aviloi, aviloina, avilokanaअविलोइ, अविलोइन, अविलोकन
ਦੇਖੋ, ਅਵਲੋਕਨ ੧. "ਅਵਿਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰ." (ਸੂਹੀ ਮਃ ੫) ੨. ਦੇਖੋ, ਅਵਲੋਕਨ ੨. "ਸਾਸਤ੍ਰ ਬੇਦ ਪੁਰਾਨ ਅਵਿਲੋਕੇ." (ਦੇਵ ਮਃ ੫)
देखो, अवलोकन १. "अविलोकन पुनह पुनह करउ जन का दरसार." (सूही मः ५) २. देखो, अवलोकन २. "सासत्र बेद पुरान अविलोके." (देव मः ५)
ਸੰ. ਅਵਲੋਕਨ. ਦੇਖਣ ਦੀ ਕ੍ਰਿਯਾ। ਨਿਹਾਰਨ. "ਕਰਿ ਕਿਰਪਾ ਪ੍ਰਭੁ ਨਦਰਿ ਅਵਲੋਕਨ." (ਆਸਾ ਮਃ ੫) "ਅਵਲੋਕ੍ਯਾ ਬ੍ਰਹਮ ਭਰਮ ਸਭ ਛੁਟਕ੍ਯਾ." (ਸਵੈਯੇ ਮਃ ੪. ਕੇ) ੨. ਜਾਂਚ. ਪੜਤਾਲ. ਪਰਖਣਾ....
ਦੇਖੋ, ਅਵਲੋਕਨ ੧. "ਅਵਿਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰ." (ਸੂਹੀ ਮਃ ੫) ੨. ਦੇਖੋ, ਅਵਲੋਕਨ ੨. "ਸਾਸਤ੍ਰ ਬੇਦ ਪੁਰਾਨ ਅਵਿਲੋਕੇ." (ਦੇਵ ਮਃ ੫)...
ਦੇਖੋ, ਪੁਨ ੧. "ਪੁਨਹ ਪੁਨਹ ਨਮਸਕਾਰ." (ਟੋਡੀ ਮਃ ੫)...
ਦੇਖੋ, ਕਰਣਾ. "ਕਰਉ ਸੇਵਾ ਗੁਰੁ ਲਾਗਉ ਚਰਨ." (ਧਨਾ ਅਃ ਮਃ ੫) ੨. ਸੰਗ੍ਯਾ- ਕਰਮ. ਕ਼ਦਮ. ਡਿੰਘ. ਡੇਢ ਗਜ਼ ਪ੍ਰਮਾਣ. "ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ." (ਪ੍ਰਭਾ ਅਃ ਮਃ ੧) ੩. ਕਰਉਂ. ਕਰਦਾ ਹਾਂ....
ਸੰਗ੍ਯਾ- ਦਰ੍ਸ਼ਨ. ਦੀਦਾਰ. "ਅਵਿਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ." (ਸੂਹੀ ਮਃ ੫) "ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ." (ਬਿਲਾ ਮਃ ੫) "ਬਿਧਿ ਕਿਤੁ ਪਾਵਉ ਦਰਸਾਰੇ." (ਸੂਹੀ ਮਃ ੫) ੨. ਵਿ- दर्शनार्ह. ਦਰਸ਼ਨ ਯੋਗ੍ਯ. ਦੀਦਾਰ ਲਾਇਕ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਸੰ. ਵੇਦ. ਸੰਗ੍ਯਾ- ਗਿਆਨ. ਇਲਮ. "ਦੀਵਾ ਬਲੈ ਅੰਧੇਰਾ ਜਾਇ। ਬੇਦਪਾਠ ਮਤਿਪਾਪਾ ਖਾਇ।।" (ਵਾਰ ਸੂਹੀ ਮਃ ੧) ਗਿਆਨ ਵਿਚਾਰ ਨਾਲ ਕੀਤਾ ਪਾਠ ਪਾਪਮਤਿ ਦੂਰ ਕਰਦਾ ਹੈ। ੨. ਹਿੰਦੂਧਰਮ ਦੇ ਪ੍ਰਧਾਨ ਧਰਮਗ੍ਰੰਥ- ਰਿਗ, ਯਜੁਰ, ਸਾਮ ਅਤੇ ਅਥਰਵ. "ਬੇਦ ਸਿੰਮ੍ਰਿਤਿ ਕਥੈ ਸਾਸਤ." (ਧਨਾ ਮਃ ੫) ਵੇਦਾਂ ਦਾ ਨਿਰਣਾ ਦੇਖੋ, ਵੇਦ ਸ਼ਬਦ ਵਿੱਚ। ੩. ਚਾਰ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਬੇਦ ਚਾਰ ਹਨ. ਦੇਖੋ, ਵੇਦ। ੪. ਰੜਕਾ. ਮੋਟੇ ਤੀਲਿਆਂ ਦਾ ਝਾੜੂ। ੫. ਅੱਗ ਮਚਾਉਣ ਲਈ ਘਾਹ ਦਾ ਮੁੱਠਾ। ੬. ਸੰ. ਵੇਦਿ (ਯਗ੍ਯ ਅਤੇ ਵਿਆਹ ਸਮੇਂ ਰਚਿਆ ਮੰਡਪ). ਵੇਦੀ. "ਬੇਦ ਕੇ ਬਿਧਾਨ ਕੈਕੈ ਬ੍ਯਾਸ ਤੇ ਬੰਧਾਈ ਬੇਦ." (ਰਾਮਾਵ) ੭. ਸੰ. ਵਿੱਦੁ. ਬਿੰਦੀ. "ਕੁੰਕਮ ਬੇਦ ਲਿਲਾਟ ਦੀਏ." (ਕ੍ਰਿਸਨਾਵ) ਕੇਸਰ ਦੀ ਬਿੰਦੀ ਮੱਥੇ ਦੇਕੇ। ੮. ਫ਼ਾ. [بید] ਬੈਤ ਦੀ ਬੇਲ. ਵੇਤ੍ਰ. ਦੇਖੋ, ਬੇਤ....
ਦੇਖੋ, ਪੁਰਾਣ ੧. "ਤਿਨ ਧੁਰਿ ਮਸਤਕਿ ਭਾਗ ਪੁਰਾਨ ਜੀਉ." (ਆਸਾ ਛੰਤ ਮਃ ੪) ੨. ਦੇਖੋ, ਪੁਰਾਣ ੩. ਅਤੇ ਸਹਸਾਕਿਰਤਾ....
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....