kalimalaकलिमल
ਸੰ. ਸੰਗ੍ਯਾ- ਪਾਪ. ਦੋਸ. "ਕਲਿਮਲ ਡਾਰਨ ਮਨਹਿ ਸਧਾਰਨ." (ਦੇਵ ਮਃ ੫)
सं. संग्या- पाप. दोस. "कलिमल डारन मनहि सधारन." (देव मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. पाप. ਸੰਗ੍ਯਾ- ਜਿਸ ਤੋਂ ਆਪਣੇ ਆਪ ਨੂੰ ਬਚਾਈਏ, ਅਜੇਹਾ ਕਰਮ. ਦੋਸ. ਗੁਨਾਹ. ਕੁਕਰਮ. "ਪਰਹਰਿ ਪਾਪੁ ਪਛਾਣੈ ਆਪ." (ਓਅੰਕਾਰ) ੨. ਵਿ- ਪਾਪੀ। ੩. ਨੀਚ। ੪. ਅਸ਼ੁਭ. ਅਮੰਗਲ.#ਮਹਾਭਾਰਤ ਵਿੱਚ ਦਸ ਮਹਾ ਪਾਪ ਲਿਖੇ ਹਨ- ਹਿੰਸਾ, ਚੋਰੀ. ਪਰਇਸਤ੍ਰੀਗਮਨ, ਝੂਠ, ਕੌੜਾ ਬੋਲ, ਚੁਗਲੀ. ਵਾਇਦੇਖਿਲਾਫੀ, ਬੁਰਾ ਚਿਤਵਣਾ, ਬੇਰਹਮੀ, ਪੁੰਨ ਦਾਨ ਆਦਿ ਕਰਕੇ ਉਸ ਦੇ ਫਲ ਦੀ ਕਾਮਨਾ ਕਰਨੀ.#ਮਨੁ ਸਿਮ੍ਰਿਤਿ ਦੇ ੧੧. ਵੇਂ ਅਧ੍ਯਾਯ ਦੇ ਸ਼ਲੋਕ ੫੪ ਵਿੱਚ ਪੰਜ ਮਹਾ ਪਾਪ ਲਿਖੇ ਹਨ- ਬ੍ਰਹਮਹਤ੍ਯਾ, ਸ਼ਰਾਬ ਪੀਣੀ, ਚੋਰੀ, ਗੁਰੂ ਦੀ ਇਸਤ੍ਰੀ ਭੋਗਣੀ, ਇਨ੍ਹਾਂ ਪਾਪੀਆਂ ਦੇ ਨਾਲ ਮੇਲ ਕਰਨਾ. ਦੇਖੋ, ਪਾਤਕ ੨.#ਗੁਰਮਤ ਵਿੱਚ ਕਰਤਾਰ ਤੋਂ ਵਿਮੁਖਤਾ, ਉੱਦਮ ਦਾ ਤਿਆਗ, ਅਤੇ ਦਿਲ ਦੁਖਾਉਣਾ, ਤਿੰਨ ਉਗ੍ਰ ਪਾਪ ਹਨ. ਰਹਿਤਨਾਮਿਆਂ ਵਿੱਚ ਮੁੰਡਨ, ਵਿਭਚਾਰ, ਤਮਾਕੂ ਦਾ ਸੇਵਨ ਅਤੇ ਕੁੱਠਾ ਖਾਣਾ ਚਾਰ ਮਹਾ ਪਾਪ ਹਨ.#ਬਾਈਬਲ ਵਿੱਚ ਸੱਤ ਪਾਪ ਲਿਖੇ ਹਨ- ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭਰਸ (ਪੇਟਦਾਸੀਆ ਹੋਣਾ) ਅਤੇ ਆਲਸ. ਦੇਖੋ, ਸੱਤ ਕੁਕਰਮ....
ਸੰ. ਸੰਗ੍ਯਾ- ਪਾਪ. ਦੋਸ. "ਕਲਿਮਲ ਡਾਰਨ ਮਨਹਿ ਸਧਾਰਨ." (ਦੇਵ ਮਃ ੫)...
ਕ੍ਰਿ- ਡਾਲਨਾ. ਪਾਉਣਾ। ੨. ਸਿੱਟਣਾ. ਫੈਂਕਣਾ. ਤ੍ਯਾਗਣਾ. "ਮਨ ਤੇ ਕਬਹੁ ਨ ਡਾਰਉ." (ਦੇਵ ਮਃ ੫) "ਨਾਨਕ ਸਰਨਿ ਚਰਨਕਮਲਨ ਕੀ ਤੁਮ ਨ ਡਾਰਹੁ ਪ੍ਰਭੁ ਕਰਤੇ." (ਮਲਾ ਮਃ ੫) "ਕਲਮਲ ਡਾਰਨ ਮਨਹਿ ਸਧਾਰਨ." (ਦੇਵ ਮਃ ੫)...
ਮਨ ਮੇਂ. ਦਿਲ ਵਿੱਚ "ਮਨਹਿ ਕਮਾਵੈ, ਮੁਖਿ ਹਰਿ ਹਰਿ ਬੋਲੈ." (ਗਉ ਮਃ ੫) ੨. ਮਨ ਕਰਕੇ. ਚਿੱਤ ਦ੍ਵਾਰਾ. "ਮਨਹਿ ਅਰਾਧਿ ਸੋਇ." (ਆਸਾ ਮਃ ੫) ੩. ਮਨ ਹੀ. ਦਿਲ ਹੀ. "ਚਰਨ ਪਖਾਰਿ ਕਰਉ ਗੁਰਸੇਵਾ, ਮਨਹਿ ਚਰਾਵਉ ਭੋਗ." (ਟੋਡੀ ਮਃ ੫) ਮਨ ਹੀ ਨੈਵੇਦ੍ਯ ਚੜ੍ਹਾਵਉਂ। ੪. ਅ਼. [منع] ਮਨਅ਼. ਰੋਕਣ (ਵਰਜਣ) ਦਾ ਭਾਵ."ਆਪੇ ਦੁਰਮਤਿ ਮਨਹਿ ਕਰੇਇ." (ਆਸਾ ਮਃ ੧) "ਬਿਖਿਆ ਕੀ ਬਾਸਨਾ ਮਨਹਿ ਕਰੇਇ." (ਬਸੰ ਮਃ ੧)...
ਦੇਖੋ, ਸਧਾਰਣ. ਕ੍ਰਿ. - ਆਸਰੇ ਸਹਿਤ ਕਰਨਾ. ਆਧਾਰ ਦੇਣਾ. "ਕਲਮਲ ਡਾਰਨ ਮਨਹਿ ਸਧਾਰਨ." (ਦੇਵ ਮਃ ੫) ੨. ਦੇਖੋ, ਸਾਧਾਰਣ. "ਪਾਠ ਸਧਾਰਨ ਜੋ ਨਿਤ ਕਰੇ." (ਗੁਪ੍ਰਸੂ)...
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....