ubāsīउबासी
ਸੰਗ੍ਯਾ- ਜੰਭਾਈ. ਉਵਾਸ ਲੈਣਾ. ਅਵਾਸੀ. ਕਿਤਨਿਆਂ ਦਾ ਖਿਆਲ ਹੈ ਕਿ ਇਸ ਸ਼ਬਦ ਦਾ ਮੂਲ ਅ਼. [عبس] ਅ਼ਬਸ ਹੈ, ਜਿਸ ਦਾ ਅਰਥ ਹੈ ਤਿਉੜੀ ਪਾਉਣੀ. ਦੇਖੋ, ਅਵਾਸੀ.
संग्या- जंभाई. उवास लैणा. अवासी. कितनिआं दा खिआल है कि इस शबद दा मूल अ़. [عبس] अ़बस है, जिस दा अरथ है तिउड़ी पाउणी. देखो, अवासी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਜੰਭਣ। ੨. ਸੰਗ੍ਯਾ- ਅਵਾਸੀ. ਸੰ. जृम्भा ਜ੍ਰਿੰਭਾ. Yawn....
ਕ੍ਰਿ- ਗ੍ਰਹਣ ਕਰਨਾ. ਲੇਨਾ. ਅੰਗੀਕਾਰ ਕਰਨਾ। ੨. ਸੰਗ੍ਯਾ- ਲੈਣ ਯੋਗ੍ਯ ਧਨ ਆਦਿ ਪਦਾਰਥ....
ਸੰਗ੍ਯਾ- ਉਬਾਸੀ. ਜੰਭਾਈ. ਅਵਾਸੀ ਆਲਸ ਅਤੇ ਨੀਂਦ ਦਾ ਚਿੰਨ੍ਹ ਹੈ. ਮਿਸ਼ਕਾਤ ਵਿੱਚ ਲੇਖ ਹੈ ਕਿ ਛਿੱਕ ਈਸ਼੍ਵਰ ਦੀ ਕ੍ਰਿਪਾ ਨਾਲ ਅਤੇ ਅਵਾਸੀ ਕੋਪ ਨਾਲ ਆਉਂਦੀ ਹੈ. ਜੋ ਅਵਾਸੀ ਸਮੇਂ ਮੂੰਹ ਨੂੰ ਹੱਥ ਨਾਲ ਨਹੀਂ ਢੱਕਦਾ, ਸ਼ੈਤਾਨ ਉਸ ਪੁਰ ਹਁਸਦਾ ਹੈ. ਗੁਰੁਮਤ ਵਿੱਚ ਇਸ ਦਾ ਸ਼ੁਭ ਅਸ਼ੁਭ ਫਲ ਨਹੀਂ, ਇਹ ਕੇਵਲ ਸਰੀਰ ਦੀ ਕੁਦਰਤੀ ਕਾਰ ਹੈ ਦੇਖੋ, ਉਬਾਸੀ....
ਅ਼. [خِیال] ਖ਼ਯਾਲ. ਸੰਗ੍ਯਾ- ਸੰਕਲਪ. ਫੁਰਣਾ. "ਮਨ ਮੇ ਉਪਜ੍ਯੋ ਤਬੈ ਖਿਆਲ." (ਨਾਪ੍ਰ) ੨. ਧ੍ਯਾਨ. ਚਿੰਤਨ. "ਏਕ ਖਿਆਲ ਵਿਖੇ ਮਨ ਰਾਤਾ." (ਗੁਪ੍ਰਸੂ) ੩. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ, ਖਿਆਲ ਪਾਤਸਾਹੀ ੧੦. "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ x x#ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ." (ਹਜ਼ਾਰੇ ੧੦)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰਗ੍ਯਾ- ਤ੍ਰਿਵਲ. ਮੱਥੇ ਪਏ ਤਿੰਨ ਵਲ. ਮੱਥੇ ਵੱਟ ਪਾਉਣ ਦੀ ਕ੍ਰਿਯਾ, ਤ੍ਰਿਵਲਿ. "ਤਿਉਰ ਚਢਾਏ ਮਾਥ." (ਕ੍ਰਿਸਨਾਵ) ੨. ਤਿੰਨ ਵਸਤਾਂ (ਦਹੀਂ- ਅਧਰਿੜਕ- ਦੁੱਧ) ਦਾ ਮਿਲਾਕੇ ਬਣਾਇਆ ਹੋਇਆ ਪੇਯ ਪਦਾਰਥ 'ਤਿਉੜ' ਕਹਾਉਂਦਾ ਹੈ. ਪੰਜਾਬ ਵਿੱਚ ਇਸਤ੍ਰੀਆਂ ਆਪਣੇ ਬੱਚਿਆਂ ਨੂੰ ਪਸ੍ਟ ਕਰਨ ਲਈ ਤਿਉੜ ਪਿਆਉਂਦੀਆਂ ਹਨ। ੩. ਤੇਵਰ (ਤਿੰਨ ਵਸਤ੍ਰ) ਵਾਸਤੇ ਭੀ ਤਿਉਰ ਸ਼ਬਦ ਪੰਜਾਬ ਵਿੱਚ ਵਰਤਦੇ ਹਨ. ਦੇਖੋ, ਤੇਵਰ....