andhhulau, andhhulāअंधुलउ, अंधुला
ਵਿ- ਅੰਧਕਾਰ ਸਹਿਤ। ੨. ਅਗ੍ਯਾਨੀ. "ਅੰਧੁਲਉ ਧੰਧ ਕਮਾਈ." (ਭੈਰ ਮਃ ੧) "ਭਰਮਿ ਭੁਲਾਣਾ ਅੰਧੁਲਾ." (ਸ੍ਰੀ ਮਃ ੩) ੩. ਹੰਕਾਰ ਵਿੱਚ ਮੱਤਾ. ਮਦ ਮੱਤ। ੪. ਸੰਗ੍ਯਾ- ਅੰਧ. ਜਿਸ ਦੇ ਨੇਤ੍ਰ ਨਹੀਂ.
वि- अंधकार सहित। २. अग्यानी. "अंधुलउ धंध कमाई." (भैर मः १) "भरमि भुलाणा अंधुला." (स्री मः ३) ३. हंकार विॱच मॱता. मद मॱत। ४. संग्या- अंध. जिस दे नेत्र नहीं.
ਸੰ. ਸੰਗ੍ਯਾ- ਅੰਧੇਰਾ। ੨. ਅਗ੍ਯਾਨ. ਅਵਿਦ੍ਯਾ. ਨਾਦਾਨੀ. "ਅੰਧਕਾਰ ਮਹਿ ਭਇਆ ਪ੍ਰਗਾਸ." (ਗੋਂਡ ਮਃ ੫) ਗ੍ਯਾਨ ਦਾ ਪ੍ਰਕਾਸ਼ ਹੋਇਆ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਦੇਖੋ, ਅਗਿਆਨੀ. ਪੰਜਾਬੀ ਵਿੱਚ ਛੰਦ- ਰਚਨਾ ਲਈ "ਅਗ੍ਯਾਨੀ" ਲਿਖਣਾ ਹੀ ਉੱਤਮ ਹੈ. ਦੇਖੋ, ਅਗ੍ਯਾਨ....
ਵਿ- ਅੰਧਕਾਰ ਸਹਿਤ। ੨. ਅਗ੍ਯਾਨੀ. "ਅੰਧੁਲਉ ਧੰਧ ਕਮਾਈ." (ਭੈਰ ਮਃ ੧) "ਭਰਮਿ ਭੁਲਾਣਾ ਅੰਧੁਲਾ." (ਸ੍ਰੀ ਮਃ ੩) ੩. ਹੰਕਾਰ ਵਿੱਚ ਮੱਤਾ. ਮਦ ਮੱਤ। ੪. ਸੰਗ੍ਯਾ- ਅੰਧ. ਜਿਸ ਦੇ ਨੇਤ੍ਰ ਨਹੀਂ....
ਸੰਗ੍ਯਾ- ਧਨ- ਦਾ. ਧਨ ਦੇਣ ਵਾਲਾ ਕਾਰਜ. . ਉਹ ਕਿਰਤ ਜਿਸ ਤੋਂ ਧਨ ਦੀ ਪ੍ਰਾਪਤੀ ਹੋਵੇ। ੨. ਵਿਹਾਰ. ਕੰਮ. "ਸਗਲ ਜਗਤ ਧੰਧ ਅੰਧ." (ਆਸਾ ਮਃ ੫) ੩. ਸੰ. धन्ध. ਬਿਮਾਰੀ ਦੀ ਹਾਲਤ. ਅਲਾਲਤ। ੪. ਖ਼ੁਸ਼ੀ....
ਸੰਗ੍ਯਾ- ਖੱਟੀ। ੨. ਘਾਲ. ਮਿਹਨਤ। ੩. ਅਭ੍ਯਾਸ. ਅ਼ਮਲ. "ਪੂਰੈ ਗੁਰੂ ਕਮਾਈ." (ਰਾਮ ਅਃ ਮਃ ੫) ੪. ਕਾਮ- ਆਈ. ਕੰਮ ਆਉਂਦਾ ਹੈ. "ਅਪਨਾ ਕੀਆ ਕਮਾਈ." ( ਸੋਰ ਮਃ ੧) ੫. ਮਿੱਟੀ ਦੀ ਠੂਠੀ. ਚੂੰਗੜਾ. (ਕੁ- ਮਯ). "ਪੋਥੀ ਪੁਰਾਣ ਕਮਾਈਐ। ਭਉ ਵਟੀ ਇਤੁ ਤਨਿ ਪਾਈਐ." (ਸ੍ਰੀ ਮਃ ੧) ਉੱਤਮ ਗ੍ਰੰਥਾਂ ਦਾ ਅਭ੍ਯਾਸਰੂਪ ਦੀਵੇ ਲਈ ਠੂਠੀ ਹੈ....
