āpāआपा
ਸੰਗ੍ਯਾ- ਆਪਣੀ ਸੱਤਾ. ਆਪਾਭਾਵ। ੨. ਹੌਮੈ. ਹੰਕਾਰ। ੩. ਆਪਣੀ ਅਸਲੀਅਤ. "ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ." (ਧਨਾ ਮਃ ੯) ੪. ਮਰਾ. ਆੱਪਾ. ਪਿਤਾ. ਬਾਪ.
संग्या- आपणी सॱता. आपाभाव। २. हौमै. हंकार। ३. आपणी असलीअत. "जन नानक बिन आपा चीनै मिटै न भ्रम की काई." (धना मः ९) ४. मरा. आॱपा. पिता. बाप.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सत्ता ਸੰਗ੍ਯਾ- ਹੋਂਦ. ਹਸ੍ਤੀ. ਹੋਣ ਦਾ ਭਾਵ। ੨. ਵਿਦ੍ਯਮਾਨਤਾ. ਮੌਜੂਦਗੀ। ੩. ਸ਼ਕਤਿ. ਸਾਮਰਥ੍ਯ। ੪. ਬਲਵੰਡ ਦਾ ਭਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦਾ ਰਬਾਬੀ. "ਦਾਨੁ ਜਿ ਸਤਿਗੁਰੁ ਭਾਵਸੀ ਸੋ ਸਤੇ ਦਾਣੁ." (ਵਾਰ ਰਾਮ ੩)#ਇੱਕ ਵੇਰ ਇਨ੍ਹਾਂ ਦੋਹਾਂ ਭਾਈਆਂ ਨੂੰ ਲਾਲਚ ਅਤੇ ਅਭਿਮਾਨ ਨੇ ਅਜਿਹਾ ਗ੍ਰਸਿਆ ਕਿ ਗੁਰੁਦਰਬਾਰ ਵਿੱਚ ਕੀਰਤਨ ਕਰਨਾ ਛੱਡ ਦਿੱਤਾ. ਜਦ ਸਿੱਖਾਂ ਦੇ ਬੁਲਾਏ ਇਹ ਨਾ ਆਏ ਤਦ ਕ੍ਰਿਪਾਲੁ ਸਤਿਗੁਰੂ ਜੀ ਆਪ ਬੁਲਾਉਣ ਗਏ. ਇਸ ਪੁਰ ਉਨ੍ਹਾਂ ਨੇ ਕੇਵਲ ਪੰਜਵੇਂ ਗੁਰੂ ਜੀ ਦਾ ਹੀ ਨਿਰਾਦਰ ਨਹੀਂ ਕੀਤਾ, ਸਗੋਂ ਗੁਰੂ ਨਾਨਕ ਦੇਵ ਦੀ ਭੀ ਨਿੰਦਾ ਕੀਤੀ, ਜਿਸ ਕਰਕੇ ਇਹ ਦਰਬਾਰੋਂ ਖਾਰਿਜ ਕੀਤੇ ਗਏ ਅਤੇ ਦੋਹਾਂ ਦੇ ਸ਼ਰੀਰ ਕੁਸ੍ਠੀ ਹੋ ਗਏ. ਅੰਤ ਨੂੰ ਪਰਉਪਕਾਰੀ ਭਾਈ ਲੱਧੇ ਨੇ ਇਨ੍ਹਾਂ ਨੂੰ ਬਖਸ਼ਵਾਇਆ. ਦੇਖੋ, ਲੱਧਾ ਭਾਈ.#ਇਨ੍ਹਾਂ ਦੀ ਰਚੀ ਹੋਈ ਰਾਮਕਲੀ ਦੀ ਤੀਜੀ ਵਾਰ ਹੈ. "ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ."...
ਦੇਖੋ, ਹਉਮੈ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਸੰਗ੍ਯਾ- ਆਪਣੀ ਸੱਤਾ. ਆਪਾਭਾਵ। ੨. ਹੌਮੈ. ਹੰਕਾਰ। ੩. ਆਪਣੀ ਅਸਲੀਅਤ. "ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ." (ਧਨਾ ਮਃ ੯) ੪. ਮਰਾ. ਆੱਪਾ. ਪਿਤਾ. ਬਾਪ....
