰਥ. ਸੂਤ੍ਰਾਂ ਦੀ ਵ੍ਯਾਖ੍ਯਾ ਕਰਨ ਵਾਲਾ ਗ੍ਰੰਥ। ੨. ਗਦ੍ਯ ਕਾਵ੍ਯ. ਨਸਰ. Prose....
ਫ਼ਾ. [صدی] ਸਦੀ. ਸੰ शताब्द. ਸੰਗ੍ਯਾ- ਸ਼ਤ- ਅਬ੍ਦ. ਸੌ ਵਰ੍ਹੇ ਦਾ ਸਮਾ। ੨. ਸੈਂਕੜਾ. ਜਿਵੇਂ- ਦੋ ਫ਼ੀ ਸਦੀ ਅਤੇ ਵੀਹਵੀਂ ਸਦੀ....