kadhatāकथता
ਸੰ. कथयिता ਵਿ- ਕਥਨ ਕਰਨ ਵਾਲਾ। ੨. ਕਥਾ ਦਾ. ਪ੍ਰਸੰਗ ਦਾ. "ਕਥਤਾ ਬਕਤਾ ਸੁਨਤਾ ਸੋਈ." (ਗਉ ਮਃ ੧)
सं. कथयिता वि- कथन करन वाला। २. कथा दा. प्रसंग दा. "कथता बकता सुनता सोई." (गउ मः १)
ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਸੰਗ੍ਯਾ- ਕਥਾ ਕਹਾਣੀ। ੨. ਸੰਬੰਧ. ਲਗਾਉ। ੩. ਲਗਨ. ਪ੍ਰੀਤਿ। ੪. ਇਸਤ੍ਰੀ ਪੁਰਖ ਦਾ ਸੰਜੋਗ. ਮੈਥੁਨ। ੫. ਕਾਰਣ. ਸਬਬ....
ਸੰ. कथयिता ਵਿ- ਕਥਨ ਕਰਨ ਵਾਲਾ। ੨. ਕਥਾ ਦਾ. ਪ੍ਰਸੰਗ ਦਾ. "ਕਥਤਾ ਬਕਤਾ ਸੁਨਤਾ ਸੋਈ." (ਗਉ ਮਃ ੧)...
ਸੰ. ਵਕ੍ਤਾ. ਵਿ- ਬੋਲਣ ਵਾਲਾ. ਕਹਿਣ ਵਾਲਾ. ਕਥਨ ਕਰਤਾ. "ਬਕਤਾ ਸੁਨਤਾ ਸੋਈ." (ਗਊ ਮਃ ੧)...
ਵਿ- ਸ਼੍ਰੋਤਾ। ੨. ਸੁਣਦਾ. ਸ਼੍ਰਵਣ ਕਰਦਾ....
ਸਰਵ- ਵਹੀ. ਉਹੀ. "ਸੋਈ ਸੋਈ ਸਦਾ ਸਚੁ." (ਜਪੁ) ੨. ਵਿ- ਸੁੱਤੀ. "ਸੋਈ ਸੋਈ ਜਾਗੀ." (ਸੋਰ ਕਬੀਰ) ਉਹੀ ਸੁੱਤੀ ਜਾਗੀ ਹੈ। ੩. ਸੰਗ੍ਯਾ- ਇੱਕ ਜੱਟ ਗੋਤ੍ਰ, ਜੋ ਰਾਜਾ ਕੰਗ ਦੀ ਵੰਸ਼ ਦੱਸੀਦਾ ਹੈ, ਅਰ ਸਿਆਲਕੋਟ ਤਥਾ ਗੁੱਜਰਾਂਵਾਲੇ ਦੇ ਜਿਲੇ ਬਹੁਤ ਹੈ. ਇਸ ਨੂੰ "ਸੋਹੀ" ਭੀ ਸਦਦੇ ਹਨ. "ਹੇਮੂ ਸੋਈ ਗੁਰੁਮਤਿ ਪਾਈ." (ਭਾਗੁ)...