kharhagadhhārīखड़गधारी
ਵਿ- ਤਲਵਾਰ ਰੱਖਣ ਵਾਲਾ। ੨. ਸੰਗ੍ਯਾ- ਖ਼ਾਲਸਾ. ਕ੍ਰਿਪਾਣਧਾਰੀ। ੩. ਅਕਾਲ. ਮਹਾਕਾਲ.
वि- तलवार रॱखण वाला। २. संग्या- ख़ालसा. क्रिपाणधारी। ३. अकाल. महाकाल.
ਦੇਖੋ, ਤਰਵਾਰ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [خالسہ] ਖ਼ਾਲਿਸਹ. ਵਿ- ਸ਼ੁੱਧ। ੨. ਬਿਨਾ ਮਿਲਾਵਟ. ਨਿਰੋਲ. "ਕਹੁ ਕਬੀਰ ਜਨ ਭਏ ਖਾਲਸੇ¹ ਪ੍ਰੇਮਭਗਤਿ ਜਿਹ ਜਾਨੀ." (ਸੋਰ) ੩. ਸੰਗ੍ਯਾ- ਉਹ ਜਮੀਨ ਜਾਂ ਮੁਲਕ, ਜੋ ਬਾਦਸ਼ਾਹ ਦਾ ਹੈ. ਜਿਸ ਪੁਰ ਕਿਸੇ ਜਾਗੀਰਦਾਰ ਅਥਵਾ ਜਿਮੀਦਾਰ ਦਾ ਸ੍ਵਤ੍ਵ ਨਹੀਂ। ੪. ਅਕਾਲੀ ਧਰਮ. ਵਾਹਗੁਰੂ ਜੀ ਕਾ ਖਾਲਸਾ. ਸਿੰਘ ਪੰਥ। ੫. ਖਾਲਸਾਧਰਮਧਾਰੀ ਗੁਰੁ ਨਾਨਕ ਪੰਥੀ.#"ਜਾਗਤਜੋਤਿ ਜਪੈ ਨਿਸ ਬਾਸਰ#ਏਕ ਬਿਨਾ ਮਨ ਨੈਕ ਨ ਆਨੈ,#ਪੂਰਨ ਪ੍ਰੇਮ ਪ੍ਰਤੀਤਿ ਸਜੈ#ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ,#ਤੀਰਥ ਦਾਨ ਦਯਾ ਤਪ ਸੰਜਮ,#ਏਕ ਬਿਨਾ ਨਹਿ ਨੈਕ ਪਛਾਨੈ,#ਪੂਰਨਜੋਤਿ ਜਗੈ ਘਟ ਮੈ#ਤਬ ਖਾਲਸਾ ਤਾਹਿ ਨਖਾਲਸ ਜਾਨੈ.#(੩੩ ਸਵੈਯੇ)#ਵਾਕ ਕੀਓ ਕਰਤਾਰ ਸੰਤਨ ਲੀਓ ਬਿਚਾਰ#ਸੁਪਨੇ ਸੰਸਾਰ ਤਾਂਹਿ ਕਾਹਿ ਲਪਟਾਈਏ,#ਬਿਖਿਨ ਕੋ ਤਜੋ ਨੇਹ ਸ਼੍ਰੀਗੁਰੁ ਕੀ ਸਿੱਖ ਲੇਹ#ਨਾਸੈ ਛਿਨ ਮਾਂਹਿ ਦੇਹ ਯਮਪੁਰੀ ਜਾਈਏ,#ਸੀਸ ਨ ਮੁੰਡਾਓ ਮੀਤ! ਹੁੱਕਾ ਤਜ ਭਲੀ ਰੀਤਿ#ਪ੍ਰੇਮ ਪ੍ਰੀਤਿ ਮਨ ਕਰ ਸ਼ਬਦ ਕਮਾਈਏ,#ਜੀਵਨ ਹੈ ਦਿਨ ਚਾਰ ਦੇਖ ਬੂਝ ਕੈ ਬਿਚਾਰ#ਵਾਹਗੁਰੂ ਗੁਰੂ ਜੀ ਕਾ ਖਾਲਸਾ ਕਹਾਈਏ.