asatanaअसतन
ਸੰ. ਸਤਨ. ਕੁਚ. ਥਣ। ੨. ਸੰ. ਅਸਤਮਨ. ਸੰਗ੍ਯਾ- ਅਸਤ ਹੋਣ ਦੀ ਕ੍ਰਿਯਾ. ਛਿਪਣਾ. ਅਸਤ ਹੋਣਾ.
सं. सतन. कुच. थण। २. सं. असतमन. संग्या- असत होण दी क्रिया. छिपणा. असत होणा.
ਦੇਖੋ, ਸ੍ਤਨ ਅਤੇ ਥਣ....
ਸੰ. ਸੰਗ੍ਯਾ- ਸ੍ਤਨ. ਮੰਮਾ. ਪਿਸ੍ਤਾਨ। ਦੇਖੋ, ਕੁੱਚ....
ਸੰ. ਅਸ੍ਤਮਨ. ਸੰਗ੍ਯਾ- ਪਾਲਕੀ. "ਜ੍ਯੋਂ ਹ੍ਵੈ ਸ੍ਰਮਿਤ ਅਸਤਮਨ ਧਰਹੀਂ." (ਚਰਿਤ੍ਰ ੧੧੭)#੨. ਛਿਪਣਾ. ਅਸਤ ਹੋਣਾ. ਦੇਖੋ, ਅਸਤਨ ੨....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਅਸਤ. ਵਿ- ਨਸ੍ਟ ਨਾਸ਼ ਹੋਇਆ। ੨. ਲੁਕਿਆ ਹੋਇਆ. ਅਦ੍ਰਿਸ਼੍ਯ ਗ਼ਾਇਬ। ੩. ਸੰਗ੍ਯਾ- ਲੋਪ ਹੋਣ ਦਾ ਭਾਵ. ਅਦਰਸ਼ਨ। ੪. ਸੂਰਜ ਦਾ ਛਿਪਣਾ. "ਅਸਤ ਉਦੋਤ ਭਇਆ ਉਠਿ ਚਲੇ." (ਮਾਰੂ ਅੰਜੁਲੀ ਮਃ ੫) ੫. ਸੰ. ਅਸਿਤ. ਭਾਵ. ਹੋਂਦ. ਸੱਤਾ। ੬. ਸੰ. ਅਸਤ੍ਯ. ਵਿ- ਮਿਥ੍ਯਾ. ਝੂਠ। ੭. ਸੰ. ਅਸ੍ਥਿ. ਸੰਗ੍ਯਾ- ਹੱਡੀ. ਦੇਖੋ, ਅਸਤ ੬। ੮. ਸੰ. असत- ਅਸਤ. ਵਿ- ਬੁਰਾ- ਖੋਟਾ. ਨੀਚ. ਲੁੱਚਾ। ੯. ਦੇਖੋ, ਅਸਤ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਕ੍ਰਿ- ਲੁਕਣਾ. ਅੰਤਰਧਾਨ ਹੋਣਾ. ਅੱਖਾਂ ਤੋਂ ਓਲ੍ਹੇ ਹੋਣਾ. ਅਸ੍ਤ ਹੋਣਾ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...