kachhūāकछूआ
ਸੰਗ੍ਯਾ- ਕੱਛੂ. "ਕਛੂਆ ਸੰਖ ਬਜਾਵੈ." (ਆਸਾ ਕਬੀਰ) ਦੇਖੋ, ਫੀਲੁ। ੨. ਇੱਕ ਪ੍ਰਕਾਰ ਦੀ ਸਿਤਾਰ, ਜਿਸ ਦਾ ਤੂੰਬਾ ਕੱਛੂ ਦੀ ਸ਼ਕਲ ਦਾ ਹੁੰਦਾ ਹੈ.
संग्या- कॱछू. "कछूआ संख बजावै." (आसा कबीर) देखो, फीलु। २. इॱक प्रकार दी सितार, जिस दा तूंबा कॱछू दी शकल दा हुंदाहै.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕੱਛਪ....
ਸੰਗ੍ਯਾ- ਕੱਛੂ. "ਕਛੂਆ ਸੰਖ ਬਜਾਵੈ." (ਆਸਾ ਕਬੀਰ) ਦੇਖੋ, ਫੀਲੁ। ੨. ਇੱਕ ਪ੍ਰਕਾਰ ਦੀ ਸਿਤਾਰ, ਜਿਸ ਦਾ ਤੂੰਬਾ ਕੱਛੂ ਦੀ ਸ਼ਕਲ ਦਾ ਹੁੰਦਾ ਹੈ....
ਸੰ. शङ्ख ਸੰਗ੍ਯਾ- ਸਮੁੰਦਰ ਦਾ ਇੱਕ ਜੀਵ, ਜਿਸ ਦਾ ਖੋਲ ਮੰਦਿਰਾਂ ਵਿੱਚ ਹਿੰਦੂ ਬਿਗਲ ਦੀ ਤਰਾਂ ਵਜਾਉਂਦੇ ਹਨ. "ਸੰਖਨ ਕੀ ਧੁਨਿ ਘੰਟਨ ਕੀ ਕਰ." (ਚੰਡੀ ੧) ਪੁਰਾਣੇ ਸਮੇਂ ਜੰਗ ਵਿੱਚ ਬਿਗਲ ਵਾਂਙ ਸੰਖ ਬਜਾਇਆ ਜਾਂਦਾ ਸੀ. "ਸਿੰਘ ਚੜੀ ਮੁਖ ਸੰਖ ਬਜਾਵਤ." (ਚੰਡੀ ੧) ਸੰਖ ਨੂੰ ਵਿਸਨੁ ਦੇਵਤਾ ਸਦਾ ਆਪਣੇ ਹੱਥ ਰੱਖਦਾ ਹੈ। ੨. ਵਿਸਨੁ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸਨਵ ਦੇ ਸ਼ਰੀਰ ਉੱਤੇ ਚਿੰਨ੍ਹ ਅਥਵਾ ਧਾਤੁ ਨਾਲ ਤਪਾਕੇ ਲਾਇਆ ਛਾਪਾ. "ਸੰਖ ਚਕ੍ਰ ਮਾਲਾ ਤਿਲਕ ਬਿਰਾਜਤ." (ਮਾਰੂ ਨਾਮਦੇਵ)। ੩. ਇੱਕ ਸਰਪ, ਜੋ ਨਾਗਾਂ ਦਾ ਸਰਦਾਰ ਹੈ। ੪. ਇੱਕ ਗਿਣਤੀ. ੧੦੦੦੦੦੦੦੦੦੦੦੦੦। ੫. ਇੱਕ ਰਿਖੀ ਜਿਸ ਦੀ ਲਿਖੀ ਸੰਖ ਸੰਹਿਤਾ ਹੈ. ਇਹ ਲਿਖਿਤ ਰਿਖੀ ਦਾ ਭਾਈ ਅਤੇ ਚੰਪਕ ਪੁਰੀ ਦੇ ਰਾਜਾ ਹੰਸਧ੍ਵਜ ਦਾ ਪੁਰੋਹਿਤ ਸੀ। ੬. ਕਪਾਲ. ਸਿਰ ਦੀ ਹੱਡੀ। ੭. ਇੱਕ ਦੈਤ (ਸੰਖਾਸੁਰ) ਜੋ ਸ਼ੰਖ ਵਿੱਚੋਂ ਜੰਮਿਆ ਸੀ ਅਰ ਵੇਦਾਂ ਨੂੰ ਲੈ ਕੇ ਸਮੁੰਦਰ ਵਿੱਚ ਚਲਾ ਗਿਆ ਸੀ. ਵਿਸਨੁ ਨੇ ਮੱਛ ਅਵਤਾਰ ਧਾਰਕੇ ਸੰਖ ਨੂੰ ਮਾਰਿਆ ਅਤੇ ਵੇਦ ਵਾਪਿਸ ਲਿਆਂਦੇ. "ਸੰਖਾਸੁਰ ਮਾਰੇ ਵੇਦ ਉਧਾਰੇ." (ਮੱਛਾਵ) ਸ਼ਤਪਥ ਵਿੱਚ ਸ਼ੰਖਾ ਨਾਉਂ ਹਯਗ੍ਰੀਵ ਭੀ ਲਿਖਿਆ ਹੈ. ਦੇਖੋ, ਮਤਸ੍ਯ ਅਵਤਾਰ। ੮. ਦੇਖੋ, ਸੰਖ੍ਯ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਹਾਥੀ ਦੇਖੋ, ਫੀਲ। ੨. ਆਸਾ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ-#੧. ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ,#੨. ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ,#੩. ਰਾਜਾ ਰਾਮ ਕਕਰੀ ਆਬਰੇ ਪਕਾਏ,#੪. ਕਿਨੈ ਬੂਝਨਹਾਰੈ ਖਾਏ.#੫. ਬੈਠਿ ਸਿੰਘੁ ਘਰਿ ਪਾਨ ਲਗਾਵੈ, ਘੀਸ ਗਲਉਰੇ ਲਿਆਵੈ,#੬. ਘਰਿ ਘਰਿ ਮੁਸਰੀ ਮੰਗਲ ਗਾਵਹਿ, ਕਛੂਆ ਸੰਖੁ ਬਜਾਵੈ,#੭. ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ,#੮. ਰੂਪਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ,#੯. ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ,#੧੦ ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸ਼ਬਦੁ ਸੁਨਾਇਆ. (੬)#ਭਾਵ- ਜਿਵੇਂ ਇਸ ਸ਼ਬਦ ਵਿੱਚ ਲਿਖਿਆਂ ਬਾਤਾਂ ਅਸੰਭਵ ਹਨ, ਤਿਵੇਂ ਕਰਤਾਰ ਵਿੱਚ ਮਾਯਿਕ ਪਦਾਰਥਾਂ ਦੀ ਕਲਪਨਾ ਅਸੱਤ ਹੈ.#ਅਥਵਾ-#੧. ਹਾਥੀ (ਮਦਮੱਤ) ਰਬਾਬੀ ਹੈ, ਬੈਲ (ਪਸ਼ੁਭਾਵ ਵਾਲਾ) ਪਖਾਵਜੀ ਹੈ, ਕਾਂਉਂ (ਵਿਸਯਲੰਪਟ) ਤਾਲ ਬਜਾਉਂਦਾ ਹੈ, ਭਾਵ ਹੁਣ ਸਾਰੇ ਕਰਤਾਰ ਦੇ ਕੀਰਤਨ ਵਿੱਚ ਲੱਗੇ ਹਨ.#੨. ਗਧਾ (ਖਰਮਸ੍ਤੀ ਕਰਨ ਵਾਲਾ ਪੇਟਦਾਸੀਆ) ਭਗਤਿ ਦਾ ਲਿਬਾਸ ਪਹਿਰਕੇ ਨ੍ਰਿਤ੍ਯ ਕਰਦਾ ਹੈ, ਭੈਂਸਾ (ਮਨ ਵਿੱਚ ਖੋਰ ਰੱਖਣ ਵਾਲਾ) ਸੇਵਾ ਕਰਦਾ ਹੈ.#੩. ਕਰਤਾਰ ਨੇ ਅੱਕ ਦੀ ਕੁਕੜੀਆਂ ਤੋਂ ਅੰਬ ਪਕਾ ਦਿੱਤੇ. ਭਾਵ ਕੁਕਰਮ ਸੁਕਰਮਾਂ ਵਿੱਚ ਬਦਲ ਦਿੱਤੇ.