#(ਗੁਰੁਸੋਭਾ)#ਖਾਲਸਾ ਹਮਾਰੀ ਸੌਜ ਖਾਲਸਾ ਹਮਾਰੀ ਮੌਜ#ਖਾਲਸਾ ਹਮਾਰੀ ਫੌਜ ਜੀਤ ਕੀ ਨਿਸ਼ਾਨੀ ਹੈ,#ਖਾਲਸਾ ਹਮਾਰੀ ਚਾਲ ਖਾਲਸਾ ਹਮਾਰੀ ਢਾਲ#ਖਾਲਸਾ ਹਮਾਰੀ ਘਾਲ ਭੋਗ ਮੋਖ ਦਾਨੀ ਹੈ,#ਖਾਲਸਾ ਹਮਾਰੀ ਜਾਨ ਖਾਲਸਾ ਹਮਾਰੀ ਆਨ#ਖਾਲਸਾ ਹਮਾਰੀ ਖਾਨ ਮੋਦ ਕੀ ਸੁਹਾਨੀ ਹੈ,#ਖਾਲਸਾ ਹਮਾਰੀ ਜਾਤਿ ਖਾਲਸਾ ਹਮਾਰੀ ਪਾਤਿ#ਸ੍ਰੀ ਗੁਰੂ ਗੋਬਿੰਦ ਸਿੰਘ ਬਾਨੀ ਯੌਂ ਬਖਾਨੀ ਹੈ,#(ਸੰਤ ਨਿਹਾਲ ਸਿੰਘ)#ਪੂਜਾ ਏਕ ਅਦ੍ਵਯ ਅਕਾਲ ਕੀ ਹੈ ਇਸ੍ਟ ਜਹਾਂ#ਸਤ੍ਯਨਾਮ ਵਾਹਗੁਰੂ ਜਾਪ ਮੁਕ੍ਤਮਾਲ ਸਾ,#ਬਾਨੀਗੁਰੁ ਗਾਯਬੇ ਕੋ ਸੂਧੀ ਗੁਰੂਗ੍ਰੰਥ ਜੂ ਕੀ#ਖਾਯਬੇ ਕੋ ਭੋਜਨ ਕੜਾਹ ਨਕ੍ਦ ਮਾਲ ਸਾ,#ਕਹੈ "ਤੋਖਹਰਿ" ਭਏ ਚਾਰੋਂ ਹੀ ਬਰਨ ਏਕ#ਦਰਨ ਮਲੇਛਨ ਕੋ ਧਾਰ੍ਯੋ ਵਪੁ ਕਾਲ ਸਾ,#ਦ੍ਵੈਮਤ ਕੋ ਸਾਲ² ਸਾ ਨਿਰਾਲਸਾ ਧਰਮ ਨੀਤਿ#ਲਾਲਸਾ³ ਭਰਨ ਧਨ੍ਯ ਭਯੋ ਪੰਥ ਖਾਲਸਾ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰਗ੍ਯਾ- ਕਾਲ ਦਾ ਭੀ ਕਾਲ ਕਰਨ ਵਾਲਾ. ਯਮ ਸ਼ਿਵ ਆਦਿ ਜਗਤ ਦਾ ਅੰਤ ਕਰਨ ਵਾਲੇ ਭੀ ਜਿਸ ਵਿੱਚ ਲੈ ਹੋ ਜਾਂਦੇ ਹਨ. ਵਾਹਗੁਰੂ. ਪਾਰਬ੍ਰਹਮ. "ਮਹਾਕਾਲ ਰਖਵਾਰ ਹਮਾਰੋ." (ਕ੍ਰਿਸਨਾਵ) ੨. ਉਹ ਲੰਮਾ ਸਮਾਂ, ਜਿਸ ਦਾ ਅੰਤ ਅਸੀਂ ਨਹੀਂ ਜਾਣ ਸਕਦੇ। ੩. ਸਮੇਂ ਨੂੰ ਹੀ ਕਰਤਾ ਹਰਤਾ ਮੰਨਣ ਵਾਲਿਆਂ ਦੇ ਮਤ ਅਨੁਸਾਰ ਅਨੰਤ ਰੂਪ ਕਾਲ। ੪. ਕਾਲਿਕਾ ਪੁਰਾਣ ਅਨੁਸਾਰ ਸ਼ਿਵ ਦਾ ਇੱਕ ਪੁਤ੍ਰ. ਇੱਕ ਵਾਰ ਸ਼ਿਵ ਨੇ ਆਪਣਾ ਵੀਰਯ ਅਗਨਿ ਵਿੱਚ ਅਸਥਾਪਨ ਕੀਤਾ, ਉਸ ਵੇਲੇ ਦੋ ਬੂੰਦਾਂ ਬਾਹਰ ਡਿਗ ਪਈਆਂ. ਇੱਕ ਬੂੰਦ ਤੋਂ ਮਹਾਕਾਲ ਅਤੇ ਦੂਜੀ ਤੋਂ ਭ੍ਰਿੰਗੀ ਪੈਦਾ ਹੋਇਆ. "ਗ੍ਯਾਨ ਹੂੰ ਕੇ ਗ੍ਯਾਤਾ ਮਹਾ ਬੁੱਧਿਤਾ ਕੇ ਦਾਤਾ ਦੇਵ, ਕਾਲ ਹੂੰ ਕੇ ਕਾਲ ਮਹਾਕਾਲ ਹੂੰ ਕੇ ਕਾਲ ਹੈਂ." (ਅਕਾਲ) ੫. ਉੱਜੈਨ ਵਿੱਚ ਮਹਾਕਾਲ ਨਾਮਕ ਸ਼ਿਵਲਿੰਗ....