ਸੰ. भ्रम्. ਧਾ- ਘੁੰਮਣਾ. ਚਕ੍ਰਾਕਾਰ ਫਿਰਨਾ, ਭਟਕਣਾ, ਖੇਡਣਾ, ਉਲਟਪੁਲਟ ਹੋਣਾ। ੨. ਸੰਗ੍ਯਾ- ਭਰਮ. ਭੁਲੇਖਾ. ਮਿਥ੍ਯਾਗ੍ਯਾਨ. "ਭ੍ਰਮ ਕਾਟੇ ਗੁਰਿ ਆਪਣੈ." (ਆਸਾ ਮਃ ੫) ਦੇਖੋ, ਭਰਮ ੫। ੩. ਭ੍ਰਮਣ. "ਬਿਨਸੈ ਭ੍ਰਮ ਭ੍ਰਾਂਤਿ." (ਬਿਲਾ ਮਃ ੫) ੪. ਇੱਕ ਰੋਗ, ਜਿਸ ਦਾ ਨਾਉਂ ਚਿੱਤਭ੍ਰਮ ਅਤੇ ਭ੍ਰਮਚਿੱਤ ਭੀ ਹੈ. ਗਰਮ ਖ਼ੁਸ਼ਕ ਪਦਾਰਥ ਖਾਣ ਪੀਣ, ਸ਼ਰਾਬ ਆਦਿਕ ਨਸ਼ਿਆਂ ਦੇ ਬਹੁਤਾ ਵਰਤਣ, ਬਹੁਤ ਮੈਥੁਨ ਕਰਨ, ਭੁੱਖ ਤੇਹ ਦਾ ਦੁੱਖ ਸਹਾਰਨ, ਚਿੰਤਾ ਸ਼ੋਕ ਅਪਮਾਨ ਆਦਿਕ ਕਾਰਣਾਂ ਤੋਂ ਦਿਮਾਗ ਵਿੱਚ ਖਰਾਬੀ ਆ ਜਾਂਦੀ ਹੈ, ਜਿਸ ਤੋਂ ਵਿਚਾਰਸ਼ਕਤੀ ਆਪਣਾ ਕੰਮ ਨਹੀਂ ਕਰਦੀ. ਚਿੱਤ ਡਾਵਾਂਡੋਲ ਦਸ਼ਾ ਵਿੱਚ ਰਹਿਂਦਾ ਹੈ. ਮੂਹੋਂ ਅਰਲ ਬਰਲ ਬਾਤਾਂ ਨਿਕਲਦੀਆਂ ਹਨ. ਭ੍ਰਮ ਦਾ ਰੋਗੀ ਸਭ ਚੀਜਾਂ ਨੂੰ ਭੌਂਦੀਆਂ (ਘੁੰਮਦੀਆਂ) ਕਦੇ ਆਪਣੇ ਆਪ ਨੂੰ ਭੌਂਦਾ ਦੇਖਦਾ ਹੈ.#ਇਸ ਰੋਗ ਦੇ ਸਾਧਾਰਣ ਇਲਾਜ ਇਹ ਹਨ- ਹਰ ਵੇਲੇ ਪ੍ਰਸੰਨਤਾ ਦੇ ਸਾਧਨ ਕਰਨੇ, ਕਬਜ ਦੂਰ ਕਰਨ ਵਾਲੇ ਫਲ ਭੋਜਨ ਆਦਿ ਖਾਣੇ, ਤਾਲੂਏ ਪੁਰ ਬੱਕਰੀ ਦੇ ਦੁੱਧ ਦੀਆਂ ਧਾਰਾਂ ਮਾਰਨੀਆਂ, ਮੱਖਣ ਝੱਸਣਾ, ਦੁੱਧ ਮਲਾਈ ਮੱਖਣ ਬਦਾਮਰੌਗਨ ਖਾਣਾ ਪੀਣਾ, ਬ੍ਰਾਹਮੀਘ੍ਰਿਤ ਸੇਵਨ ਕਰਨਾ, ਧਮਾਸੇ ਦੇ ਕਾੜ੍ਹੇ ਵਿੱਚ ਘੀ ਪਾਕੇ ਪੀਣਾ ਆਦਿਕ. ਉਨਮਾਦ ਰੋਗ ਵਿੱਚ ਜੋ ਇਲਾਜ ਲਿਖਿਆ ਹੈ, ਉਹ ਸਭ ਭ੍ਰਮ ਰੋਗ ਵਾਲੇ ਨੂੰ ਗੁਣਕਾਰੀ ਹੈ। ੫. ਇੱਕ ਕਾਵ੍ਯ ਦਾ ਅਲੰਕਾਰ. ਦੇਖੋ, ਭ੍ਰਾਂਤਿ ੪....
ਸਰਵ- ਕੋਈ. "ਊਨ ਨ ਕਾਈ ਬਾਤਾ." (ਰਾਮ ਮਃ ੫) "ਵਾ ਕਉ ਬਿਆਧਿ ਨ ਕਾਈ." (ਜੈਤ ਮਃ ੫) ੨. ਵਿ- ਕੁਛ. ਕੁਝ. "ਬਿਨਸਤ ਬਾਰ ਨ ਲਾਗੈ ਕਾਈ." (ਪ੍ਰਭਾ ਅਃ ਮਃ ੧) ੩. ਸੰਗ੍ਯਾ- ਪਾਣੀ ਦੀ ਮੈਲ, ਜੋ ਹਰੇ ਰੰਗ ਦੀ ਪਾਣੀ ਉੱਪਰ ਛਾਈ ਰਹਿੰਦੀ ਹੈ. "ਮਿਟੈ ਨ ਭ੍ਰਮ ਕੀ ਕਾਈ." (ਧਨਾ ਮਃ ੯) ਅਵਿਦ੍ਯਾ ਭ੍ਰਮ ਦੀ ਕਾਈ. ਆਵਰਣ ਦੋਸ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸੰਗ੍ਯਾ- ਮ੍ਰਿਤ੍ਯੁ. ਮੌਤ. ਦੇਖੋ, ਮਰ. "ਜਰਾ ਮਰਾ ਤਾਪੁ." (ਗਉ ਮਃ ੪) ੨. ਮਰਾਠੀ (ਮਹਾਰਾਸ੍ਟ੍ਰੀ) ਦਾ ਸੰਖੇਪ। ੩. ਫ਼ਾ. ਸਰਵ- ਮੈਨੂੰ. ਮੁਝੇ. ਮੇਰੇ ਤਾਈਂ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
(ਸੰ. ਵਾਪ. ਵਿ- ਬੀਜਣ ਵਾਲਾ). ਸੰਗ੍ਯਾ- ਪਿਤਾ. ਜਨਕ. ਬਾਪੂ. ਸੰ. ਵਪ੍ਰ. "ਕਾਹੇ ਪੂਤ ਝਗਰਤ ਹਉ ਸੰਗਿ ਬਾਪ?" (ਸਾਰ ਮਃ ੪)...