#੪. ਇਹ ਫਲ ਕਿਸੇ ਵਿਚਾਰਵਾਨ ਨੇ ਖਾਧੇ ਹਨ.#੫. ਸਿੰਘ (ਹੰਕਾਰੀ ਅਤੇ ਹਿੰਸਕ) ਘਰ ਬੈਠਕੇ ਆਏ ਗਏ ਦੀ ਖਾਤਿਰ ਲਈ ਪਾਨ ਤਿਆਰ ਕਰਦਾ ਹੈ, ਘੀਸ (ਤਰਕਬੁੱਧਿ) ਗਿਲੌਰੀਆਂ ਪੇਸ਼ ਕਰਦੀ ਹੈ.#੬. ਮੂਸਰੀ (ਚੂਹੀਆਂ- ਇੰਦ੍ਰੀਆਂ) ਆਪਣੇ ਘਰਾਂ (ਗੋਲਕਾਂ) ਅੰਦਰ ਮੰਗਲ ਗਾਉਂਦੀਆਂ ਹਨ, ਕੱਛੂ (ਇੰਦ੍ਰੀਆਂ ਸੰਕੋਚਕੇ ਦਿਖਾਉਣ ਵਾਲਾ ਪਾਖੰਡੀ) ਗੁਰ ਸ਼ਬਦ ਦਾ ਢੰਡੋਰਾ ਦਿੰਦਾ ਹੈ.#੭. ਬੰਧ੍ਯਾ (ਮਾਇਆ)¹ਦਾ ਪੁਤ੍ਰ ਜੀਵ ਮੋਕ੍ਸ਼੍ ਵਿਆਹੁਣ ਚੱਲਿਆ ਹੈ, ਸ਼ੁੱਧ ਅੰਤਹਕਰਣ ਸ੍ਵਰਣ- ਮੰਡਪ ਹੈ.#੮. ਸੁਰੂਪਾ ਕਨ੍ਯਾ ਮੁਕ੍ਤਿ, ਸਸਾ (ਨਿਰਬਲ) ਸਿੰਘ (ਬਲਵਾਨ) ਭਾਵ ਊਚ ਨੀਚ ਨੇ ਗੁਣ ਗਾਏ.#੯. ਕੀਟੀ (ਨੰਮ੍ਰਤਾ) ਪਰਬਤ (ਅਹੰਕਾਰ)#੧੦ ਕੱਛੂ ਅੰਗਾਰ (ਗ੍ਯਾਨ ਅਗਨਿ) ਚਾਹੁੰਦਾ ਹੈ, ਲੂਕੀ (ਗੁੱਤੀ- ਤਾਮਸੀ ਵ੍ਰਿੱਤਿ) ਨੇ ਪ੍ਰੇਮਭਰਿਆ ਸ਼ਬਦ ਸੁਣਾਇਆ ਹੈ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰਗ੍ਯਾ- ਸਿ (ਤਿੰਨ) ਤਾਰ ਦਾ ਬਾਜਾ, ਜਿਸ ਦੇ ਲੋਹੇ ਦੀ ਤਾਰ ਬਜਾਉਣ ਲਈ ਮੱਧਮ ਸੁਰ ਦੀ ਅਤੇ ਦੋ ਪਿੱਤਲ ਦੀਆਂ ਤਾਰਾਂ ਸੜਜ ਸ੍ਵਰ ਦੀਆਂ ਹੁੰਦੀਆਂ ਹਨ.¹ ਹੁਣ ਇਸ ਦਾ ਨਾਉਂ ਮੱਧਮ ਹੈ ਅਰ ਪੰਜ ਤਾਰਾਂ ਹੁੰਦੀਆਂ ਹਨ. ਕਈਆਂ ਦੇ ਏਦੂੰ ਵੱਧ ਭੀ ਹੁੰਦੀਆਂ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕੱਦੂ ਦੀ ਜਾਤਿ ਦਾ ਇੱਕ ਫਲ, ਜੋ ਵੇਲ ਨੂੰ ਲਗਦਾ ਹੈ. Tumba gourd. L. Asteracantha longifolia. ਤੂੰਬੇ ਤੂੰਬੀ ਤੋਂ ਕਈ ਤਰਾਂ ਦੇ ਤਾਰਦਾਰ ਵਾਜੇ ਬਣਦੇ ਹਨ. ਚੰਮ ਨਾਲ ਮੜ੍ਹਕੇ ਭੀ ਵਜਾਇਆ ਜਾਂਦਾ ਹੈ. ਫਕੀਰ ਇਸ ਨੂੰ ਗਡਵੇ ਦੀ ਥਾਂ ਵਰਤਦੇ ਹਨ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....