amīnaअमीन
ਅ਼. [امیِن] ਵਿ- ਇਮਾਨਤਦਾਰ। ੨. ਸੰਗ੍ਯਾ- ਜ਼ਮੀਨ ਦੀ ਮਿਣਤੀ ਅਤੇ ਖੇਤੀ ਦੀ ਕੂਤ ਕਰਨ ਵਾਲਾ. ਮਾਲ ਦੇ ਮਹਿਕਮੇ ਦਾ ਕਰਮਚਾਰੀ. ਦੇਖੋ, ਬਿਤਾਲੀ.
अ़. [امیِن] वि- इमानतदार। २. संग्या- ज़मीन दी मिणती अते खेती दी कूत करन वाला. माल दे महिकमे दा करमचारी. देखो, बिताली.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰਗ੍ਯਾ- ਮਾਪਨ. ਮਿਣਨ ਦੀ ਕ੍ਰਿਯਾ. ਪੈਮਾਯਸ਼. ਨਾਮ. ਪੁਰਾਣੇ ਗ੍ਰੰਥਾਂ ਵਿੱਚ ਮਿਣਤੀ ਇਉਂ ਹੈ-#੩. ਜੌਂਆਂ ਦੀ ਲੰਬਾਈ ਪਲ.#੪. ਪਲ ਮੁਸ੍ਟਿ.#੬. ਮੁਸ੍ਟਿ ਹਸ੍ਤ (ਹੱਥ)#੪. ਹਸ੍ਤ ਧਨੁਸ.#੨੦੦੦ ਧਨੁਸ ਕ੍ਰੋਸ਼ (ਕੋਸ- ਕੋਹ).#੪. ਕੋਸ ਯੋਜਨ#ਵਰਤਮਾਨ ਸਮੇਂ ਦੀ ਮਿਣਤੀ-#੧੨ ਇੰਚ ਦਾ ਇੱਕ ਫੁਟ.#੩. ਫੁਟ ਦਾ ਗਜ਼.#੨੨੦ ਗਜ਼ ਦਾ ਫਰਲਾਂਗ (furlong)#੮. ਫਰਲਾਂਗ ਅਥਵਾ ੧੭੬੦ ਗਜ਼ ਦਾ ਮੀਲ (Mile- ਮਾਈਲ).#੩. ਹੱਥ ਦੀ ਕਰਮ. ਦੇਖੋ, ਕਰਮ ਸ਼ਬਦ.#੧੦ ਕਰਮਾਂ ਦੀ ਜਰੀਬ. ਦੇਖੋ, ਜਰੀਬ ਸ਼ਬਦ.#੩. ਉਂਗਲ ਦੀ ਗਿਰਹ.#੪. ਗਿਰਹ ਦੀ ਗਿੱਠ.#੨. ਗਿੱਠ ਦਾ ਹੱਥ.#੨. ਹੱਥ ਜਾਂ ੧੬. ਗਿਰਹ (੩੬ ਇੰਚ) ਦਾ ਗਜ.#੯. ਸਰਸਾਹੀ ਅਥਵਾ ਬਿਸਵਾਸੀ ਦਾ ਇੱਕ ਮਹਲਾ.#੨੦ ਮਰਲੇ ਦੀ ਇੱਕ ਕਨਾਲ.#੪. ਕਨਾਲ ਦਾ ਵਿੱਘਾ.#੨. ਵਿੱਘੇ ਦਾ ਘੁਮਾਉਂ.#ਦੇਖੋ, ਹਲ, ਚੜਸਾ ਅਤੇ ਮੁਰੱਬਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਕੇਤ (ਕ੍ਸ਼ੇਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. "ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?" (ਵਾਰ ਸਾਰ ਮਃ ੧) ੨. ਕ੍ਰਿਸੀ. ਕਿਸਾਨੀ. ਕਾਸ਼ਤਕਾਰੀ....
ਅ਼. [کوُت] ਕ਼ੂਤ. ਰੋਜ਼ੀ ਖ਼ੁਰਾਕ। ੨. ਦੇਖੋ, ਕ਼ੁਵਤ। ੩. ਦੇਖੋ, ਕੂਤਨਾ। ੪. ਦੇਖੋ, ਕੂਤੁ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਮਾਲਾ. "ਮੁਕਤਿਮਾਲ ਕਨਿਕ ਲਾਲ ਹੀਰਾ." (ਜ਼ੈਤ ਮਃ ੫) "ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ." (ਭਾਗੁ) ੨. ਹਰਟ (ਘਟਿਯੰਤ੍ਰ) ਦੀ ਮਾਲਾ, ਮਾਲ. "ਕਰ ਹਰਿ ਹਰਮਾਲ ਟਿੰਡ ਪਰੋਵਹੁ." (ਬਸੰ ਮਃ ੧) ੩. ਕਤਾਰ. ਸ਼੍ਰੇਣੀ। ੪. ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। ੫. ਪੀਲੂ ਦਾ ਬਿਰਛ. ਜਾਲ. ਵਣ. ਦੇਖੋ, ਮਾਲਸਾਹਿਬ। ੬. ਅ਼. [مال] ਦੌਲਤ. ਧਨ. ਸੰਪਦਾ. "ਮਾਲ ਜੋਬਨ ਛੋਡਿ ਵੈਸੀ." (ਆਸਾ ਛੰਤ ਮਃ ੫) ੭. ਫ਼ਾ. ਵਿ- ਮਲਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ। ੮. ਸੰਗ੍ਯਾ- ਵਿਸ਼੍ਰਾਮ। ੯. ਸਮਾਨਤਾ. ਤੁਲ੍ਯਤਾ....
ਕੰਮ ਚਲਾਉਣ ਵਾਲਾ, ਕਾਮਦਾਰ. ਅਹਿਲਕਾਰ....
ਦੇਖੋ, ਬਿਆਲੀਸ। ੨. ਅ਼. [بطّال] ਬੱਤ਼ਾਲ ਦਿਲੇਰ. ਬਹਾਦੁਰ। ੩. ਸਿਪਾਹੀ. "ਉਡਗ ਤਗੀਰੀ ਰਵਿ ਅਥਨ ਪ੍ਰਭਾ ਪ੍ਰਵਾਨਾ ਪਾਇ। ਜਾਨੁਕ ਚੰਦ ਅਮੀਨ ਕੇ ਫਿਰੇ ਬਿਤਾਲੀ ਆਇ." (ਚਰਿਤ੍ਰ ੧੭) ਸੂਰਜ ਦੇ ਅਸ਼੍ਵ ਹੋਣ ਪੁਰ ਚਾਂਦਨੀ ਰੂਪ ਪਰਵਾਨਾ (ਆਗ੍ਯਾਪਤ੍ਰ) ਪਾਕੇ, ਮਾਲ ਆਫੀਸਰ ਚੰਦ੍ਰਮਾ ਦੇ ਸਿਪਾਹੀ ਤਾਰੇ, ਪਹਿਰਾ ਬਦਲਣ ਲਈ ਆ ਪਹੁੰਚੇ....