angusata, angustdha, angusata, angusatdhaअंगुसट, अंगुस्ठ, अंगुसट, अंगुसठ
ਸੰ. अङ्गुष्ठ. ਸੰਗ੍ਯਾ- ਅੰਗੂਠਾ. ਗੂਠਾ. "ਕੁਬਿਜਾ ਉਧਰੀ ਅੰਗੁਸਟ ਧਾਰ." (ਬਸੰ ਅਃ ਮਃ ੫) ਕ੍ਰਿਸਨ ਜੀ ਨੇ ਪੈਰ ਦੇ ਅੰਗੂਠੇ ਨਾਲ ਕੁਬਜਾ (ਕੁਬੜੀ) ਦੇ ਪੈਰ ਦਾ ਅੰਗੂਠਾ ਦੱਬਕੇ ਅਤੇ ਠੋਡੀ ਹੇਠ ਅੰਗੂਠਾ ਦੇ ਕੇ ਜੋ ਝਟਕਾ ਮਾਰਿਆ, ਤਾਂ ਉਸ ਦਾ ਕੁਬੜਾਪਨ ਦੂਰ ਹੋ ਗਿਆ. ਦੇਖੋ, ਅੰਗੁਲਿ.
सं. अङ्गुष्ठ. संग्या- अंगूठा. गूठा. "कुबिजा उधरी अंगुसट धार." (बसं अः मः ५) क्रिसन जी ने पैर दे अंगूठे नाल कुबजा (कुबड़ी) दे पैर दा अंगूठा दॱबके अते ठोडी हेठ अंगूठा दे के जो झटका मारिआ, तां उस दा कुबड़ापन दूर हो गिआ. देखो, अंगुलि.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਗੂਠਾ. ਦੇਖੋ, ਅੰਗੁਸ੍ਠ ਅਤੇ ਅੰਗੁਲਿ ੨....
ਦੇਖੋ, ਕੁਬਜਾ. "ਕੁਬਿਜਾ ਉਧਰੀ ਅੰਗੁਸਟ ਧਾਰ." (ਬਸੰ ਅਃ ਮਃ ੫) "ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ." (ਗਉ ਨਾਮਦੇਵ)...
ਸੰ. अङ्गुष्ठ. ਸੰਗ੍ਯਾ- ਅੰਗੂਠਾ. ਗੂਠਾ. "ਕੁਬਿਜਾ ਉਧਰੀ ਅੰਗੁਸਟ ਧਾਰ." (ਬਸੰ ਅਃ ਮਃ ੫) ਕ੍ਰਿਸਨ ਜੀ ਨੇ ਪੈਰ ਦੇ ਅੰਗੂਠੇ ਨਾਲ ਕੁਬਜਾ (ਕੁਬੜੀ) ਦੇ ਪੈਰ ਦਾ ਅੰਗੂਠਾ ਦੱਬਕੇ ਅਤੇ ਠੋਡੀ ਹੇਠ ਅੰਗੂਠਾ ਦੇ ਕੇ ਜੋ ਝਟਕਾ ਮਾਰਿਆ, ਤਾਂ ਉਸ ਦਾ ਕੁਬੜਾਪਨ ਦੂਰ ਹੋ ਗਿਆ. ਦੇਖੋ, ਅੰਗੁਲਿ....
