asīअसी
ਦੇਖੋ, ਅਸਿ। ੨. ਦੇਖੋ, ਅੱਸੀ। ੩. ਸਰਵ. ਮੈਂ ਦਾ ਬਹੁ ਵਚਨ. ਅਸੀਂ. ਹਮ. "ਅਸੀ ਖਤੇ ਬਹੁਤ ਕਮਾਵਦੇ." (ਸਵਾ ਮਃ ੫) ੪. ਵਿ- ਅਸਿਵਾਲਾ. ਖੜਗਧਾਰੀ. ਤਲਵਾਰਬੰਦ. "ਅਸੀ ਗਦੀ ਕੌਚੀ ਬ ਗਾਢੇ." (ਚਰਿਤ੍ਰ ੪੦੫) ਤਲਵਾਰਧਾਰੀ ਗਦਾਧਾਰੀ ਕਵਚਧਾਰੀ.
देखो, असि। २. देखो, अॱसी। ३. सरव. मैं दा बहु वचन. असीं. हम. "असी खते बहुत कमावदे." (सवा मः ५) ४. वि- असिवाला. खड़गधारी. तलवारबंद. "असी गदी कौची ब गाढे." (चरित्र ४०५) तलवारधारी गदाधारी कवचधारी.
ਦੇਖੋ, ਅਸ੍ ਧਾ. ਸੰਗ੍ਯਾ- ਕੱਟਣ ਦਾ ਸ਼ਸਤ੍ਰ. ਤਲਵਾਰ. "ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ." (ਸਨਾਮਾ) ੨. ਇੱਕ ਨਦੀ, ਜੋ ਕਾਸ਼ੀ ਪਾਸ ਵਹਿੰਦੀ ਹੈ. "ਬਨਾਰਸਿ ਅਸਿ ਬਸਤਾ." (ਗੌਂਡ- ਨਾਮਦੇਵ) ੩. ਕ੍ਰਿਯਾ ਵਾਚਕ ਮੱਧਮ ਪੁਰਖ ਦਾ ਇੱਕ ਵਚਨ. ਹੈ. "ਤਤ੍ਵਮਸਿ" (ਤਤ੍- ਤ੍ਵੰ- ਅਸਿ). ਉਹ ਤੂ ਹੈ. "ਸਾਮ ਜੁ ਬੇਦ ਤਤ੍ਵਮਸਿ ਮਾਨੇ." (ਗੁਪ੍ਰਸੂ)...
ਸੰ. ਅਸ਼ੀਤਿ. ਵੀਹ ਘੱਟ ਸੌ- ੮੦....
ਦੇਖੋ, ਸਰਬ। ੨. ਫ਼ਾ. [سرو] ਸੰਗ੍ਯਾ- ਸਰੂ. "ਸਰਵੋ ਸਹੀ ਚਮਨ ਰਾ." (ਰਾਮਾਵ) ਦੇਖੋ, ਸਰੂ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਦੇਖੋ, ਅਸਿ। ੨. ਦੇਖੋ, ਅੱਸੀ। ੩. ਸਰਵ. ਮੈਂ ਦਾ ਬਹੁ ਵਚਨ. ਅਸੀਂ. ਹਮ. "ਅਸੀ ਖਤੇ ਬਹੁਤ ਕਮਾਵਦੇ." (ਸਵਾ ਮਃ ੫) ੪. ਵਿ- ਅਸਿਵਾਲਾ. ਖੜਗਧਾਰੀ. ਤਲਵਾਰਬੰਦ. "ਅਸੀ ਗਦੀ ਕੌਚੀ ਬ ਗਾਢੇ." (ਚਰਿਤ੍ਰ ੪੦੫) ਤਲਵਾਰਧਾਰੀ ਗਦਾਧਾਰੀ ਕਵਚਧਾਰੀ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....
ਵਿ- ਤਲਵਾਰ ਰੱਖਣ ਵਾਲਾ। ੨. ਸੰਗ੍ਯਾ- ਖ਼ਾਲਸਾ. ਕ੍ਰਿਪਾਣਧਾਰੀ। ੩. ਅਕਾਲ. ਮਹਾਕਾਲ....
ਵਿ- ਗਦਾਵਾਲਾ. ਜਿਸ ਪਾਸ ਗਦਾ ਹੈ। ੨. ਗਦ (ਰੋਗ) ਵਾਲਾ. ਰੋਗੀ। ੩. ਸੰਗ੍ਯਾ- ਪਵਨ ਦੇਵਤਾ, ਜੋ ਹੱਥ ਗਦਾ ਰਖਦਾ ਹੈ. (ਸਨਾਮਾ) ੪. ਭੀਮਸੈਨ। ੫. ਦੁਰਯੋਧਨ. (ਸਨਾਮਾ) ੬. ਵਿਸਨੁ। ੭. ਹਨੂਮਾਨ। ੮. ਦੇਖੋ, ਗੱਦੀ....
ਵਿ- ਕਵਚਿਨ੍. ਕਵਚਧਾਰੀ. "ਅਸੀ ਗਦੀ ਕੌਚੀ ਬਲਗਾਢੇ." (ਚਰਿਤ੍ਰ ੪੦੫) ਅਸਿ (ਤਲਵਾਰ) ਰੱਖਣ ਵਾਲੇ, ਗਦਾਧਾਰੀ ਅਤੇ ਕਵਚਧਾਰੀ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....