kalindha, kalindhakannyā, kalindhī, kalindhra, kalindhrī, kalindha, kalindhakanniā, kalindhī, kalindhara, kalindharīकलिंद, कलिंदकंन्या, कलिंदी, कलिंद्र, कलिंद्री, कलिंद, कलिंदकंनिआ, कलिंदी, कलिंदर, कलिंदरी
ਸੰ. कलिन्द ਸੰਗ੍ਯਾ- ਬਹੇੜਾ। ੨. ਸੂਰਜ। ੩. ਇੱਕ ਪਹਾੜ, ਜਿਸ ਤੋਂ ਯਮੁਨਾ (ਜਮਨਾ) ਨਦੀ ਨਿਕਲਦੀ ਹੈ. ਇਸੇ ਲਈ ਯਮੁਨਾ ਦਾ ਨਾਉਂ ਕਾਲਿੰਦੀ ਅਤੇ ਕਲਿੰਦ- ਕੰਨਯਾ ਹੈ. "ਕਲਿੰਦ੍ਰ ਕੇ ਸ੍ਰਿੰਗਹੁ ਤੇ ਨਿਕਸ੍ਯੋ ਅਹਿ ਕੋ ਫਨ ਕੋਪ ਭਰ੍ਯੋ ਹੈ." (ਕ੍ਰਿਸਨਾਵ)
सं. कलिन्द संग्या- बहेड़ा। २. सूरज। ३. इॱक पहाड़, जिस तों यमुना (जमना) नदी निकलदी है. इसे लई यमुना दा नाउं कालिंदी अते कलिंद- कंनया है. "कलिंद्र के स्रिंगहु ते निकस्यो अहि को फन कोप भर्यो है." (क्रिसनाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਬਹੇਟਕ ਅਤੇ ਵਿਭੀਤਕ. ਅ਼. [بلیلہ] ਬਲੇਲਾ. L. Terminalia Bellerica ਸੰਗ੍ਯਾ- ਇੱਕ ਵੱਡੇ ਉੱਚੇ ਕੱਦ ਦਾ ਬਿਰਛ, ਜਿਸ ਨੂੰ ਬੇਰ ਜੇਹੇ ਫਲਾਂ ਦੇ ਗੁੱਛੇ ਲਗਦੇ ਹਨ. ਬਹੇੜਾ ਤ੍ਰਿਫਲੇ ਵਿੱਚ ਪੈਂਦਾ ਹੈ, ਵੈਦ੍ਯਕ ਵਿੱਚ ਬਹੇੜਾ ਕਫ ਪਿੱਤ ਨਾਸ਼ਕ ਅਤੇ ਨੇਤ੍ਰਾਂ ਲਈ ਹਿਤਕਾਰੀ ਮੰਨਿਆ ਹੈ. ਇਸ ਦੇ ਫਲਾਂ ਦਾ ਛਿਲਕਾ ਚਮੜੇ ਦੀ ਰੰਗਾਈ ਲਈ ਭੀ ਵਰਤੀਦਾ ਹੈ. ਬਹੁਤ ਲੋਕਾਂ ਦਾ ਵਿਸ਼੍ਵਾਸ ਹੈ ਕਿ ਬਹੇੜੇ ਵਿੱਚ ਭੂਤ ਨਿਵਾਸ ਕਰਦੇ ਹਨ. ਇਸੇ ਲਈ ਸੰਸਕ੍ਰਿਤ ਵਿੱਚ ਇਸ ਦਾ ਨਾਮ ਭੂਤਵਾਸ ਹੈ. ਦੇਖੋ, ਬਹੇਰਾ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਇੱਕ ਨਦੀ, ਜੋ ਪੁਰਾਣਾਂ ਅਨੁਸਾਰ ਸੰਜਨਾ ਦੇ ਪੇਟ ਤੋਂ ਸੂਰਜ ਦੀ ਪੁਤ੍ਰੀ ਹੈ. ਇਸ ਨੂੰ ਕ੍ਰਿਸਨ ਜੀ ਦੀ ਇਸਤ੍ਰੀ ਭੀ ਮੰਨਿਆ ਹੈ. ਯਮੁਨਾ ਹਿਮਾਲਯ ਦੇ ਕਲਿੰਦ ਅਸਥਾਨ ਤੋਂ ਨਿਕਲਕੇ ੮੬੦ ਮੀਲ ਵਹਿੰਦੀ ਹੋਈ ਪ੍ਰਯਾਗ ਪਾਸ ਗੰਗਾ ਵਿੱਚ ਮਿਲਦੀ ਹੈ. ਦੇਖੋ, ਜਮਨਾ। ੨. ਦੁਰਗਾ। ੩. ਦੇਖੋ, ਮਾਲਤੀ (ਹ)...
ਸੰ. ਯਮੁਨਾ. ਭਾਰਤ ਦੀ ਇੱਕ ਪ੍ਰਸਿੱਧ ਨਦੀ, ਜਿਸ ਦੀ ਗਿਣਤੀ ਤ੍ਰਿਵੇਣੀ ਵਿੱਚ ਹੈ. ਪੁਰਾਣਾਂ ਨੇ ਇਸ ਨੂੰ ਸੂਰਜ ਦੀ ਪੁਤ੍ਰੀ ਦੱਸਿਆ ਹੈ. ਇਹ ਟੇਹਰੀ ਦੇ ਇ਼ਲਾਕੇ ਹਿਮਾਲਯ ਤੋਂ ੧੦੮੫੦ ਫੁਟ ਦੀ ਬਲੰਦੀ ਤੋਂ ਨਿਕਲਕੇ ੮੬੦ ਮੀਲ ਵਹਿਁਦੀ ਹੋਈ ਪ੍ਰਯਾਗ ਪਾਸ ਗੰਗਾ ਵਿੱਚ ਮਿਲਦੀ ਹੈ. ਹਿੰਦੂਆਂ ਦਾ ਵਿਸ਼੍ਵਾਸ ਹੈ ਕਿ ਯਮੁਨਾ ਵਿੱਚ ਇਸ਼ਨਾਨ ਕਰਨ ਤੋਂ ਯਮ ਦੰਡ ਨਹੀਂ ਦਿੰਦਾ. "ਰਸਨਾ ਰਾਮ ਨਾਮ ਹਿਤ ਜਾਕੈ, ਕਹਾ ਕਰੈ ਜਮਨਾ?" (ਆਸਾ ਕਬੀਰ)...
