kāidhuchētūकाइथुचेतू
ਕਾਯਸ੍ਥਚੈਤਨ੍ਯ. ਸ਼ਰੀਰ ਵਿੱਚ ਉਹ ਚੇਤਨਸੱਤਾ, ਜਿਸ ਨੂੰ ਜਮੀਰ, ਵਿਵੇਕਸ਼ਕਤਿ ਅਥਵਾ Conscience ਆਖਦੇ ਹਨ. "ਘਰੀ ਘਰੀ ਕਾ ਲੇਖਾ ਮਾਗੈ ਕਾਇਥੁਚੇਤੂ ਨਾਉ." (ਮਾਰੂ ਕਬੀਰ) ਇਸੇ ਦਾ ਨਾਉਂ ਚਿਤ੍ਰਗੁਪਤ ਹੈ.
कायस्थचैतन्य. शरीर विॱच उह चेतनसॱता, जिस नूं जमीर, विवेकशकति अथवा Conscience आखदे हन. "घरी घरी का लेखा मागै काइथुचेतू नाउ." (मारू कबीर) इसे दा नाउं चित्रगुपत है.
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਘੜੀ. ਘਟਿਕਾ. "ਆਧੀ ਘਰੀ ਆਧੀਹੂ ਤੇ ਆਧ." (ਸ. ਕਬੀਰ) ੨. ਮਿੱਟੀ ਦੀ ਮੱਘੀ। ੩. ਘਰ ਮੇਂ. "ਏਤੇ ਜੀਅ ਜਾਚੈ ਹਹਿ ਘਰੀ." (ਮਲਾ ਨਾਮਦੇਵ)...
ਸੰਗ੍ਯਾ- ਲਿਖਿਆ ਹੋਇਆ ਹਿਸਾਬ. ਗਿਣਤੀ. ਸ਼ੁਮਾਰ. ਗਣਿਤ ਦੀ ਫੈਲਾਵਟ (calculation) "ਲੇਖਾ ਹੋਇ ਤ ਲਿਖੀਐ." (ਜਪੁ) ੨. ਲਿਖਿਆ. "ਸੇ ਕਰ ਭਲੇ, ਜਿਨੀ ਹਰਿਜਸ ਲੇਖਾ." (ਮਾਝ ਮਃ ੫)...
ਕਾਯਸ੍ਥਚੈਤਨ੍ਯ. ਸ਼ਰੀਰ ਵਿੱਚ ਉਹ ਚੇਤਨਸੱਤਾ, ਜਿਸ ਨੂੰ ਜਮੀਰ, ਵਿਵੇਕਸ਼ਕਤਿ ਅਥਵਾ Conscience ਆਖਦੇ ਹਨ. "ਘਰੀ ਘਰੀ ਕਾ ਲੇਖਾ ਮਾਗੈ ਕਾਇਥੁਚੇਤੂ ਨਾਉ." (ਮਾਰੂ ਕਬੀਰ) ਇਸੇ ਦਾ ਨਾਉਂ ਚਿਤ੍ਰਗੁਪਤ ਹੈ....
ਸੰ. ਨੌਕਾ. ਨਾਵ. ਕਿਸ਼ਤੀ. "ਭਵਜਲ ਬਿਖਮ ਡਰਾਉ, ਗੁਰੁ ਤਾਰੇ ਹਰਿਨਾਉ." (ਸ੍ਰੀ ਅਃ ਮਃ ੧) ੨. ਨਾਮ. "ਨਾਉ ਸੁਣਿ ਮਨੁ ਰਹਸੀਐ." (ਵਾਰ ਆਸਾ) ੩. ਸਨਾਨ. ਦੇਖੋ, ਨ੍ਹਾਉਣਾ. "ਅੰਤਰਿਗਤਿ ਤੀਰਥਿ ਮਲਿ ਨਾਉ." (ਜਪੁ) ੪. ਨ੍ਯਾਯ. ਇਨਸਾਫ. "ਨਾਉ ਕਰਤਾ ਕਾਦਰ ਕਰੈ." (ਵਾਰ ਰਾਮ ੩)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. चित्रगुप्त