kavika, kavikāकविक, कविका
ਸੰ. ਕਵਿਕਾ. ਲਗਾਮ. ਦਹਾਨਾ. ਕੜਿਆਲਾ. "ਮੁਖਬਲ ਅਸੁ ਕਵਿਕਾ ਜਿਵ ਮਾਨੀ." (ਨਾਪ੍ਰ) ਮੂੰਹਜ਼ੋਰ ਘੋੜੇ ਲਈ ਕੜਿਆਲੇ ਤੁੱਲ ਮੰਨੀ ਗਈ ਹੈ. ਦੇਖੋ, ਕੜਿਆਲਾ.
सं. कविका. लगाम. दहाना. कड़िआला. "मुखबल असु कविका जिव मानी." (नाप्र) मूंहज़ोर घोड़े लई कड़िआले तुॱल मंनी गई है. देखो, कड़िआला.
ਸੰ. ਕਵਿਕਾ. ਲਗਾਮ. ਦਹਾਨਾ. ਕੜਿਆਲਾ. "ਮੁਖਬਲ ਅਸੁ ਕਵਿਕਾ ਜਿਵ ਮਾਨੀ." (ਨਾਪ੍ਰ) ਮੂੰਹਜ਼ੋਰ ਘੋੜੇ ਲਈ ਕੜਿਆਲੇ ਤੁੱਲ ਮੰਨੀ ਗਈ ਹੈ. ਦੇਖੋ, ਕੜਿਆਲਾ....
ਫ਼ਾ. [لگام] ਅਥਵਾ [لغام] ਲਗ਼ਾਮ. ਸੰਗ੍ਯਾ- ਘੋੜੇ ਦਾ ਦਹਾਨਾ. ਕਵਿਕਾ. ਖਲੀਨ....
ਫ਼ਾ. [دہانہ] ਸੰਗ੍ਯਾ- ਘੋੜੇ ਦੇ ਦਹਾਨ (ਮੂੰਹ) ਦੇਣ ਦਾ ਲੋਹੇ ਦਾ ਅੰਕੁੜਾ. ਲਗਾਮ। ੨. ਪਾਣੀ ਦਾ ਮੋਘਾ. ਨੱਕਾ. ਖਾਲ ਅਥਵਾ ਰਾਜਵਾਹੇ ਦਾ ਮੁਖ। ੩. ਉਹ ਥਾਂ, ਜਿੱਥੇ ਸਮੁੰਦਰ ਵਿੱਚ ਦਰਿਆ ਆਕੇ ਮਿਲੇ....
ਸੰਗ੍ਯਾ- ਲੋਹੇ ਦੇ ਕੰਡਿਆਂ ਵਾਲਾ ਇੱਕ ਪ੍ਰਕਾਰ ਦਾ ਲਗਾਮ. ਇਸ ਲਗਾਮ ਪੁਰ ਲੋਹੇ ਦੇ ਗੋਲ ਸਿਰ ਦੇ ਕੰਡੇ ਹੁੰਦੇ ਹਨ ਜੋ ਘੋੜੇ ਦੀ ਜ਼ੁਬਾਨ ਪੁਰ ਖਿੱਚਣ ਤੋਂ ਚੁਭ ਜਾਂਦੇ ਹਨ. ਇਹ ਮੂੰਹਜੋਰ ਘੋੜੇ ਲਈ ਵਰਤਿਆ ਜਾਂਦਾ ਹੈ। ੨. ਲਗਾਮ....
ਦੇਖੋ, ਅਸ ਧਾ. ਸੰਗ੍ਯਾ- ਮਨ. ਚਿੱਤ। ੨. ਪ੍ਰਾਣ. "ਬਸੁ ਦੈ ਅਸੁ ਦੈ ਜਗ ਮੇ ਜਸ ਲੀਜੈ." (ਕ੍ਰਿਸਨਾਵ) ਵਸੁ (ਧਨ) ਦੇਕੇ, ਅਸੁ (ਪ੍ਰਾਣ) ਦੇਕੇ, ਜਗਤ ਵਿੱਚ ਜਸ ਲਓ। ੩. ਸੰ. ਅਸ਼੍ਰ. ਹੰਝੂ. ਆਂਸੂ. ਅਸ਼ਕ. "ਉਤਸਵ ਸਮੈ ਜਾਨਿ ਅਸੁ ਰੋਕੀ." (ਗੁਪ੍ਰਸੂ) ੪. ਸੰ. ਅਸ਼੍ਵ. ਘੋੜਾ. ਅਸਪ. "ਅਸੁ ਹਸਤੀ ਰਥ ਅਸਵਾਰੀ." (ਸੁਖਮਨੀ)...
ਕ੍ਰਿ. ਵਿ- ਜੈਸੇ. ਜਿਸ ਪ੍ਰਕਾਰ. ਜਿਵੇਂ. "ਜਿਵ ਜਿਵ ਹੁਕਮੁ ਤਿਵੈ ਤਿਵ ਕਾਰ." (ਜਪੁ) "ਜਿਵ ਤੂ ਰਖਹਿ ਤਿਵ ਰਹਉ." (ਸਵੈਯੇ ਮਃ ੩. ਕੇ) ੨. ਜੀਵ. "ਜਪਤ ਜਿਵੈ." (ਅਕਾਲ) ੩. ਦੇਖੋ, ਜਿਹਵ....
ਮੰਨੀ. ਕ਼ਬੂਲ ਕੀਤੀ. "ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ." (ਧਨਾ ਮਃ ੪) ੨. ਜਾਨਵਾਲਾ. ਸਨਮਾਨ ਸਹਿਤ. "ਮਾਨੀ ਤੂੰ ਰਾਮ ਕੈ ਦਰਿ ਮਾਨੀ." (ਸਾਰ ਮਃ ੫) ੩. ਹੰਕਾਰੀ (मानिन्) ਅਭਿਮਾਨੀ। ੪. ਸੰਗ੍ਯਾ- ਕਾਵ੍ਯ ਅਨੁਸਾਰ ਨਾਯਕ. "ਕਰੈ ਜੁ ਤਿਯ ਪੈ ਮਾਨ ਪਿਯ ਮਾਨੀ ਕਹਿਯੈ ਸੋਇ." (ਜਗਦਵਿਨੋਦ) ੫. ਫ਼ਾ. [مانی] ਦੁਰਲਭ. ਅਲੌਕਿਕ. ਨਾਯਾਬ। ੬. ਦੇਖੋ, ਮੋਰੰਡਾ....
ਮੋਟੀ ਅਤੇ ਛੋਟੀ ਰੋਟੀ. ਦੇਖੋ, ਮੰਨ ੧। ੨. ਦੇਖੋ. ਮੰਨਣਾ....