ashakaअशक
ਫ਼ਾ. [اشک] ਸੰਗ੍ਯਾ- ਅਸ਼੍ਰ. ਅੰਝੂ. ਹੰਝੂ. ਅੱਥਰੂ. "ਅਸ਼ਕ ਜਾਰੀ ਸੁਰਪਤਿ ਨੋਜ਼ੀਕ ਬੁਰਦਸ਼." (ਸਲੋਹ) ਅੰਝੂ ਵਹਿੰਦੇ ਇੰਦ੍ਰ ਪਾਸ ਲੈ ਗਏ.
फ़ा. [اشک] संग्या- अश्र. अंझू. हंझू. अॱथरू. "अशक जारी सुरपति नोज़ीक बुरदश." (सलोह) अंझू वहिंदे इंद्र पास लै गए.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅਸ਼੍ਰ. ਹੰਝੂ. ਆਂਸੂ। ੨. ਸੰ. अस्र. ਸੰਗ੍ਯਾ- ਲਹੂ। ੩. ਜਲ। ੪. ਵਿ- ਫੈਂਕਿਆ ਚਲਾਇਆ. ਦੇਖੋ, ਅਸੁਰ....
ਸੰਗ੍ਯਾ- ਹੰਝੂ. ਅਸ਼੍ਰੁ, ਆਂਸੂ. ਅੱਥਰੂ....
ਸੰਗ੍ਯਾ- ਅਸ਼੍ਰੁ. ਆਂਸੂ. ਅਥ੍ਰੂ. "ਦੁਖ ਹੰਝੂ ਰੋਵੈ." (ਭਾਗੁ)...
ਫ਼ਾ. [اشک] ਸੰਗ੍ਯਾ- ਅਸ਼੍ਰ. ਅੰਝੂ. ਹੰਝੂ. ਅੱਥਰੂ. "ਅਸ਼ਕ ਜਾਰੀ ਸੁਰਪਤਿ ਨੋਜ਼ੀਕ ਬੁਰਦਸ਼." (ਸਲੋਹ) ਅੰਝੂ ਵਹਿੰਦੇ ਇੰਦ੍ਰ ਪਾਸ ਲੈ ਗਏ....
ਜਲਾਈ. ਦਗਧ ਕੀਤੀ. "ਕਾਮ ਕ੍ਰੋਧ ਮਾਇਆ ਲੈ ਜਾਰੀ." (ਆਸਾ ਕਬੀਰ) ੨. ਸੰਗ੍ਯਾ- ਜਾਲੀ. ਫਾਹੀ. "ਖੈਂਚਤ ਦ੍ਵੈ ਕਰ ਝੀਵਰ ਜਾਰੀ." (ਕ੍ਰਿਸਨਾਵ) ੩. ਜਾਰਕ੍ਰਿਯਾ. "ਕਾਨ ਕਹ੍ਯੋ ਹਮ ਖੇਲਹਿਂ ਜਾਰੀ." (ਕ੍ਰਿਸਨਾਵ) ਕਾਮਕ੍ਰੀੜਾ ਕਰੀਏ। ੪. ਦੇਖੋ, ਯਾਰੀ। ੫. ਅ਼. [جاری] ਵਿ- ਚਲਦਾ. ਪ੍ਰਚਲਿਤ. "ਭਯੋ ਖੂਨ ਜਾਰੀ." (ਸਲੋਹ)...
ਦੇਵਤਿਆਂ ਦਾ ਸ੍ਵਾਮੀ ਇਦ੍ਰ. ਦੇਵਰਾਜ. ਸੁਰਪਾਲ....
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....