karāhataकराहत
ਵਿਲਾਪ ਕਰਦਾ ਹੈ. ਕ੍ਰੰਦਨ ਕਰਦਾ ਹੈ. "ਕਰਾਹਤ ਹੈਂ ਗਿਰਿ ਸੇ ਗਜ ਲੰਗੇ." (ਚੰਡੀ ੧) ੨. ਜ਼ਮੀਨ ਨੂੰ ਕਰਾਹੁੰਦਾ ਹੈ। ੩. ਅ਼. [کراہت] ਸੰਗ੍ਯਾ- ਘ੍ਰਿਣਾ. ਗਲਾਨਿ.
विलाप करदा है. क्रंदन करदा है. "कराहत हैं गिरि से गज लंगे." (चंडी १) २. ज़मीन नूं कराहुंदा है। ३. अ़. [کراہت]संग्या- घ्रिणा. गलानि.
ਦੇਖੋ, ਬਿਲਾਪ....
ਸੰਗ੍ਯਾ- ਰੋਣਾ. ਵਿਲਾਪ। ੨. ਯੁੱਧ ਸਮੇਂ ਜ਼ਖ਼ਮੀਆਂ ਦਾ ਹਾਹਾਕਾਰ....
ਵਿਲਾਪ ਕਰਦਾ ਹੈ. ਕ੍ਰੰਦਨ ਕਰਦਾ ਹੈ. "ਕਰਾਹਤ ਹੈਂ ਗਿਰਿ ਸੇ ਗਜ ਲੰਗੇ." (ਚੰਡੀ ੧) ੨. ਜ਼ਮੀਨ ਨੂੰ ਕਰਾਹੁੰਦਾ ਹੈ। ੩. ਅ਼. [کراہت] ਸੰਗ੍ਯਾ- ਘ੍ਰਿਣਾ. ਗਲਾਨਿ....
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਸੰ. ਸੰਗ੍ਯਾ- ਪਰਬਤ. ਪਹਾੜ. "ਗਿਰਿ ਬਸੁਧਾ ਜਲ ਪਵਨ ਜਾਇਗੋ." (ਸਾਰ ਮਃ ੫) ੨. ਦਸਨਾਮੀ ਸੰਨ੍ਯਾਸੀਆਂ ਵਿੱਚੋਂ ਇੱਕ ਫਿਰਕਾ, ਜਿਸ ਦੇ ਨਾਉਂ ਅੰਤ "ਗਿਰਿ" ਸ਼ਬਦ ਹੁੰਦਾ ਹੈ. ਦੇਖੋ, ਦਸਨਾਮ ਸੰਨ੍ਯਾਸੀ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਗਲਾਨੀ. ਨਫ਼ਰਤ। ੨. ਨਿੰਦਾ। ੩. ਦ੍ਯਾ. ਕ੍ਰਿਪਾ. "ਤਜਿ ਤਾਤ ਘ੍ਰਿਣਾ ਬਨ ਬੀਚ ਨਿਕਾਰੇ." (ਰਾਮਾਵ)...
ਸੰ. ग्लानि ਗ੍ਲਾਨਿ. ਸੰਗ੍ਯਾ- ਘ੍ਰਿਣਾ. ਨਫ਼ਰਤ....