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਕਲਿੰਦ ਪਹਾੜ ਤੋਂ ਪੈਦਾ ਹੋਈ ਨਦੀ, ਯਮੁਨਾ (ਜਮਨਾ). ੨. ਕਲਿੰਦ (ਸੂਰਜ) ਦੀ ਪੁਤ੍ਰੀ. ਜਮੁਨਾ ਨੂੰ ਪੁਰਾਣਾਂ ਵਿੱਚ ਸੂਰਜ ਦੀ ਪੁਤ੍ਰੀ ਮੰਨਿਆ ਹੈ. "ਕਾਲਿੰਦ੍ਰੀ ਤਟ ਕਰੇ ਵਿਲਾਸਾ." (ਵਿਚਿਤ੍ਰ) "ਕਾਲਿੰਦ੍ਰੀ ਤਟ ਸਤਿਗੁਰੂ ਬੈਠੇ ਸਰਬ ਸੁਨਾਇ." (ਨਾਪ੍ਰ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. कलिन्द ਸੰਗ੍ਯਾ- ਬਹੇੜਾ। ੨. ਸੂਰਜ। ੩. ਇੱਕ ਪਹਾੜ, ਜਿਸ ਤੋਂ ਯਮੁਨਾ (ਜਮਨਾ) ਨਦੀ ਨਿਕਲਦੀ ਹੈ. ਇਸੇ ਲਈ ਯਮੁਨਾ ਦਾ ਨਾਉਂ ਕਾਲਿੰਦੀ ਅਤੇ ਕਲਿੰਦ- ਕੰਨਯਾ ਹੈ. "ਕਲਿੰਦ੍ਰ ਕੇ ਸ੍ਰਿੰਗਹੁ ਤੇ ਨਿਕਸ੍ਯੋ ਅਹਿ ਕੋ ਫਨ ਕੋਪ ਭਰ੍ਯੋ ਹੈ." (ਕ੍ਰਿਸਨਾਵ)...
ਸੰ. कलिन्द ਸੰਗ੍ਯਾ- ਬਹੇੜਾ। ੨. ਸੂਰਜ। ੩. ਇੱਕ ਪਹਾੜ, ਜਿਸ ਤੋਂ ਯਮੁਨਾ (ਜਮਨਾ) ਨਦੀ ਨਿਕਲਦੀ ਹੈ. ਇਸੇ ਲਈ ਯਮੁਨਾ ਦਾ ਨਾਉਂ ਕਾਲਿੰਦੀ ਅਤੇ ਕਲਿੰਦ- ਕੰਨਯਾ ਹੈ. "ਕਲਿੰਦ੍ਰ ਕੇ ਸ੍ਰਿੰਗਹੁ ਤੇ ਨਿਕਸ੍ਯੋ ਅਹਿ ਕੋ ਫਨ ਕੋਪ ਭਰ੍ਯੋ ਹੈ." (ਕ੍ਰਿਸਨਾਵ)...
ਇਹ. ਯਹ. "ਅਹਿ ਤਨ ਢੇਰੀ ਥੀਸੀ." (ਸੂਹੀ. ਫਰੀਦ) "ਅਹਿ ਕਰ ਕਰੇ ਸੁ ਅਹਿ ਕਰ ਪਾਏ." (ਵਾਰ ਮਾਰੂ ੨, ਮਃ ੫) ੨. ਅਸ੍ਤਿ. ਹੈ। ੩. ਅਹੰਤਾ. ਹੌਮੈ. ਅੰਹਕਾਰ. ਦੇਖੋ, ਪਰਚਾਇਣ। ੪. ਸੰ. अहि. ਸੰਗ੍ਯਾ- ਸਰਪ. ਸੱਪ। ੫. ਸੂਰਜ। ੬. ਰਾਹੀ. ਪਥਿਕ। ੭. ਵਿ- ਨੀਚ। ੮. ਲੁਟੇਰਾ. ਵੰਚਕ। ੯. ਅੱਠ ਗਿਣਤੀ ਦਾ ਬੋਧਕ, ਕਿਉਂਕਿ ਪ੍ਰਧਾਨ ਨਾਗ ਅੱਠ ਹਨ. "ਜਬ ਵਿਸਾਖ ਅਹਿ ਦਿਵਸ ਵਿਤਾਏ." (ਗੁਵਿ ੬) ੧੦. ਸੰ. अहन्- ਅਹਨ੍. ਸੰਗ੍ਯਾ- ਦਿਨ. "ਮਨ ਰੇ, ਅਹਿ ਨਿਸਿ ਹਰਿਗੁਣ ਸਾਰ." (ਸ੍ਰੀ ਮਃ ੧)...
ਸੰ. ਸੰਗ੍ਯਾ- ਗੁੱਸਾ. ਕ੍ਰੋਧ. "ਕੋਪ ਜਰੀਆ." (ਕਾਨ ਮਃ ੫)...