udhēagiriउदयगिरि
ਦੇਖੋ, ਉਦਯ ੪। ੨. ਗਵਾਲੀਅਰ ਰਾਜ ਦੇ ਜਸਗਾਧ ਜਿਲੇ ਵਿੱਚ ਇੱਕ ਪਹਾੜ।#੩. ਮਦਰਾਸ ਦੇ ਨੇਲੂਰ ਜਿਲੇ ਦਾ ਇੱਕ ਪਹਾੜ।#੪. ਟ੍ਰਾਵਨਕੋਰ ਰਾਜ ਦਾ ਇੱਕ ਪਹਾੜ। ੫. ਮਦਰਾਸ ਦੇ ਗੰਜਮ ਜਿਲੇ ਦਾ ਇੱਕ ਪਹਾੜ। ੬. ਉੜੀਸਾ ਵਿੱਚ ਪੁਰੀ ਜਿਲੇ ਦਾ ਇੱਕ ਪਹਾੜ.
देखो, उदय ४। २. गवालीअर राज दे जसगाध जिले विॱच इॱक पहाड़।#३. मदरास दे नेलूर जिले दा इॱक पहाड़।#४. ट्रावनकोर राज दा इॱक पहाड़। ५. मदरास दे गंजम जिले दा इॱक पहाड़। ६. उड़ीसा विॱच पुरी जिले दा इॱक पहाड़.
ਸੰ. उदय. ਸੰਗ੍ਯਾ- ਵ੍ਰਿੱਧਿ. ਤੱਰਕੀ।#੨. ਨਿਕਲਨਾ. ਪ੍ਰਗਟ ਹੋਣਾ। ੩. ਸੂਰਜ ਦੇ ਪ੍ਰਗਟ ਹੋਣ ਦੀ ਕ੍ਰਿਯਾ. ਸੂਰਜ ਚੜ੍ਹਨਾ। ੪. ਪੁਰਾਣਾਂ ਅਨੁਸਾਰ ਇੱਕ ਪੂਰਬੀ ਪਹਾੜ, ਜਿਸ ਦੀ ਓਟ ਤੋਂ ਸੂਰਜ ਪ੍ਰਗਟ ਹੁੰਦਾ ਹੈ. ਇਸਦਾ ਪ੍ਰਸਿੱਧ ਨਾਉਂ ਉਦਯਾਚਲ ਹੈ. ਦੇਖੋ, ਉਦਯਗਿਰਿ....
ਸੰ. ਗੋਪਾਦ੍ਰਿ. ਮੱਧਭਾਰਤ (ਸੇਂਟ੍ਰਲ ਇੰਡੀਆ) ਵਿੱਚ ਇੱਕ ਪ੍ਰਸਿੱਧ ਰਿਆਸਤ, ਜਿਸ ਦੀ ਇਹ ਰਾਜਧਾਨੀ ਹੈ. ਇਸ ਥਾਂ ਇੱਕ ਵਡਾ ਪੁਰਾਣਾ ਕਿਲਾ ਹੈ, ਜਿਸ ਵਿੱਚ ਮੁਗ਼ਲਰਾਜ ਸਮੇਂ ਸ਼ਾਹੀ ਕੈਦੀ ਰੱਖੇ ਜਾਂਦੇ ਸਨ. ਇਹ ਕਿਲਾ ੩੦੦ ਫੁਟ ਦੀ ਉੱਚੀ ਪਹਾੜੀ ਉੱਪਰ ਹੈ, ਜੋ ਬਹੁਤ ਖ਼ੁਸ਼ਕ ਹੈ. ਕਿਲੇ ਦੀ ਲੰਬਾਈ ੧. ੩/੪ ਮੀਲ ਅਤੇ ਚੌੜਾਈ ੨੮੦੦ ਫੁਟ ਹੈ. ਕੰਧ ਦੀ ਬਲੰਦੀ ੩੦ ਫੁਟ ਹੈ. ਚੰਦੂ ਦੀ ਚਲਾਕੀ ਅਤੇ ਬਾਦਸ਼ਾਹ ਜਹਾਂਗੀਰ ਦੀ ਪਾਲਿਸੀ ਦੇ ਕਾਰਣ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੀ ਇਸ ਕਿਲੇ ਕੁਝ ਸਮਾਂ ਰਹਿਣਾ ਪਿਆ ਸੀ, ਜਿਸ ਦਾ ਜਿਕਰ ਭਾਈ ਗੁਰਦਾਸ ਜੀ ਕਰਦੇ ਹਨ-#"ਗੜ ਚੜਿਆ ਪਤਸਾਹ ਚੜਾਇਆ."