aliअलि
ਸੰ. ਸੰਗ੍ਯਾ- ਭੌਰਾ. ਭ੍ਰਮਰ. "ਜੈਸੇ ਅਲਿ ਕਮਲਾ ਬਿਨ ਰਹਿ ਨ ਸਕੈ." (ਆਸਾ ਮਃ ੪) ੨. ਕੋਕਿਲਾ (ਕੋਇਲ). ੩. ਸ਼ਰਾਬ. ਮਦਿਰਾ। ੪. ਦੇਖੋ, ਅਲੀ.
सं. संग्या- भौरा. भ्रमर. "जैसे अलि कमला बिन रहि न सकै." (आसा मः ४) २. कोकिला (कोइल). ३. शराब. मदिरा। ४. देखो, अली.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਭੌਰ ਅਤੇ ਭ੍ਰਮਰ....
ਸੰਗ੍ਯਾ- ਫੁੱਲਾਂ ਤੇ ਭ੍ਰਮਣ ਵਾਲਾ. ਭੌਰਾ. ਮਧੁਕਰ। ੨. ਕਾਮੀ ਪੁਰਖ। ੩. ਛੱਪਯ ਦਾ ਇੱਕ ਭੇਦ, ਜਿਸ ਵਿੱਚ ੮. ਗੁਰੁ ਅਤੇ ੧੩੬ ਲਘੁ ਹੁੰਦੇ ਹਨ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰ. ਸੰਗ੍ਯਾ- ਭੌਰਾ. ਭ੍ਰਮਰ. "ਜੈਸੇ ਅਲਿ ਕਮਲਾ ਬਿਨ ਰਹਿ ਨ ਸਕੈ." (ਆਸਾ ਮਃ ੪) ੨. ਕੋਕਿਲਾ (ਕੋਇਲ). ੩. ਸ਼ਰਾਬ. ਮਦਿਰਾ। ੪. ਦੇਖੋ, ਅਲੀ....
ਵਿ- ਦੀਵਾਨਾ. ਪਾਗਲ. "ਬਿਨੁ ਨਾਵੈ ਜਗੁ ਕਮਲਾ ਫਿਰੈ." (ਵਾਰ ਸੋਰ ਮਃ ੩) ੨. ਕਮਲ. ਜਲਜ. "ਕੁਟੰਬ ਦੇਖ ਬਿਗਸਹਿ ਕਮਲਾ ਜਿਉ." (ਸ੍ਰੀ ਕਬੀਰ) ੩. ਸੰ. ਲਕ੍ਸ਼੍ਮੀ. ਰਮਾ. "ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ." (ਆਸਾ ਛੰਤ ਮਃ ੫) ਮਾਇਆ ਦੇ ਭਰਮ ਦੀ ਕੰਧ ਨੂੰ ਦੇਖਕੇ, ਸੌਦਾਈ ਭਰਮ ਕਰਕੇ ਭੈਭੀਤ ਹੋ ਰਿਹਾ ਹੈ। ੪. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸੇਵਕ. "ਕਮਲਾ ਨਾਮ ਦਾਸ ਇਕ ਆਹਾ." (ਨਾਪ੍ਰ) ੫. ਦੇਖੋ, ਕੌਲਾ ੪....
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਕ੍ਰਿ. ਵਿ- ਰਹਿਕੇ. ਨਿਵਾਸ ਕਰਕੇ। ੨. ਰੁਕਕੇ. "ਰਹਿ ਰਹਿ ਬੋਲੈ." (ਕਲਕੀ) ਰੁਕ ਰੁਕਕੇ ਬੋਲਦਾ ਹੈ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. ਸੰਗ੍ਯਾ- ਕੋਇਲ. ਪਿਕ. "ਕੋਕਿਲ ਹੋਵਾਂ ਅੰਬਿ ਬਸਾਂ." (ਗਉ ਮਃ ੧) ੨. ਰਾਜਾ ਰਸਾਲੂ ਦੀ ਰਾਣੀ ਦਾ ਨਾਉਂ ਭੀ ਕੋਕਿਲਾ ਸੀ। ੩. ਇੱਕ ਥਾਂ ਪਹਾੜੀ ਕਾਂਉਂ (ਕਾਕੋਲ) ਵਾਸਤੇ ਕੋਕਿਲ ਸ਼ਬਦ ਵਰਤਿਆ ਹੈ. "ਕੋਕਿਲ ਕਾਕ ਜਹਾਂ ਕਿਲਕਾਰਹਿਂ." (ਚਰਿਤ੍ਰ ੪੦੫) ੪. ਪਹਾੜ ਵਿੱਚ ਹਰੀਅਲ ਪੰਖੀ ਨੂੰ ਭੀ ਕੋਕਿਲ ਆਖਦੇ ਹਨ....
ਸੰਗ੍ਯਾ- ਕੋਕਿਲਾ. "ਕਾਲੀ ਕੋਇਲ ਤੂ ਕਿਤੁ ਗੁਨਿ ਕਾਲੀ." (ਸੂਹੀ ਫਰੀਦ) ੨. ਗੁਰਬਾਣੀ ਵਿੱਚ ਪ੍ਰੇਮੀ ਜਿਗ੍ਯਾਸੂ ਲਈ ਕੋਇਲ ਸ਼ਬਦ ਆਇਆ ਹੈ। ੩. ਯੂ. ਪੀ. ਵਿੱਚ ਇੱਕ ਨਗਰ, ਜਿਸ ਦਾ ਹੁਣ ਅਲੀਗੜ੍ਹ ਨਾਉਂ ਹੈ. "ਕੋਇਲ ਕੋ ਉਹ ਗੜ੍ਹਾ ਕਹਾਵੈ." (ਪ੍ਰਾਪੰਪ੍ਰ) ੪. ਦੇਖੋ, ਕੋਇਲਾ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਸੰ. ਸੰਗ੍ਯਾ- ਮਦ੍ਯ. ਸ਼ਰਾਬ. "ਮਨ ਮੋਹ ਮਦਿਰੰ." (ਸਹਸ ਮਃ ੫) ੨. ਉਹ ਵਸ੍ਤੁ, ਜਿਸ ਤੋਂ ਮਦ (ਨਸ਼ਾ) ਹੋਵੇ। ੩. ਮਮੋਲਾ. ਖੰਜਨ। ੪. ਦੇਖੋ ਸਵੈਯੇ ਦਾ ਰੂਪ ੯....
ਸੰ. ਆਲੀ. ਸੰਗ੍ਯਾ- ਸਹੇਲੀ. ਸਖੀ. "ਕਵਿ ਸ੍ਯਾਮ ਕਹੈ ਸੰਗ ਰਾਧੇ ਅਲੀ." (ਕ੍ਰਿਸਨਾਵ) ੨. ਕਤਾਰ. ਸ਼੍ਰੇਣੀ. ਪੰਕਤਿ। ੩. ਸੰ. ਅਲਿਨੀ ਭ੍ਰਮਰੀ. "ਅਲੀ ਅਲ ਗੁੰਜਾਤ ਅਲੀ ਅਲ ਗੁੰਜਾਤ ਹੇ." (ਆਸਾ ਛੰਤ ਮਃ ੫) ੪. ਅਲਿ. ਭੌਰਾ. ਭ੍ਰਮਰ। ੫. ਅ਼. [علی] ਅ਼ਲੀ. ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤਿਮਾ ਦਾ ਪਤੀ. ਦੇਖੋ, ਖ਼ਲੀਫ਼ਾ....