kalyasahāru, kalyasahāruकल्यसहारु, कल्यसहारु
ਗੁਰੁਯਸ਼ ਕਰਤਾ ਇੱਕ ਭੱਟ. "ਕਲ੍ਯਸਹਾਰੁ ਤਾਸੁ ਗੁਣ ਜੰਪੈ." (ਸਵੈਯੇ ਮਃ ੪. ਕੇ)
गुरुयश करता इॱक भॱट."कल्यसहारु तासु गुण जंपै." (सवैये मः ४. के)
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. भट्. ਧਾ- ਬੋਲਣਾ, ਵਿਵਾਦ ਕਰਨਾ, ਭਾੜੇ ਪੁਰ ਲੈਣਾ। ੨. ਸੰਗ੍ਯਾ- ਭਾੜੇ ਲਿਆ ਹੋਇਆ ਸਿਪਾਹੀ. ਭਾਵ- ਯੋਧਾ। ੩. ਨੌਕਰ। ੪. ਭਾੜਾ। ੫. ਦੇਖੋ, ਭੱਟ....
ਗੁਰੁਯਸ਼ ਕਰਤਾ ਇੱਕ ਭੱਟ. "ਕਲ੍ਯਸਹਾਰੁ ਤਾਸੁ ਗੁਣ ਜੰਪੈ." (ਸਵੈਯੇ ਮਃ ੪. ਕੇ)...
ਸਰਵ- ਤਸ੍ਯ. ਤਿਸ ਦਾ. ਉਸ ਦੇ. "ਤਾਸੁ ਚਰਨ ਲੇ ਰਿਦੈ ਬਸਾਵਉ." (ਸਵੈਯੇ ਮਃ ੧. ਕੇ) ੨. ਉਹ. ਵਹ. "ਤਾਸੁ ਗੁਰੂ, ਮੈ ਦਾਸ." (ਸ. ਕਬੀਰ) ਉਹ ਗੁਰੂ, ਮੈ ਚੇਲਾ। ੩. ਉਸ ਨੂੰ. ਉਸ ਤਾਂਈਂ. "ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ?" (ਸ੍ਰੀ ਅਃ ਮਃ ੧) ੪. ਸੰ. ਤ੍ਰਾਸ. ਸੰਗ੍ਯਾ- ਡਰ. ਭੈ. "ਜਨ ਨਾਨਕ ਨਾਮ ਧਿਆਇ ਤੂ ਸਭ ਕਿਲਵਿਖ ਕਟਹਿ ਤਾਸੁ." (ਵਾਰ ਗਉ ੧. ਮਃ ੪) ੫. ਸੰ. ਤ੍ਰਾਹਿ. ਵ੍ਯ- ਬਚਾਓ. ਰਖ੍ਯਾ ਕਰੋ. "ਤਾਸੁ ਤਾਸੁ ਧਰਮਰਾਇ ਜਪਤ ਹੈ." (ਮਾਰੂ ਮਃ ੩) ਤ੍ਰਾਹਿ ਤ੍ਰਾਹਿ! ਧਰਮਰਾਜ ਬੋਲਦਾ ਹੈ। ੬. ਸੰ. तृषा- ਤ੍ਰਿਸਾ. ਸੰਗ੍ਯਾ- ਤੇਹ. ਪ੍ਯਾਸ. ਦੇਖੋ, ਤਾਸ ੯. "ਜਪਿ ਹਰਿ ਚਰਨ ਮਿਟੀ ਖੁਧ ਤਾਸੁ." (ਗਉ ਮਃ ੫) ਭੁੱਖ ਤੇ ਪ੍ਯਾਸ। ੭. ਸੰ. ਤ੍ਵੇਸ. ਚਮਕ. ਪ੍ਰਕਾਸ਼. "ਊਚਉ ਪਰਬਤ ਗਾਖੜੋ ਨਾ ਪਉੜੀ ਤਿਤੁ ਤਾਸੁ." (ਸ੍ਰੀ ਅਃ ਮਃ ੧) ਨਾ ਪੌੜੀ ਹੈ ਨਾ ਰੌਸ਼ਨੀ....
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਦੇਖੋ, ਜਲਪ ਅਤੇ ਜੰਪ. "ਜਸ ਜੰਪਉ ਲਹਿਣੇ ਰਸਨ." (ਸਵੈਯੇ ਮਃ ੨. ਕੇ) ਗੁਰੂ ਅੰਗਦ ਜੀ ਦਾ ਯਸ਼ ਉੱਚਾਰਣ ਕਰੋ. "ਤੋਹਿ ਜਸ ਜਯ ਜਯ ਜੰਪਹਿ." (ਸਵੈਯੇ ਮਃ ੫. ਕੇ) ਜਸ ਕਥਨ ਕਰਦੇ ਹਨ. "ਰਾਮ ਜੰਪਹੁ ਨਿਤ ਭਾਈ." (ਸਵੈਯੇ ਮਃ ੩. ਕੇ) ਰਾਮ ਨਿੱਤ ਜਪੋ. "ਜੰਪਤ ਸੇਸਫਨੰ." (ਕਲਕੀ) ਸ਼ੇਸਨਾਗ ਕਥਨ ਕਰਦਾ ਹੈ. "ਨਾਨਕ ਜੰਪੈ ਪਤਿਤਪਾਵਨ." (ਆਸਾ ਛੰਤ ੫) ਉੱਚਾਰਣ ਕਰਦਾ (ਜਪਦਾ) ਹੈ....