ਗੁਰਮਤ ਅਨੁਸਾਰ ਸਾਕ੍ਸ਼ੀ ਆਤਮਾ. ਜਮੀਰ, ਜੋ ਗੁਪਤ ਰੀਤਿ ਨਾਲ ਸ਼ੁਭ ਅਸ਼ੁਭ ਕਰਮਾਂ ਨੂੰ ਚਿਤ੍ਰ ਕਰਦਾ ਹੈ. ਦੇਖੋ, ਕਾਇਥਚੇਤੂ। ੨. ਪੁਰਾਣਾਂ ਅਨੁਸਾਰ ਧਰਮਰਾਜ ਦਾ ਇੱਕ ਮੁਨਸ਼ੀ, ਜੋ ਸਾਰੇ ਜੀਵਾਂ ਦੇ ਕਰਮ ਗੁਪਤ ਰੀਤਿ ਨਾਲ ਲਿਖਦਾ ਹੈ. ਸਕੰਦਪੁਰਾਣ ਵਿੱਚ ਲੇਖ ਹੈ ਕਿ ਇੱਕ "ਚਿੱਤ੍ਰ" ਨਾਉਂ ਦਾ ਰਾਜਾ, ਹ਼ਿਸਾਬ ਵਿੱਚ ਵਡਾ ਨਿਪੁਣ ਸੀ. ਯਮਰਾਜ ਨੇ ਆਪਣੇ ਦਫ਼ਤਰ ਦਾ ਹ਼ਿਸਾਬ ਠੀਕ ਰੱਖਣ ਵਾਸਤੇ ਉਸ ਨੂੰ (ਜਦ ਕਿ ਉਹ ਨਦੀ ਵਿੱਚ ਨ੍ਹਾਉਣ ਵੜਿਆ) ਚੁੱਕ ਮੰਗਵਾਇਆ ਅਤੇ ਦਫ਼ਤਰ ਦਾ ਕੰਮ ਉਸ ਦੇ ਸਪੁਰਦ ਕੀਤਾ.#ਭਵਿਸ਼੍ਯਤ ਪੁਰਾਣ ਵਿੱਚ ਲਿਖਿਆ ਹੈ ਕਿ ਜਦ ਬ੍ਰਹਮਾ ਸ੍ਰਿਸ੍ਟਿ ਰਚਕੇ ਧ੍ਯਾਨਪਰਾਇਣ ਹੋਇਆ. ਤਦ ਉਸ ਦੇ ਸ਼ਰੀਰ ਵਿੱਚੋਂ ਇੱਕ ਚਿਤ੍ਰ (ਰੰਗ ਬਰੰਗਾ) ਪੁਰੁਸ ਪ੍ਰਗਟ ਹੋਇਆ, ਜਿਸ ਦੇ ਹੱਥ ਕਲਮ ਦਵਾਤ ਸੀ. ਬ੍ਰਹਮਾ ਦੀ ਅੱਖ ਖੁੱਲਣ ਪੁਰ ਉਸ ਨੇ ਆਖਿਆ ਕਿ ਮੇਰਾ ਨਾਮ ਅਤੇ ਕੰਮ ਦੱਸੋ. ਬ੍ਰਹਮਾ ਨੇ ਕਿਹਾ ਕਿ ਤੂੰ ਮੇਰੇ ਕਾਯ (ਸ਼ਰੀਰ) ਤੋਂ ਪ੍ਰਗਟ ਹੋਇਆ ਹੈਂ, ਇਸ ਲਈ 'ਕਾਯਸ੍ਥ' ਸੰਗ੍ਯਾ ਹੋਈ, ਅਰ ਤੇਰਾ ਕੰਮ ਜੀਵਾਂ ਦੇ ਕਰਮ ਲਿਖਣ ਦਾ ਹੋਵੇਗਾ. ਕਾਯਸ੍ਥ ਲੋਕ ਆਖਦੇ ਹਨ ਕਿ ਸਾਡਾ ਵਡੇਰਾ ਇਹੀ ਹੈ.#ਗਰੁੜਪੁਰਾਣ ਅਨੁਸਾਰ ਚਿਤ੍ਰਗੁਪਤ ਦੀ ਪੁਰੀ ਜੁਦੀ ਹੈ, ਜੋ ਯਮਰਾਜ ਦੀ ਪੁਰੀ ਦੇ ਪਾਸ ਹੈ. ਚਿਤ੍ਰਗੁਪਤ ਦੀ ਪੂਜਾ ਕੱਤਕ ਸੁਦੀ ੨. (ਯਮਦ੍ਵਿਤੀਯਾ- ਭਾਈਦੂਜ) ਨੂੰ ਹੋਇਆ ਕਰਦੀ ਹੈ. "ਚਿਤ੍ਰਗੁਪਤ ਕਾ ਕਾਗਦ ਫਾਰਿਆ ਜਮਦੂਤਾਂ ਕਛੂ ਨ ਚਲੀ." (ਸ੍ਰੀ ਛੰਤ ਮਃ ੫)#ਇਸਲਾਮ ਮਤ ਵਿੱਚ ਭੀ ਚਿਤ੍ਰਗੁਪਤ ਦੇ ਮੁਕਾਬਲੇ ਫਰਿਸ਼ਤੇ ਹਨ. ਦੇਖੋ, ਫ਼ਰਿਸ਼ਤਾ....