ikatuइकतु
ਦੇਖੋ, ਇਕਤ। ੨. ਵਿ- ਸਿਰਫ. ਕੇਵਲ. "ਇਕਤੁ ਨਾਮ ਨਿਵਾਸੀ." (ਮਾਰੂ ਸੋਲਹੇ ਮਃ ੩) ੩. ਸੰ. ਏਕਤ੍ਵ. ਸੰਗ੍ਯਾ- ਏਕਤਾ. ਏਕਾ.
देखो, इकत। २. वि- सिरफ. केवल. "इकतु नाम निवासी." (मारू सोलहे मः ३) ३. सं. एकत्व. संग्या- एकता. एका.
ਸੰ. ਏਕਤ੍ਰ. ਕ੍ਰਿ. ਵਿ- ਇਕੱਠ. ਇੱਕ ਜਗਾ. "ਮਾਇਆ ਕਰਹਿ ਇਕਤ." (ਸ੍ਰੀ ਮਃ ੫) ਮਾਇਆ ਜੋੜਦਾ ਹੈ। ੨. ਦੇਖੋ, ਇਕਤੁ....
ਅ਼. [صرف] ਸਿਰਫ਼. ਕ੍ਰਿ. ਵਿ- ਕੇਵਲ. ਨਿਰਾ. ਖਾਲਿਸ....
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਦੇਖੋ, ਇਕਤ। ੨. ਵਿ- ਸਿਰਫ. ਕੇਵਲ. "ਇਕਤੁ ਨਾਮ ਨਿਵਾਸੀ." (ਮਾਰੂ ਸੋਲਹੇ ਮਃ ੩) ੩. ਸੰ. ਏਕਤ੍ਵ. ਸੰਗ੍ਯਾ- ਏਕਤਾ. ਏਕਾ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਦੇਖੋ, ਏਕਤਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਏਕਤਾ. ਏਕਾ. ਏਕਤ੍ਵ. ਐਕਯ.#ਸ਼ਾਮਿਲ ਹੋ ਪੀਰ ਮੇ ਸ਼ਰੀਰ ਮੇ ਨ ਭੇਦ ਰਾਖ#ਅੰਤਰ ਕਪਟ ਜੌ ਉਘਾਰੈ ਤੋ ਉਘਰਜਾਇ,#ਐਸੋ ਠਾਟ ਠਾਨੈ ਜੌ ਬਿਨਾ ਹੂੰ ਯੰਤ੍ਰ ਮੰਤ੍ਰ ਕਰੇ#ਸਾਂਪ ਕੋ ਜਹਿਰ ਯੌਂ ਉਤਾਰੈ ਤੋ ਉਤਰਜਾਇ,#"ਠਾਕੁਰ" ਕਹਿਤ ਯਹ ਕਠਿਨ ਨ ਜਾਨੋ ਕਛੂ#ਏਕਤਾ ਕਿਯੇ ਤੇ ਕਹੋ ਕਹਾਂ ਨ ਸੁਧਰਜਾਇ?#ਚਾਰ ਜਨੇ ਚਾਰ ਹੂ ਦਿਸ਼ਾ ਤੇ ਚਾਰ ਕੋਨੇ ਗਹਿ#ਮੇਰੁ ਕੋ ਹਿਲਾਯਕੈ ਉਖਾਰੈਂ ਤੋ ਉਖਰਜਾਇ.#੨. ਸਮਾਨਤਾ. ਬਰਾਬਰੀ. "ਏਕਤੁ ਰਾਚੈ ਪਰਹਰਿ ਦੋਇ." (ਬਸੰ. ਅਃ ਮਃ ੧)...
ਸੰਗ੍ਯਾ- ਇੱਕ ਸੰਖ੍ਯਾ ਬੋਧਕ ਅੰਗ ੧। ੨. ਕਰਤਾਰ. ਅਦੁਤੀ ਬ੍ਰਹਮ। ੩. ਅਨਨ੍ਯ ਉਪਾਸਕ. "ਏਕੇ ਕਉ ਸਚੁ ਏਕਾ ਜਾਣੈ." (ਸਿਧਗੋਸਟਿ) ੪. ਐਕ੍ਯ. ਏਕਤਾ. ਮਿਲਾਪ। ੫. ਵ੍ਯ- ਇੱਕ. ਕੇਵਲ. ਫ਼ਕ਼ਤ਼. "ਏਕਾ ਓਟ ਗਹੁਹਾਂ." (ਆਸਾ ਮਃ ੫) ੬. ਸੰ. एका. ਸੰਗ੍ਯਾ- ਦੁਰਗਾ. ਦੇਵੀ....