ਦੇਖੋ, ਧਾਰਣ. "ਧਾਰਹੁ ਕਿਰਪਾ ਜਿਸਹਿ ਗੁਸਾਈ." (ਬਾਵਨ) ੨. ਦੇਖੋ, ਧਾੜ. "ਪਰੀ ਧਾਮ ਤਵ ਧਾਰ." (ਚਰਿਤ੍ਰ ੧੭੦) ੩. ਦੇਖੋ, ਧਾਰਾ. ਇਸੇ ਤੋਂ ਗਊ ਆਦਿਕ ਪਸ਼ੂਆਂ ਦੀ ਧਾਰ ਕੱਢਣੀ ਸ਼ਬਦ ਹੈ। ੪. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਟੂਣਾ ਮੰਤ੍ਰ ਪੜ੍ਹਕੇ ਸ਼ਰਾਬ, ਤੇਲ, ਜਲ ਆਦਿ ਦੀ ਘਰ ਜਾਂ ਨਗਰ ਦੇ ਚਾਰੇ ਪਾਸੇ ਧਾਰ ਦੇਣੀ. "ਧਾਰ ਭੇਟ ਪੂਜਾ ਏ ਦੈਹੈਂ." (ਪੰਪ੍ਰ) ੫. ਸ਼ਸਤ੍ਰ ਦਾ ਵਾਢ. "ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ, ਤਲਵਾਰ ਕੀ ਧਾਰ ਪੈ ਧਾਵਨੇ ਹੈ." (ਬੋਧ ਕਵਿ) ੬. ਸੰ. ਧਾਰ. ਜ਼ੋਰ ਦਾ ਮੀਂਹ। ੭. ਵਰਖਾ ਦਾ ਜਲ। ੮. ਉਧਾਰ. ਰ਼ਿਣ। ੯. ਵਿ- ਗੰਭੀਰ. ਗਹਰਾ. ਡੂੰਘਾ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਕੁਬ੍ਜਾ. ਵਿ- ਕੁੱਬੀ. ਕੁਬੜੀ।#੨. ਸੰਗ੍ਯਾ- ਕੰਸ ਦੀ ਇੱਕ ਦਾਸੀ, ਜੋ ਬਟਣਾ ਬਣਾਉਣ ਅਤੇ ਮਲਣ ਵਿੱਚ ਵਡੀ ਨਿਪੁਣ ਸੀ. ਜਦ ਕ੍ਰਿਸਨ ਜੀ ਮਥੁਰਾ ਗਏ, ਤਦ ਉਨ੍ਹਾਂ ਨੇ ਇਸ ਤੋਂ ਸੁਗੰਧ ਵਾਲਾ ਲੇਪ ਮੰਗਿਆ, ਇਸ ਨੇ ਕੰਸ ਦਾ ਬਟਣਾ ਕ੍ਰਿਸਨ ਜੀ ਦੇ ਪ੍ਰੇਮ ਨਾਲ ਮਲਿਆ. ਕ੍ਰਿਸਨ ਜੀ ਨੇ ਰੀਝਕੇ ਇਸ ਦੇ ਪੈਰ ਪੁਰ ਆਪਣਾ ਅੰਗੂਠਾ ਰੱਖ ਅਰ ਠੋਡੀ ਹੇਠ ਹੱਥ ਦੇ ਕੇ ਜੋ ਝਟਕਾ ਦਿੱਤਾ, ਤਾਂ ਕੁਬੜਾਪਨ ਦੂਰ ਹੋ ਗਿਆ. ਇਸ ਦਾ ਨਾਉਂ ਅਨੇਕਵਕ੍ਰਾ ਅਤੇ ਤ੍ਰਿਵਕ੍ਰਾ ਭੀ ਹੈ. ਦੇਖੋ, ਕੁਬਿਜਾ। ੩. ਕੈਕੇਯੀ ਦੀ ਦਾਸੀ ਮੰਥਰਾ, ਜਿਸ ਦੇ ਸਿਖਾਉਣ ਪੁਰ ਕੈਕੇਯੀ ਨੇ ਰਾਜਾ ਦਸ਼ਰਥ ਤੋਂ ਭਰਤ ਨੂੰ ਰਾਜ ਅਤੇ ਰਾਮ ਲਈ ਵਣਵਾਸ ਮੰਗਿਆ ਸੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਚਿਬੁਕ. ਮੁਖ ਦੇ ਹੇਠ ਦਾ ਗੋਲ ਭਾਗ (chin)....
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਸੰਗ੍ਯਾ- ਝੋਕਾ. ਧੱਕਾ. ਝੜਾਕਾ। ੨. ਸੱਤਿ ਸ੍ਰੀ ਅਕਾਲ ਕਹਿਕੇ ਸ਼ਸਤ੍ਰ ਦੇ ਇੱਕ ਵਾਰ ਨਾਲ ਜੀਵ ਦਾ ਸਿਰ ਵੱਢਣਾ।¹ ੩. ਝਟਕੇ ਹੋਏ ਜੀਵ ਦਾ ਮਾਸ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. अङ् गुलि. ਸੰਗ੍ਯਾ- ਉਂਗਲ. ਅੰਗੁਲੀ। ੨. ਅੰਗੂਠਾ. ਅੰਗੁਸ੍ਠ. ਪੰਜਾਂ ਉਂਗਲਾਂ ਦੇ ਇਹ ਨਾਮ ਹਨ- ਅੰਗੁਸ੍ਠ, ਤਰ੍ਜਨੀ, ਮਧ੍ਯਮਾ, ਅਨਾਮਿਕਾ, ਕਨਿਸ੍ਠਿਕਾ. Thumb, fore- finger, middle- finger, ring- finger, little- finger....