karālāकराला
ਪਹਾ- ਸੰਗ੍ਯਾ- ਨ੍ਰਿਤ੍ਯ. ਨਾਚ। ੨. ਤਮਾਸ਼ਾ. ਖੇਲ। ੩. ਸੰ. ਅਨੰਤਮੂਲਾ ਬੂਟੀ। ੪. ਕਾਲੀ ਦੇਵੀ। ੫. ਕਰਾਲ ਦਾ ਇਸਤ੍ਰੀ ਲਿੰਗ.
पहा- संग्या- न्रित्य. नाच। २. तमाशा. खेल। ३. सं. अनंतमूला बूटी। ४. काली देवी। ५. कराल दा इसत्री लिंग.
ਪਿਆ. ਪੜਾ. "ਠਾਗਉਰੀ ਸਿਉ ਉਲਝਿ ਪਹਾ." (ਸਾਰ ਮਃ ੫) ਠਗਬਾਜੀ ਵਿੱਚ ਉਲਝ ਪਿਆ। ੨. ਸੰਗ੍ਯਾ- ਪਥ. ਮਾਰਗ. ਰਾਹ. ਜਿਵੇਂ- ਇਹ ਪਹਾ ਪਿੰਡ ਨੂੰ ਜਾਂਦਾ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਲਯ ਤਾਰ ਨਾਲ ਅੰਗਾਂ ਦੀ ਹਰਕਤ, ਜਿਸ ਤੋਂ ਗੀਤ ਦੇ ਭਾਵ ਪ੍ਰਗਟ ਕੀਤੇ ਜਾਣ. ਨਾਚ. ਦੇਖੋ, ਤਾਂਡਵ....
ਸੰਗ੍ਯਾ- ਨ੍ਰਿਤ੍ਯ. ਪ੍ਰਾ. ਣਾਂਚ. "ਨਾਚ ਰੇ ਮਨ, ਗੁਰੂ ਕੈ ਆਗੈ." (ਗੂਜ ਅਃ ਮਃ ੩)...
ਅ਼. [تماشا] ਤਮਾਸ਼ਾ. ਸੰਗ੍ਯਾ- ਮਸ਼ੀ (ਵਿਚਰਣ) ਦੀ ਕ੍ਰਿਯਾ। ੨. ਚਿੱਤ ਨੂੰ ਪ੍ਰਸੰਨ ਕਰਨ ਵਾਲਾ ਦ੍ਰਿਸ਼੍ਯ ਖ਼ੁਸ਼ ਨਜਾਰਾ. "ਕਉਤਕ ਕੋਡ ਤਮਾਸਿਆ." (ਵਾਰ ਜੈਤ) ੩. ਭਾਈ ਸੰਤੋਖ ਸਿੰਘ ਨੇ "ਚੰਚਲਚੀਤ ਨ ਜਾਇ ਤਮਾਸੇ." ਦਾ ਅਰਥ ਕਰਦੇ ਹੋਏ, ਤਮਾਸਾ ਦਾ ਅਰਥ ਵੇਸ਼੍ਯਾਮੰਡਲੀ ਦਾ ਅਖਾੜਾ ਕੀਤਾ ਹੈ....
ਸੰ. ਕ੍ਸ਼੍ਵੇਲ ਅਤੇ ਖੇਲਿ. ਸੰਗ੍ਯਾ- ਖੇਡ. ਕ੍ਰੀੜਾ. "ਖੇਲ ਸੰਕੋਚੈ ਤਉ ਨਾਨਕ ਏਕੈ." (ਸੁਖਮਨੀ) ੨. ਫ਼ਾ. [خیل] ਖ਼ੈਲ. ਆਦਮੀਆਂ ਦਾ ਗਰੋਹ। ੩. ਗੋਤ. ਵੰਸ਼. "ਬਾਵਨ ਖੇਲ ਪਠਾਨ ਤਹਿਂ ਸਭੈ ਪਰੇ ਅਰਰਾਇ." (ਚਰਿਤ੍ਰ ੯੭) ਦੇਖੋ, ਬਾਵਨ ਖੇਲ। ੪. ਦਾਸ. ਅਨੁਚਰ. ਸੇਵਕ....
ਸੰਗ੍ਯਾ- ਜੜੀ, ਵਨੌਸਧਿ। ੨. ਭੰਗ ਲਈ ਭੀ ਬੂਟੀ ਸ਼ਬਦ ਵਰਤੀਦਾ ਹੈ। ੩. ਬੂਟੀ ਦੇ ਆਕਾਰ ਦਾ ਕਸ਼ੀਦਾ ਅਥਵਾ ਚਿਤ੍ਰ....
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)...