ਭ੍ਰਮ ਕਰਕੇ. ਭੁਲੇਖੇ ਵਿੱਚ. ਜਿਨੀ ਅੰਮ੍ਰਿਤੁ ਭਰਮਿ ਲੁਟਾਇਆ." (ਮਃ ੩. ਵਾਰ ਬਿਲਾ) ੨. ਭ੍ਰਮ ਵਿੱਚ "ਭਰਮਿ ਨ ਭੂਲਹੁ ਸਤਿਗੁਰੁ ਸੇਵਹੁ." (ਰਾਮ ਅਃ ਮਃ ੩) ੩. ਦੇਖੋ, ਭ੍ਰਮਿ....
ਵਿ- ਭੁੱਲਿਆ ਹੋਇਆ. "ਭਰਮਿ ਭੁਲਾਣਾ ਅੰਧੁਲਾ." (ਸ੍ਰੀ ਮਃ ੩)...
ਵਿ- ਅੰਧਕਾਰ ਸਹਿਤ। ੨. ਅਗ੍ਯਾਨੀ. "ਅੰਧੁਲਉ ਧੰਧ ਕਮਾਈ." (ਭੈਰ ਮਃ ੧) "ਭਰਮਿ ਭੁਲਾਣਾ ਅੰਧੁਲਾ." (ਸ੍ਰੀ ਮਃ ੩) ੩. ਹੰਕਾਰ ਵਿੱਚ ਮੱਤਾ. ਮਦ ਮੱਤ। ੪. ਸੰਗ੍ਯਾ- ਅੰਧ. ਜਿਸ ਦੇ ਨੇਤ੍ਰ ਨਹੀਂ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਵਿ- ਮੱਤ ਹੋਇਆ. ਮਖ਼ਮੂਰ। ੨. ਸੰਗ੍ਯਾ- ਮਾਤ੍ਰਾ. "ਤੇਰਹਿ ਮੱਤ ਤਾਖ ਪਦ." (ਰੂਪਦੀਪ)...
ਸੰ. ਵਿ- ਮਤਵਾਲਾ. ਮਸ੍ਤ। ੨. ਪਿੰਗਲ ਗ੍ਰੰਥਾਂ ਵਿੱਚ ਮਾਤ੍ਰਾ ਲਈ ਭੀ ਮੱਤ ਸ਼ਬਦ ਆਇਆ ਹੈ. "ਧਰ ਮੱਤ ਚਾਰ." (ਰੂਪਦੀਪ) ੩. ਸ਼ਸਤ੍ਰਨਾਮਮਾਲਾ ਵਿੱਚ ਮਤਸ (ਮੱਛ) ਦੀ ਥਾਂ ਅਜਾਣ ਲਿਖਾਰੀ ਨੇ ਮੱਤ ਸ਼ਬਦ ਲਿਖਦਿੱਤਾ ਹੈ- "ਮੱਤ ਸ਼ਬਦ ਪ੍ਰਿਥਮੈ ਉਚਰ ਅੱਛ ਸਬਦ ਪੁਨ ਦੇਹੁ। ਅਰਿ ਪਦ ਬਹੁਰ ਬਖਾਨੀਐ ਨਾਮ ਬਾਨ ਲਖਲੇਹੁ ॥" ਮੱਛ ਦੀ ਅੱਖ ਦਾ ਵੈਰੀ, ਤੀਰ. ਅਰਜੁਨ ਨੇ ਮੱਛ ਦੀ ਅੱਖ ਵਿੰਨ੍ਹਕੇ ਦ੍ਰੋਪਦੀ ਵਰੀ ਸੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਧੇ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...