hanjhūहंझू
ਸੰਗ੍ਯਾ- ਅਸ਼੍ਰੁ. ਆਂਸੂ. ਅਥ੍ਰੂ. "ਦੁਖ ਹੰਝੂ ਰੋਵੈ." (ਭਾਗੁ)
संग्या- अश्रु. आंसू. अथ्रू. "दुख हंझू रोवै." (भागु)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਅੱਥਰੂ. ਆਂਸੂ. ਹੰਝੂ. ਸ਼ੋਕ ਜਾਂ ਅਨੰਦ ਦੇ ਅਸਰ ਨਾਲ ਨੇਤ੍ਰਾਂ ਤੋਂ ਨਿਕਲਿਆ ਜਲ....
ਸੰਗ੍ਯਾ- ਅੱਥਰੂ. ਅਸ਼੍ਰੁ. ਅੰਝੂ. ਹੰਝੂ. ਅਸ਼ਕ....
ਸੰਗ੍ਯਾ- ਅਸ਼੍ਰੁ. ਅੰਝੂ. ਆਂਸੂ. ਹੰਝੂ....
ਸੰ. ਦੁਃਖ੍. ਧਾ- ਦੁੱਖ ਦੇਣਾ, ਛਲ ਕਰਨਾ। ੨. ਸੰਗ੍ਯਾ- ਕਸ੍ਟ. ਕਲੇਸ਼. ਤਕਲੀਫ਼. ਸਾਂਖ੍ਯ ਸ਼ਾਸਤ੍ਰ ਅਨੁਸਾਰ ਦੁੱਖ ਤਿੰਨ ਪ੍ਰਕਾਰ ਦਾ ਹੈ-#(ੳ) ਆਧ੍ਯਾਤਮਿਕ- ਸ਼ਰੀਰ ਅਤੇ ਮਨ ਦਾ ਕਲੇਸ਼.#(ਅ) ਆਧਿਭੌਤਿਕ- ਜੋ ਵੈਰੀ ਅਤੇ ਪਸ਼ੂ ਪੰਛੀਆਂ ਤੋਂ ਹੋਵੇ.#(ੲ) ਆਧਿਦੈਵਿਕ- ਜੋ ਪ੍ਰਾਕ੍ਰਿਤ ਸ਼ਕਤੀਆਂ ਤੋਂ ਪਹੁਚਦਾ ਹੈ. ਜੈਸੇ- ਅੰਧੇਰੀ, ਬਿਜਲੀ ਦਾ ਡਿਗਣਾ, ਤਪਤ, ਸਰਦੀ ਆਦਿ. "ਦੁਖ ਸੁਖ ਹੀ ਤੇ ਭਏ ਨਿਰਾਲੇ." (ਮਾਰੂ ਸੋਲਹੇ ਮਃ ੧)...
ਸੰਗ੍ਯਾ- ਅਸ਼੍ਰੁ. ਆਂਸੂ. ਅਥ੍ਰੂ. "ਦੁਖ ਹੰਝੂ ਰੋਵੈ." (ਭਾਗੁ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...