uchāna, uchānaउचाण, उचान
ਸੰਗ੍ਯਾ- ਉੱਚ ਸਥਾਨ. ਉੱਚੀ ਥਾਂ. ਉੱਚ ਅਯਨ। ੨. ਬਲੰਦੀ. ਉਚਾਈ। ੩. ਕ੍ਰਿ- ਉਚਾਉਣਾ. ਚੁੱਕਣਾ. "ਭਾਰ ਕੇ ਉਚਾਨਹਾਰ ਤ੍ਯਾਰ ਭੇ ਅਪਾਰ ਹੀ." (ਨਾਪ੍ਰ)
संग्या- उॱच सथान. उॱची थां. उॱच अयन। २. बलंदी. उचाई। ३. क्रि- उचाउणा. चुॱकणा. "भार के उचानहार त्यार भे अपार ही." (नाप्र)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. उच्च. ਵਿ- ਉੱਚਾ. ਬਲੰਦ। ੨. ਸ੍ਰੇਸ੍ਠ ਉੱਤਮ. "ਤਿਨ ਕਉ ਪਦਵੀ ਉੱਚ ਭਈ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਰਿਆਸਤ ਬਹਾਵਲਪੁਰ ਦੀ ਤਸੀਲ ਅਹਿਮਦਪੁਰ ਵਿੱਚ ਸਤਲੁਜ ਦੇ ਦੱਖਣੀ ਕਿਨਾਰੇ ਇੱਕ ਨਗਰ ਹੈ. ਇਹ ਬਹਾਵਲਪੁਰ ਤੋਂ ੩੮ ਮੀਲ¹ ਦੱਖਣ ਪੂਰਵ ਹੈ. ਇਸ ਦਾ ਪਹਿਲਾ ਨਾਂਉ ਦੇਵਗੜ੍ਹ ਸੀ ਈਸਵੀ ਬਾਰ੍ਹਵੀਂ ਸਦੀ ਦੇ ਅੰਤ ਰਾਜਾ ਦੇਵ ਸਿੰਘ ਸੈੱਯਦ ਜਲਾਲੁੱਦੀਨ ਬੁਖ਼ਾਰੀ ਤੋਂ ਹਾਰ ਖਾਕੇ ਮਾਰਵਾੜ ਨੂੰ ਭੱਜ ਗਿਆ ਸੀ.² ਸੈੱਯਦ ਨੇ ਦੇਵਗੜ੍ਹ ਨੂੰ ਲੁੱਟਕੇ ਰਾਜੇ ਦੀ ਪੁੱਤ੍ਰੀ "ਸੁੰਦਰਪਰੀ" ਨਾਲ ਸ਼ਾਦੀ ਕੀਤੀ ਅਤੇ ਨਗਰ ਦਾ ਨਾਂਉ ਉੱਚ ਰੱਖਿਆ. ਮੁਸਲਮਾਨ ਇਸ ਨੂੰ "ਉੱਚ ਸ਼ਰੀਫ਼" ਆਖਦੇ ਹਨ. ਇਹ ਅਨੇਕ ਪੀਰਾਂ ਦੀ ਰਿਹਾਇਸ਼ ਦਾ ਪ੍ਰਸਿੱਧ ਅਸਥਾਨ ਹੈ. ਹੁਣ ਇਹ ਪਾਸੋ- ਪਾਸੀ ਤਿੰਨ ਬਸਤੀਆਂ ਵਿੱਚ ਆਬਾਦ ਹੈ....
ਸੰਗ੍ਯਾ- ਸ੍ਥਾਨ. ਥਾਂ. ਠਹਿਰਨ ਦੀ ਜਗਾ. ਸਿਤਾਂ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਸੰਗ੍ਯਾ- ਘਰ. ਭਵਨ. ਨਿਵਾਸ ਦਾ ਅਸਥਾਨ। ੨. ਵਰ੍ਹੇ ਦਾ ਛੀ ਮਹੀਨੇ ਦਾ ਸਮਾਂ. ਵਿਸੁਵਤ ਰੇਖਾ ਉੱਤਰ ਅਤੇ ਦੱਖਣ ਵੱਲ ਸੂਰਜ ਦੀ ਗਤਿ. ਉੱਤਰਾਇਣ ਅਤੇ ਦਕ੍ਸ਼ਿਣਾਇਣ.¹ ਦੇਖੋ, ਵਿਸੁਵਤ ਰੇਖਾ। ੩. ਰਾਹ. ਮਾਰਗ। ੪. ਦੇਖੋ, ਐਨ....
ਜ੍ਵਲੰਤੀ. ਬਲਦੀ (ਮਚਦੀ) ਹੋਈ. "ਭਾਹਿ ਬਲੰਦੜੀ ਬੁਝਿਗਈ." (ਮਃ ੫. ਵਾਰ ਜੈਤ) ਈਰਖਾ ਰੂਪ ਅਗਨਿ ਬੁਝ ਗਈ....
ਦੇਖੋ, ਉਚਾਉਣਾ। ੨. ਸੰਗ੍ਯਾ- ਉਚਿਆਈ. ਬਲੰਦੀ। ੩. ਬਜ਼ੁਰਗੀ. ਵਡਿਆਈ....
ਕ੍ਰਿ- ਉਠਾਉਣਾ. ਉਭਾਰਨਾ. ਉਕਸਾਉਣਾ. "ਬੰਨਿ ਭਾਰ ਉਚਾਇਨਿ ਛਟੀਐ." (ਵਾਰ ਰਾਮ ੩)...
ਕ੍ਰਿ- ਉੱਚਕਰਣ. ਉਠਾਉਣ। ੨. ਉਭਾਰਨਾ. ਭੜਕਾਉਣਾ....
(ਦੇਖੋ, ਭ੍ਰੀ ਧਾ) ਸੰ. ਬੋਝ. ਫ਼ਾ- ਬਾਰ. "ਬੰਨਿਭਾਰ ਉਚਾਇਨਿ ਛਟੀਐ." (ਵਾਰ ਰਾਮ ੩) ੨. ਅੱਠ ਹਜ਼ਾਰ ਤੋਲਾ ਪ੍ਰਮਾਣ. "ਏਕ ਏਕ ਸੁਵਰਣ ਕੋ ਦਿਜ ਏਕ ਦੀਜੈ ਭਾਰ." (ਗ੍ਯਾਨ) "ਜਗਨ ਕਰੈ ਬਹੁ ਭਾਰ ਅਫਾਰੀ." (ਗਉ ਅਃ ਮਃ ੧) ੩. ਅੰਨ ਆਦਿ ਵਸਤੂਆਂ ਦਾ ਭਾਰ ਵੀਹ ਧੜੀਆਂ ਦਾ ਮੰਨਿਆ ਹੈ, ਅਰਥਾਤ ਪੰਜ ਮਣ ਕੱਚਾ. "ਜਉ ਗੁਰਦੇਉ ਅਠਾਰਹ ਭਾਰ." (ਭੈਰ ਨਾਮਦੇਵ) ਅਠਾਰਹ ਭਾਰ ਵਨਸਪਤਿ ਠਾਕੁਰ ਨੂੰ ਭੇਟਾ ਹੋ ਗਈ. ਦੇਖੋ, ਅਠਾਰਹਭਾਰ। ੪. ਆਧਾਰ. "ਤੀਨਿ ਲੋਕ ਜਾਕੈ ਹਹਿ ਭਾਰ." (ਗਉ ਕਬੀਰ) ੫. ਮਾਨ, ਸਤਕਾਰ. "ਅਸਾਂ ਤੇਰਾ ਭਾਰ ਰਖਿਆ ਹੈ." (ਜਸਭਾਮ) ੬. ਅਹਸਾਨ. ਉਪਕਾਰ ਦਾ ਬੋਝ। ੭. ਮੁਸੀਬਤ. "ਜੋ ਤੇਰੀ ਸਰਣਾਗਤਾ, ਤਿਨ ਨਾਹੀ ਭਾਰ." (ਬਿਲਾ ਰਵਿਦਾਸ) ੮. ਕ੍ਰਿ. ਵਿ- ਤੇਰੇ ਮਾਤ੍ਰ. "ਗਛੇਣ ਨੰਣਭਾਰੇਣ." (ਗਾਥਾ) ਨੇਤ੍ਰ ਦੇ ਭੌਰ ਵਿੱਚ (ਪਲਕ ਭਰ ਮੇਂ) ਸਭ ਥਾਂ ਜਾ ਸਕੇ। ੯. ਸਮੁਦਾਯ. ਗਰੋਹ. "ਸਭਿ ਧਰਤੀ ਸਭਿ ਭਾਰ." (ਮਃ ੧. ਵਾਰ ਸਾਰ) ਪ੍ਰਿਥਿਵੀ ਦੇ ਸਾਰੇ ਪਦਾਰਥ....
ਵਿ- ਜਿਸ ਦਾ ਪਾਰ ਨਹੀਂ. ਬੇਅੰਤ. "ਅਪਾਰ ਅਗਮ ਗੋਬਿੰਦ ਠਾਕੁਰ." (ਆਸਾ ਛੰਤ ਮਃ ੫) ੨. ਅਗਾਧ. ਅਥਾਹ। ੩. ਅਧਿਕ. ਬਹੁਤ। ੪. ਅਗਣਿਤ। ੫. ਸੰਗ੍ਯਾ- ਕਰਤਾਰ. ਵਾਹਗੁਰੂ. "ਪਾਯਉ ਅਪਾਰ." (ਸਵੈਯੇ ਮਃ ੪. ਕੇ) ੬. ਉਰਲਾ ਪਾਸਾ. ਉਰਾਰ. ਆਪਣੀ ਵੱਲ ਦਾ ਕਿਨਾਰਾ. "ਆਪੇ ਸਾਗਰ ਬੋਹਿਥਾ, ਆਪੇ ਪਾਰ ਅਪਾਰ." (ਸ੍ਰੀ ਅਃ ਮਃ ੧) ੭. ਸੰ. ਆਪਾਰ. ਪੂਰਣ ਪਾਰ. "ਜਾਨੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ." (ਸਵੈਯੇ ਮਃ ੪. ਕੇ)...