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਸੰ. ਵਿ- ਭਯਾਨਕ. ਭਯੰਕਰ. ਡਰਾਉਣਾ। ੨. ਸੰਗ੍ਯਾ- ਰਾਵਣ ਦਾ ਇੱਕ ਮੰਤ੍ਰੀ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. लिङ्ग. ਧਾ- ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ। ੨. ਸੰਗ੍ਯਾ- ਚਿੰਨ੍ਹ. ਨਸ਼ਾਨ। ੩. ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ। ੪. ਜਨਨੇਂਦ੍ਰਿਯ. ਪੁਰੁਸ ਦਾ ਖ਼ਾਸ ਚਿੰਨ੍ਹ। ੫. ਲਿੰਗ ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾਂ ਵਿੱਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ, ਦੁਆਦਸ ਸਿਲਾ.#ਸਕੰਦ ਪੁਰਾਣ ਨੇ ਇਨ੍ਹਾਂ ਤੋਂ ਛੁੱਟ ਚਾਰ ਹੋਰ ਮੁੱਖ ਲਿੰਗ ਮੰਨੇ ਹਨ- ਹਰਿਣੇਸ਼੍ਵਰ, ਬਾਣੇਸ੍ਵਰ, ਲੁਬਧਕੇਸ਼੍ਵਰ ਅਤੇ ਧਨੁਰੀਸ਼੍ਵਰ.#ਦੇਵੀਭਾਗਵਤ ਵਿੱਚ ਲੇਖ ਹੈ ਕਿ ਸ਼ਿਵਲਿੰਗ ਦਾ ਅੰਤ ਬ੍ਰਹਮਾ ਵਿਸਨੁ ਨੂੰ ਭੀ ਪ੍ਰਾਪਤ ਨਹੀਂ ਹੋਇਆ.#ਸਕੰਦਪੁਰਾਣ ਵਿੱਚ ਜਿਕਰ ਹੈ ਕਿ ਇੱਕ ਵਾਰ ਸ਼ਿਵ ਦੀ ਅਯੋਗ ਕਰਤੂਤ ਨੂੰ ਵੇਖਕੇ ਰਿਖੀਆਂ ਨੇ ਸ੍ਰਾਪ ਦਿੱਤਾ, ਜਿਸ ਤੋਂ ਲਿੰਗ ਝੜਕੇ ਡਿਗ ਪਿਆ ਅਰ ਉਸੇ ਸਮੇਂ ਤੋਂ ਪੂਜ੍ਯ ਚਿੰਨ੍ਹ ਹੋਇਆ। ੬. ਵ੍ਯਾਕਰਣ ਅਨੁਸਾਰ ਪੁਰੁਸ ਸ੍ਤੀ ਨਪੁੰਸਕ ਬੋਧਕ ਸ਼ਬਦ. Gender. ਪੁੰਲਿੰਗ, ਸ੍ਵੀਲਿੰਗ ਅਤੇ ਨਪੁੰਸਕਲਿੰਗ (Masculine, Feminine, Neuter) ਇਹ ਨੇਮ ਨਹੀਂ ਕਿ ਇੱਕ ਬੋਲੀ ਵਿੱਚ ਜੋ ਲਿੰਗ ਹੈ, ਦੂਜੀ ਵਿੱਚ ਭੀ ਉਹੀ ਹੋਵੇ. ਬੋਲੀਆਂ ਦੇ ਭੇਦ ਕਰਕੇ ਅਰਥ ਭਿੰਨ ਹੋਇਆ ਕਰਦਾ ਹੈ, ਜੈਸੇ- ਬ੍ਰਹਮ (ब्रह्मन्) ਸ਼ਬਦ ਸੰਸਕ੍ਰਿਤ ਨਪੁੰਸਕ ਲਿੰਗ ਹੈ ਪਰ ਪੰਜਾਬੀ ਵਿੱਚ ਪੁੰਲਿੰਗ ਹੈ. ਅਗਨਿ ਸੰਸਕ੍ਰਿਤ ਪੁੰਲਿੰਗ, ਪੰਜਾਬੀ ਵਿੱਚ ਇਸਤ੍ਰੀ ਲਿੰਗ ਹੈ, ਆਦਿ ਪੰਜਾਬੀ ਵਿੱਚ ਪੁੰਲਿੰਗ ਅਤੇ ਇਸਤ੍ਰੀਲਿੰਗ ਦੋ ਹੀ ਹੋਇਆ ਕਰਦੇ ਹਨ, ਨਪੁੰਸਕ ਲਿੰਗ ਨਹੀਂ ਹੈ। ੭. ਦੇਖੋ, ਲਿੰਗਸ਼ਰੀਰ। ੮. ਦੇਹ ਦੇ ਅੰਗ। ੯. ਧਰਮ ਦਾ ਚਿੰਨ੍ਹ. ਮਜਹਬੀ ਲਿਬਾਸ. ਭੇਖ ਦੇ ਨਿਸ਼ਾਨ. "ਲਿੰਗ ਬਿਨਾ ਕੀਨੇ ਸਭ ਰਾਜਾ." (ਵਿਚਿਤ੍ਰ) ਪੈਗੰਬਰ ਮੁਹ਼ੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ. ਸਭ ਦੇ ਧਾਰਮਿਕ ਚਿੰਨ੍ਹ ਮਿਟਾਕੇ ਇਸਲਾਮ ਵਿੱਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ- ਲਿੰਗ ਦੇ ਆਵਰਣਰੂਪ ਮਾਸ ਬਿਨਾ. ਪਰ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਸੁੰਨਤ ਮੁਹੰਮਦਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ, ਇਬਰਾਹੀਮ ਅਤੇ ਸੁੰਨਤ....