kanātaकनात
ਦੇਖੋ, ਕ਼ਨਾਅ਼ਤ। ੨. ਤੁ. [قنات] ਕ਼ਨਾਤ. ਕਪੜੇ ਦੀ ਕੰਧ. ਤੰਬੂ ਦੇ ਚਾਰੇ ਪਾਸੇ ਦੀਵਾਰ ਦੀ ਥਾਂ ਵਸਤ੍ਰ ਦੀ ਭੀਤ। ੩. ਅ਼. ਨੇਜ਼ਾ। ੪. ਪਿੱਠ ਦੀ ਹੱਡੀ ਕੰਗਰੋੜ.
देखो, क़नाअ़त। २. तु. [قنات] क़नात. कपड़े दी कंध. तंबू दे चारे पासे दीवार दी थां वसत्र दी भीत। ३. अ़. नेज़ा। ४. पिॱठ दी हॱडी कंगरोड़.
ਅ਼. [قناعت] ਸੰਗ੍ਯਾ- ਥੋੜੀ ਚੀਜ਼ ਪੁਰ ਪ੍ਰਸੰਨ ਹੋਣਾ. ਸਬਰ. ਸੰਤੋਖ....
ਸੰਗ੍ਯਾ- ਦੀਵਾਰ. ਭਿੱਤਿ। ੨. ਭਾਵ- ਦੇਹ, ਜੋ ਜੀਵਾਤਮਾ ਬਿਨਾ ਕੰਧ ਸਮਾਨ ਜੜ੍ਹ ਹੈ. "ਉਡੈ ਨ ਹੰਸਾ ਪੜੈ ਨ ਕੰਧ." (ਸਿਧਗੋਸਟਿ ੩. ਜੜ੍ਹਮਤਿ. ਬੁੱਧਿ- ਹੀਨ. "ਪਾਹ ਕੀ ਪ੍ਰਿਤਮਾ ਕੋ ਅੰਧ ਕੰਧ ਹੈ ਪੁਜਾਰੀ." (ਭਾਗੁ ਕ) ੪. ਸਿੰਧੀ. ਕੰਧ. ਗਰਦਨ. ਗ੍ਰੀਵਾ. ਸੰ. ਕੰਧਰ. ਜੋ ਕੰ (ਸਿਰ) ਨੂੰ ਧਾਰਨ ਕਰਦੀ ਹੈ. "ਨਚੇ ਕੰਧਹੀਣੰ ਕਬੰਧੰ." (ਚੰਡੀ ੨) ੫. ਸੰ. स्कन्ध ਸ੍ਕੰਧ. ਕੰਨ੍ਹਾ. ਮੋਢਾ. ਕੰਧਾ. "ਕੰਧਿ ਕੁਹਾੜਾ ਸਿਰ ਘੜਾ." (ਸ. ਫਰੀਦ) ਦੇਖੋ, ਮਾਂਦਲ। ੬. ਦੇਖੋ, ਕੰਧੁ। ੭. ਕੰ (ਜਲ) ਨੂੰ ਜੋ ਧਾਰਨ ਕਰੇ, ਮੇਘ ਬਾਦਲ। ੮. ਉੜੀਸੇ ਦੀ ਇੱਕ ਅਸਭ੍ਯ ਜਾਤਿ....
ਸੰਗ੍ਯਾ- ਖ਼ੇਮਾ. ਵਸਤ੍ਰ ਦਾ ਘਰ. "ਤੰਬੂ ਪਲੰਘ ਨਿਵਾਰ." (ਵਾਰ ਮਾਝ ਮਃ ੧)...
