udhamādhīउदमादी
ਸੰ. उन्मादिन्- ਉਨਮਾਦੀ. ਵਿ- ਸੁਦਾਈ. ਸਿਰੜੀ. ਪਾਗਲ। ੨. ਨਸ਼ਈ. ਅਮਲੀ. "ਜਿਉ ਉਦਮਾਦੀ ਅਤੀਸਾਰ." (ਭਾਗੁ) ਜੈਸੇ ਫੀਮੀ ਨੂੰ ਅਤੀਸਾਰ ਮਾਰ ਦਿੰਦਾ ਹੈ.
सं. उन्मादिन्- उनमादी. वि- सुदाई. सिरड़ी. पागल। २. नशई. अमली. "जिउ उदमादी अतीसार." (भागु) जैसे फीमी नूं अतीसार मार दिंदा है.
ਦੇਖੋ, ਉਦਮਾਦੀ....
ਵਿ- ਸੌਦਾ ਵਾਲਾ. ਸਿਰੜਾ. ਦੇਖੋ ਸਉਦਾਈ....
ਵਿ- ਜਿਸ ਦਾ ਸਿਰ ਠਿਕਾਣੇ ਨਹੀਂ ਰਿਹਾ. ਦਿਮਾਗ ਜਿਸ ਦਾ ਫਿਰ ਗਿਆ ਹੈ. ਦੀਵਾਨਾ. ਪਾਗਲ. ਸੁਦਾਈ। ੨. ਹਠੀਆ. ਜਿੱਦੀ....
ਪ੍ਰਾ. ਵਿ- ਸਿਰੜਾ. ਵਿਕ੍ਸ਼ਿਪਤ. ਬਾਵਲਾ. ਵਿਸ਼੍ਵਕੋਸ਼ ਵਿੱਚ ਇਸ ਸ਼ਬਦ ਨੂੰ ਸੰਸਕ੍ਰਿਤ ਮੰਨਕੇ ਅਰਥ ਕੀਤਾ ਹੈ- ਪਾ ਰਕ੍ਸ਼੍ਣੰ ਤਸਮਾਤ੍ ਗਲਤਿ. ਅਰਥਾਤ ਜੋ ਆਪਣੀ ਰ਼ਖ੍ਯਾ ਕਰਨੋਂ ਰਹਿ ਗਿਆ ਹੈ. ਕਿਤਨਿਆਂ ਨੇ ਇਸ ਸ਼ਬਦ 'ਪਾ- ਬ ਗਿਲ' ਤੋਂ ਬਣਿਆ ਮੰਨਿਆ ਹੈ. ਅਰਥਾਤ ਜਿਸ ਦੇ ਪੈਰ ਮਿੱਟੀ ਨਾਲ ਲਿਬੜੇ ਰਹਿਂਦੇ ਹਨ....
ਵਿ- ਨਸ਼ਾ ਖਾਣ ਪੀਣ ਵਾਲਾ. ਅਮਲੀ....
ਸਿੰਧੀ. ਅਫੀਮੀ. ਭਾਵ- ਨਸ਼ਈ. ਅਮਲ ਖਾਣ ਪੀਣ ਵਾਲਾ. ਦੇਖੋ, ਅਮਲ. "ਬਿਨੁ ਅਮਲੈ ਅਮਲੀ ਮਰਿਗਈਆਂ." (ਬਿਲਾ ਅਃ ਮਃ ੪) ੨. ਆ਼ਮਿਲ ਅ਼ਮਲ ਕਰਣ ਵਾਲਾ. ਅਭ੍ਯਾਸੀ. ਦੇਖੋ, ਅਮਲ। ੩. ਸੰ. अम्लिका- ਅਮਲਿਕਾ. L. Tamarimdus Indica ਸੰਗ੍ਯਾ- ਇਮਲੀ ਬਿਰਛ, ਜਿਸ ਨੂੰ ਖੱਟੇ ਫਲ ਲਗਦੇ ਹਨ, ਜੋ ਚਟਨੀ ਆਦਿ ਲਈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. ਅਮਲੀ ਦੀ ਤਾਸੀਰ ਸਰਦ ਖ਼ੁਸ਼ਕ ਹੈ. ਭੁੱਖ ਵਧਾਉਂਦੀ ਹੈ. ਦਿਲ ਮੇਦੇ ਦਿਮਾਗ ਨੂੰ ਤਾਕਤ ਦਿੰਦੀ ਹੈ. ਨਜਲੇ ਖਾਂਸੀ ਵਿੱਚ ਇਸ ਦਾ ਵਰਤਣਾ ਕੁਪੱਥ ਹੈ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਸੰ. उन्मादिन्- ਉਨਮਾਦੀ. ਵਿ- ਸੁਦਾਈ. ਸਿਰੜੀ. ਪਾਗਲ। ੨. ਨਸ਼ਈ. ਅਮਲੀ. "ਜਿਉ ਉਦਮਾਦੀ ਅਤੀਸਾਰ." (ਭਾਗੁ) ਜੈਸੇ ਫੀਮੀ ਨੂੰ ਅਤੀਸਾਰ ਮਾਰ ਦਿੰਦਾ ਹੈ....
ਦੇਖੋ, ਅਤਿਸਾਰ. "ਤਿਨ ਕੋ ਅਤੀਸਾਰ ਦੁਖ ਹੋਈ." (ਨਾਪ੍ਰ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਅਫੀਮ ਖਾਣ ਵਾਲਾ....
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....