asadhalaअसथल
ਸੰ. ਸ੍ਥਲ. ਸੰਗ੍ਯਾ- ਥਾਂ. ਜਗਾ।#੨. ਖੁਸ਼ਕ ਥਾਂ। ੩. ਭੂਮਿ. ਪ੍ਰਿਥਿਵੀ। ੪. ਦੇਖੋ, ਅਸ੍ਥਲ। ੫. ਨਹੀਂ ਹੈ ਜੋ ਹੱਛਾ ਸ੍ਥਲ. ਗ਼ੈਰ ਆਬਾਦ. ਉਜਾੜ. "ਸੇ ਅਸਥਲ ਸੋਇਨ ਚਉਬਾਰੇ." (ਮਾਝ ਮਃ ੫)
सं. स्थल. संग्या- थां. जगा।#२. खुशक थां। ३. भूमि. प्रिथिवी। ४. देखो, अस्थल। ५. नहीं है जो हॱछा स्थल. ग़ैर आबाद. उजाड़. "से असथल सोइन चउबारे." (माझ मः ५)
ਦੇਖੋ, ਅਸਥਲ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰਗ੍ਯਾ- ਜਾਗਰਣ. ਜਗਾਣਾ. ਦੇਖੋ, ਰਾਤਜਾਗਾ। ੨. ਜਗਹ. ਜਾਯਗਾਹ. ਥਾਂ. ਸ੍ਥਾਨ। ੩. ਸੰਗੀਤ ਅਨੁਸਾਰ ਤਾਲ ਦੀ ਸਮਾਪਤੀ ਦਾ ਅਸਥਾਨ. ਸਮ....
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਜਿਸ ਵਿੱਚ ਜੀਵ ਹੋਣ. ਜੀਵਾਂ ਦੇ ਨਿਵਾਸ ਦੀ ਥਾਂ. ਪ੍ਰਿਥਿਵੀ. "ਭੂਮਿ ਕੋ ਕੌਨ ਗੁਮਾਨ ਹੈ ਭੂਪਤਿ?" (ਦੱਤਾਵ) ੨. ਦੇਸ਼। ੩. ਜਗਾ. ਥਾਂ. "ਭੂਮਿ ਮਸਾਣ ਕੀ ਭਸਮ ਲਗਾਈ." (ਗੂਜ ਤ੍ਰਿਲੋਚਨ) ੪. ਘਰ। ੫. ਦਰਜਾ। ੬. ਰਸਨਾ. ਜੀਭ। ੭. ਚਿੱਤ ਦੀ ਹਾਲਤ। ੮. ਮਿੱਟੀ. "ਅਮ੍ਰਿਤੋ ਡਾਰ ਭੂਮਿ ਪਾਗਹਿ." (ਕਾਨ ਮਃ ੫) ੯. ਇੱਕ ਸੰਖ੍ਯਾ ਬੋਧਕ, ਕਿਉਂਕਿ ਜ਼ਮੀਨ ਇੱਕ ਮੰਨੀ ਹੈ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਦੇਖੋ, ਅਸਥਲ। ੨. ਰ੍ਹਿਦਯਸ੍ਥਲ. ਮਨ. ਦਿਲ. "ਜਾਕਾ ਅਸ੍ਥਲ ਤੋਲ ਅਮਿਤੋ." (ਗਾਥਾ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. अच्छ ਅੱਛ. ਵਿ- ਸ੍ਵੱਛ. ਨਿਰਮਲ. "ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ." (ਸੂਹੀ ਮਃ ੨) "ਨਾਨਕ ਨਾਉ ਖੁਦਾਇ ਦਾ ਦਿਲਿ ਹਛੈ ਮੁਖਿ ਲੇਹੁ." (ਵਾਰ ਮਾਝ ਮਃ ੧) "ਤਨਿ ਧੋਤੈ ਮਨੁ ਹਛਾ ਨ ਹੋਇ." (ਵਡ ਮਃ ੩) ੨. ਅਰੋਗ. ਤਨਦੁਰੁਸ੍ਤ. ਨਰੋਆ। ੩. ਚੰਬੇ (ਪਹਾੜ) ਦੀ ਬੋਲੀ ਵਿੱਚ ਹੱਛਾ ਸ਼ਬਦ ਉੱਜਲ (ਚਿੱਟੇ) ਅਤੇ ਸਾਫ ਲਈ ਵਰਤਿਆ ਜਾਂਦਾ ਹੈ....
ਅ਼. [غیَر] ਗ਼ੈਰ. ਵਿ- ਅਨ੍ਯ. ਦੂਸਰਾ। ੨. ਓਪਰਾ. ਬੇਗਾਨਾ। ੩. ਬਿਨਾ. ਸਿਵਾਯ....
ਅ਼. [آباد] ਅਬਦ ਦਾ ਬਹੁ ਵਚਨ. ਯੁਗ (ਜੁਗ) ੨. ਫ਼ਾ. ਵਸਤੀ ਸ਼ਹਿਰ. ੩. ਉਸਤਤਿ। ੪. ਵਿ- ਵਸਿਆ ਹੋਇਆ....
ਸੰਗ੍ਯਾ- ਆਬਾਦੀ ਬਿਨਾ ਜਗਾ. ਨਿਰਜਨ ਅਸਥਾਨ....
ਸੰ. ਸ੍ਥਲ. ਸੰਗ੍ਯਾ- ਥਾਂ. ਜਗਾ।#੨. ਖੁਸ਼ਕ ਥਾਂ। ੩. ਭੂਮਿ. ਪ੍ਰਿਥਿਵੀ। ੪. ਦੇਖੋ, ਅਸ੍ਥਲ। ੫. ਨਹੀਂ ਹੈ ਜੋ ਹੱਛਾ ਸ੍ਥਲ. ਗ਼ੈਰ ਆਬਾਦ. ਉਜਾੜ. "ਸੇ ਅਸਥਲ ਸੋਇਨ ਚਉਬਾਰੇ." (ਮਾਝ ਮਃ ੫)...
ਸੰਗ੍ਯਾ- ਸੁਵਰ੍ਣ. ਸੋਨਾ. "ਸੋਇਨ ਲੰਕਾ ਸੋਇਨ ਮਾੜੀ." (ਗਉ ਮਃ ੧) "ਸੇ ਅਸਥਲ ਸੋਇਨ ਚਉਬਾਰੇ." (ਮਾਝ ਮਃ ੫) ੨. ਦੇਖੋ. ਸਉਣਾ....
ਚਉਬਾਰਾ ਦਾ ਬਹੁਵਚਨ. "ਸੇ ਅਸਥਲ ਸੋਇਨਚਉਬਾਰੇ." (ਮਾਝ ਮਃ ੫) ਸੋਨੇ ਦੇ ਚੌਬਾਰੇ। ੨. ਕ੍ਰਿ. ਵਿ- ਚੁਫੇਰੇ. ਚਾਰੇ ਪਾਸੇ. "ਪਵਨ ਕੋਟਿ ਚਉਬਾਰੇ ਫਿਰਹਿ." (ਭੈਰ ਅਃ ਕਬੀਰ) ੩. ਚਉਬਾਰੇ ਵਿੱਚ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....