ਚੜ੍ਹਾਵੇ. ਅਰਪੇ. ਅਰਚਨ ਕਰੇ. "ਘਸਿ ਜਪੇ ਨਾਮ ਲੈ ਤੁਝਹਿ ਕਉ ਚਾਰੇ." (ਧਨਾ ਰਵਿਦਾਸ ) ੨. ਕ੍ਰਿ. ਵਿ- ਚਾਰੋਂ ਹੀ. "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧) ੩. ਚਰਾਵੇ. ਚੁਗਾਵੇ। ੪. ਸੰ. ਚਰੁ. ਸੰਗ੍ਯਾ- ਹਵਨ ਦੀ ਸਾਮਗ੍ਰੀ. "ਚਾਰਿ ਨਦੀਆ ਅਗਨੀ ਤਨਿ ਚਾਰੇ." (ਬਸੰ ਮਃ ੩) ਹਿੰਸਾ, ਮੋਹ, ਲੋਭ, ਕ੍ਰੋਧ ਚਾਰ ਅਗਨਿ ਨਦੀਆਂ ਤਨ (ਸ਼ਰੀਰ ) ਨੂੰ ਚਰੁ ਵਾਂਙ ਖਾ ਰਹੀਆਂ ਹਨ....
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਫ਼ਾ. [دیوار] ਅਥਵਾ [دیوال] ਸੰਗ੍ਯਾ- ਕੰਧ. ਭੀਤ, ਭਿੱਤਿ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਕੰਧ. ਦੇਖੋ, ਭਿਤ ੪. "ਬਾਰੂਭੀਤ ਬਨਾਈ ਰਚਿ ਪਚਿ." (ਸੋਰ ਮਃ ੯) ੨. ਪੜਦਾ. ਕਿਵਾੜ. "ਨਵੰਤ ਦ੍ਵਾਰੰ ਭੀਤ ਰਹਿਤੰ." (ਸਹਸ ਮਃ ੫) ੩. ਚੰਬਾ- ਪਹਾੜ ਦੀ ਢਲਵਾਨ. ਜੋ ਬਹੁਤ ਤਿੱਖੀ ਹੋਵੇ. "ਭੀਤ ਊਪਰੈ ਕੇਤਕ ਧਾਈਐ." (ਆਸਾ ਮਃ ੫) ੪. ਸੰ. ਭੀਤ. ਡਰਿਆ ਹੋਇਆ. "ਭੈਭੀਤ ਦੂਤਹ." (ਸਹਸ ਮਃ ੫)...
ਫ਼ਾ. [نیزہ] ਨੇਜ਼ਹ. ਸੰ. ਨੇਕ੍ਸ਼੍ਣ. ਸੰਗ੍ਯਾ- ਭਾਲਾ. ਬਰਛਾ. "ਨੇਜਾ ਨਾਮ ਨੀਸਾਣੁ." (ਸਵੈਯੇ ਮਃ ੫. ਕੇ) ੨. ਨਿਸ਼ਾਨ. ਝੰਡਾ। ੩. ਪੁਰਾਣੇ ਸਮੇਂ ਦਾ ਇੱਕ ਮਾਪ, ਜੋ ਸੱਤ ਹੱਥ (ਸਾਢੇ ਤਿੰਨ ਗਜ) ਹੋਇਆ ਕਰਦਾ ਸੀ, ਕਿਉਂਕਿ ਨੇਜਾ ਸ਼ਸਤ੍ਰ ਸੱਤ ਹੱਥ ਭਰ ਹੁੰਦਾ ਸੀ. "ਸੂਰਜ ਸਵਾ ਨੇਜੇ ਉੱਤੇ ਆਨ ਠਹਿਰੇ." (ਹੀਰ ਵਾਰਸਸ਼ਾਹ) ੪. ਚਿਲਗੋਜ਼ੇ (ਨੇਉਜੇ) ਨੂੰ ਭੀ ਬਹੁਤ ਲੋਕ ਨੇਜਾ ਆਖਦੇ ਹਨ. ਦੇਖੋ, ਨੇਵਜਾ....
ਦੇਖੋ, ਪਿਠ....
ਪਿੱਠ ਦੀ ਹੱਡੀ. ਰੀਢ. Spine....