kavalāकवला
ਲਕ੍ਸ਼੍ਮੀ. ਦੇਖੋ, ਕਮਲਾ. "ਕਵਲਾ ਚਰਨ ਸਰਨ ਹੈ ਜਾਂਕੇ." (ਗਉ ਕਬੀਰ)
लक्श्मी. देखो, कमला. "कवला चरन सरन है जांके." (गउ कबीर)
ਸੰ. ਸੰਗ੍ਯਾ- ਸ਼ੋਭਾ. ਕਾਂਤਿ। ੨. ਸੰਪਦਾ. ਵਿਭੂਤਿ। ੩. ਹਲਦੀ। ੪. ਧਨ ਸੰਪਦਾ (ਦੌਲਤ) ਦੀ ਦੇਵੀ, ਜੋ ਪੁਰਾਣਾਂ ਨੇ ਵਿਸਨੁ ਦੀ ਇਸਤ੍ਰੀ ਲਿਖੀ ਹੈ. ਇਹ ਕਾਮ ਦੀ ਮਾਤਾ ਮੰਨੀ ਹੈ ਅਤੇ ਸਮੁੰਦਰ ਰਿੜਕਨ ਤੋਂ ਇਸ ਦਾ ਪ੍ਰਗਟ ਹੋਣਾ ਕਲਪਿਆ ਹੈ, ਇਸੇ ਲਈ ਨਾਮ ਇੰਦਿਰਾ ਅਤੇ ਜਲਧਿਜਾ ਹੈ. ਇਹ ਹੱਥ ਵਿੱਚ ਕਮਲ ਰਖਦੀ ਹੈ ਇਸ ਕਰਕੇ ਪਦਮਾ ਪ੍ਰਸਿੱਧ ਹੈ....
ਵਿ- ਦੀਵਾਨਾ. ਪਾਗਲ. "ਬਿਨੁ ਨਾਵੈ ਜਗੁ ਕਮਲਾ ਫਿਰੈ." (ਵਾਰ ਸੋਰ ਮਃ ੩) ੨. ਕਮਲ. ਜਲਜ. "ਕੁਟੰਬ ਦੇਖ ਬਿਗਸਹਿ ਕਮਲਾ ਜਿਉ." (ਸ੍ਰੀ ਕਬੀਰ) ੩. ਸੰ. ਲਕ੍ਸ਼੍ਮੀ. ਰਮਾ. "ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ." (ਆਸਾ ਛੰਤ ਮਃ ੫) ਮਾਇਆ ਦੇ ਭਰਮ ਦੀ ਕੰਧ ਨੂੰ ਦੇਖਕੇ, ਸੌਦਾਈ ਭਰਮ ਕਰਕੇ ਭੈਭੀਤ ਹੋ ਰਿਹਾ ਹੈ। ੪. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸੇਵਕ. "ਕਮਲਾ ਨਾਮ ਦਾਸ ਇਕ ਆਹਾ." (ਨਾਪ੍ਰ) ੫. ਦੇਖੋ, ਕੌਲਾ ੪....
ਲਕ੍ਸ਼੍ਮੀ. ਦੇਖੋ, ਕਮਲਾ. "ਕਵਲਾ ਚਰਨ ਸਰਨ ਹੈ ਜਾਂਕੇ." (ਗਉ ਕਬੀਰ)...
ਦੇਖੋ, ਚਰਣ। ੨. ਚਰਣਾਂ. ਚੁਗਣਾ. "ਉਠਕੈ ਚਰਨ ਲਗੇ ਪੁਨ ਸਾਰੇ." (ਨਾਪ੍ਰ) ੩. ਆਚਰਣ. ਆਚਾਰ. "ਸੰਤ ਚਰਨ ਚਰਨ ਮਨ ਲਾਈਐ." (ਬਿਲਾ ਮਃ ੫) ਸਾਧੁ ਦੇ ਚਰਨ (ਪੈਰ) ਅਤੇ ਸਾਧੁ ਦੇ ਆਚਾਰ ਵਿੱਚ ਮਨ ਲਾਈਐ। ੪. ਚੜ੍ਹਨਾ. ਸਵਾਰ ਹੋਣਾ. "ਸ੍ਰੀ ਹਰਿਗੋਬਿੰਦ ਆਪ ਚਰਨ ਕੋ। ਰਖਵਾਯੋ ਕਰ ਸੁਸ੍ਟੁ ਵਰਨ ਕੋ." (ਗੁਪ੍ਰਸੂ) ਘੋੜਾ ਆਪਣੇ ਚੜ੍ਹਨ ਲਈ ਰਖਵਾਇਆ....
ਸੰਗ੍ਯਾ- ਖੂਹ ਪਾਸ ਉਹ ਰਸਤਾ ਜਿਸ ਵਿੱਚ ਚੜਸ ਖਿੱਚਣ ਸਮੇਂ ਬਲਦ ਚਲਦੇ ਹਨ, ਦੇਖੋ, ਸਰਣਿ. "ਆਪਨ ਸਰਨ ਦਿਸਾ ਤਬ ਗਯੋ." (ਗੁਪ੍ਰਸੂ) ੨. ਦੇਖੋ, ਸਰਣ ੩. "ਸਰਨ ਪਰਨ ਸਾਧੂ, ਆਨ ਥਾਨ ਬਿਸਾਰੇ." (ਸਾਰ ਪੜਤਾਲ ਮਃ ੫) ੩. ਇੱਕ ਪਸ਼ੂ ਰੋਗ, ਜਿਸ ਨਾਲ ਲੱਤਾਂ ਦੇ ਪੱਠੇ ਸੁਸਤ ਹੋ ਜਾਂਦੇ ਹਨ....
ਜਿਸ ਦੀ. ਜਿਸ ਦੇ. "ਜਾਕੀ ਪ੍ਰੀਤਿ ਸਦਾ ਸੁਖ ਹੋਇ." (ਗਉ ਮਃ ੫) "ਜਾਂਕੇ ਚਾਕਰ ਕਉ ਨਹੀ ਡਾਨ." (ਗਉ ਅਃ ਮਃ ੫) "ਜਾਕੈ ਅੰਤਰਿ ਬਸੈ ਪ੍ਰਭੁ ਆਪਿ" (ਸੁਖਮਨੀ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....