#ਸਤਿਗੁਰਾਂ ਨੇ ਕਿਲੇ ਤੋਂ ਨਿਕਲਣ ਸਮੇਂ ਬਹੁਤ ਸ਼ਾਹੀ ਕੈਦੀ ਰਿਹਾ ਕਰਵਾਏ, ਜਿਸ ਕਾਰਣ ਗੁਰੂ ਸਾਹਿਬ ਦਾ ਨਾਉਂ "ਬੰਦੀਛੋੜ" ਪ੍ਰਸਿੱਧ ਹੋਇਆ. ਸਿੱਖਾਂ ਨੇ ਇਸ ਗੁਰਅਸਥਾਨ ਦੀ ਕੋਈ ਸਾਰ ਨਹੀਂ ਲਈ, ਇਸ ਲਈ ਕਿਸੇ ਚਾਲਾਕ ਮੁਸਲਮਾਨ ਨੇ "ਬੰਦੀਛੋੜ ਦਾਤਾ" ਦਾ ਥਾਂ ਬਣਾਕੇ ਆਪਣੀ ਆਮਦਨ ਦੀ ਸੂਰਤ ਕ਼ਾਇਮ ਕਰ ਲਈ ਹੈ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸੰ. मन्द्राज. ਭਾਰਤ ਦੇ ਦੱਖਣ ਵੱਲ ਦਾ ਇੱਕ ਪ੍ਰਸਿੱਧ ਸ਼ਹਿਰ, ਜੋ ਸਮੁੰਦਰ ਦੇ ਕਿਨਾਰੇ ਮਦਰਾਸ ਇਲਾਕੇ ਦੀ ਰਾਜਧਾਨੀ ਹੈ. ਇਹ ਸਨ ੧੬੩੯ ਵਿੱਚ ਅੰਗ੍ਰੇਜ਼ਾਂ ਨੇ ਆਬਾਦ ਕੀਤਾ ਹੈ, ਮਦਰਾਸ ਕਲਕੱਤੇ ਤੋਂ ੧੦੩੨ ਮੀਲ ਹੈ. ਇਸ ਦੀ ਆਬਾਦੀ ੫੨੨, ੯੫੧ ਹੈ. ਮਦਰਾਸ ਪ੍ਰਾਂਤ ਵਿੱਚ ੨੨ ਅੰਗ੍ਰੇਜ਼ੀ ਜਿਲੇ ਅਤੇ ਕਈ ਦੇਸੀ ਰਿਆਸਤਾਂ ਹਨ. ਰਕਬਾ ੧੪੨, ੦੦੦ ਵਰਗਮੀਲ ਅਤੇ ਵਸੋਂ ੪੨, ੫੦੦, ੦੦੦ ਹੈ. ਇਸ ਵਿੱਚ ਦ੍ਰਾਵਿੜ ਅਤੇ ਤੈਲੰਗ ਲੋਕ ਵਸਦੇ ਹਨ....
ਦੇਖੋ, ਉਡੀਸਾ....
ਸੰ. ਸੰਗ੍ਯਾ- ਜੋ ਆਦਮੀਆਂ ਦੀ ਆਬਾਦੀ ਅਤੇ ਧਨ ਸੰਪਦਾ ਵਿੱਚ ਵਧੀ ਹੋਈ ਹੈ. ਨਗਰੀ. ਸ਼ਹਰ. "ਕਰੋ ਬਸਾਵਨ ਸੁੰਦਰ ਪੁਰੀ." (ਗੁਪ੍ਰਸੂ) ੨. ਭਾਵ- ਸ੍ਵਰਗ ਲੋਕ. ਦੇਵਪੁਰੀ. "ਪਾਤਾਲ ਪੁਰੀ ਜੈਕਾਰਧੁਨੀ." (ਸਵੈਯੇ ਮਃ ੧. ਕੇ) "ਪਾਤਾਲ ਅਤੇ ਆਕਾਸ਼ ਲੋਕ ਵਿੱਚ ਜੈਕਾਰ ਧੁਨਿ. ੩. ਦਸ਼ ਭੇਦ ਸੰਨ੍ਯਾਸੀਆਂ ਵਿੱਚੋਂ ਇੱਕ ਜਮਾਤ, ਜਿਸ ਦੇ ਨਾਮ ਅੰਤ ਪੁਰੀ ਸ਼ਬਦ ਲਗਦਾ ਹੈ. "ਪੁਰ ਜਾਸ ਸਿੱਖ ਕੀਨੇ ਅਪਾਰ। ਪੁਰੀ ਨਾਮ ਤੌਨ ਜਾਨੋ ਵਿਚਾਰ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੪. ਪੁਰੁਸੋਤਮਪੁਰੀ ਦਾ ਸੰਖੇਪ, ਉੜੀਸੇ ਵਿੱਚ ਪੁਰੀ ਨਾਮ ਤੋਂ ਪ੍ਰਸਿੱਧ ਨਗਰੀ. ਦੇਖੋ, ਜਗੰਨਾਥ। ੫. ਦੇਖੋ, ਪੁੜੀ. ਪੁਟਿਕਾ. "ਪੁਰੀ ਏਕ ਦੀਨੀ ਤਿਨ ਪਾਨੇ." (ਨਾਪ੍ਰ) ੬. ਪਾਨਾਂ ਦੀ ਬੀੜੀ. ਗਿਲੌਰੀ. "ਪਾਨ ਖਾਇਕਰ ਪੁਰੀ ਬਨਾਈ." (ਚਰਿਤ੍ਰ ੬੬) ੭. ਪੂਰਣ ਹੋਈ. "ਨਾਹਿ ਪੁਰੀ ਮਨ ਭਾਵਨਾ." (ਗੁਪ੍ਰਸੂ) ੮. ਪੂਰਿਤ ਹੋਈ. ਭਰੀ ਹੋਈ. "ਗੁਰੁਕੀਰਤਿ ਸੇ ਹੈ ਪੁਰੀ." (ਗੁਪ੍ਰਸੂ) ੯. ਖਤ੍ਰੀਆਂ ਦੀ ਇੱਕ ਜਾਤਿ ਜੋ ਛੀ ਜਾਤਾਂ ਵਿੱਚ ਗਿਣੀਦੀ ਹੈ. ਦੇਖੋ, ਖਤ੍ਰੀ ਸ਼ਬਦ. "ਘੰਮੂ ਪੁਰੀ ਗੁਰੂ ਕਾ ਪਿਆਰਾ." (ਭਾਗੁ) ੧੦. ਅੰਤੜੀ. ਆਦਿ। ੧੧. ਦੇਹ. ਸ਼ਰੀਰ। ੧੨. ਨਦੀ....