amarīkaअमरीक
ਦੇਖੋ. ਅੰਬਰੀਕ. "ਮਾਰੀਦਾ ਅਮਰੀਕ ਛੁਡਾਇਆ." (ਭਾਗੁ)
देखो. अंबरीक. "मारीदा अमरीक छुडाइआ." (भागु)
ਸੰ. अम्बरीष- ਅੰਬਰੀਸ. ਸੰਗ੍ਯਾ- ਭੱਠੀ। ੨. ਦਾਣੇ ਭੁੰਨਣ ਦੀ ਕੜਾਹੀ। ੩. ਵਿਸਨੁ। ੪. ਸੂਰਜ। ੫. ਸ਼ਿਵ। ੬. ਯੁੱਧ. ਜੰਗ। ੭. ਵਾਲਮੀਕਿ ਰਾਮਾਇਣ ਅਨੁਸਾਰ ਪ੍ਰਸ਼ੁਸ੍ਰੁਕ ਦਾ ਪੁਤ੍ਰ ਅਯੋਧ੍ਯਾਪਤਿ ਸੂਰਯ ਵੰਸ਼ੀ ਰਾਜਾ ਜੋ ਇਕ੍ਸ਼ਾਕ ਤੋਂ ੨੮ ਵੀਂ ਪੀੜ੍ਹੀ ਸੀ.¹ ਇਸ ਦੀ ਰਖ੍ਯਾ ਕਰਨ ਲਈ ਵਿਸਨੁ ਦੇ ਸੁਦਰਸ਼ਨ ਚਕ੍ਰ ਨੇ ਦੁਰਵਾਸਾ ਰਿਖੀ ਦਾ ਪਿੱਛਾ ਕੀਤਾ ਸੀ, ਜਿਸ ਦੀ ਕਥਾ ਇਉਂ ਹੈ-#ਕੱਤਕ ਦੀ ਦ੍ਵਾਦਸੀ ਨੂੰ ਰਾਜਾ ਅੰਬਰੀਕ ਏਕਾਦਸ਼ੀ ਦਾ ਵ੍ਰਤ ਉਪਾਰਣ ਨੂੰ ਤਿਆਰ ਸੀ, ਇਤਨੇ ਵਿੱਚ ਦੁਰਵਾਸਾ ਰਿਖੀ ਆਇਆ. ਰਾਜਾ ਨੇ ਕਿਹਾ ਆਪ ਮੇਰੇ ਘਰ ਭੋਜਨ ਕਰੋ, ਰਿਖੀ ਨੇ ਆਖਿਆ ਮੈ ਇਸਨਾਨ ਕਰਕੇ ਆਉਂਨਾ ਹਾਂ। ਰਿਖੀ ਬਹੁਤ ਚਿਰ ਤੀਕ ਨਾ ਮੁੜਿਆ, ਰਾਜਾ ਨੇ ਪੁਰੋਹਿਤ ਦੇ ਕਹਿਣ ਤੋਂ ਵ੍ਰਤ ਤੋੜ ਲਿਆ. ਜਦ ਦੁਰਵਾਸਾ ਨੂੰ ਮਲੂਮ ਹੋਇਆ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਭੋਜਨ ਕਰ ਲਿਆ ਹੈ, ਤਦ ਆਪਣੀ ਜਟਾ ਪੱਟਕੇ ਇੱਕ ਤੇਜਪੁੰਜ ਪੁਰਖ ਪੈਦਾ ਕੀਤਾ, ਜੋ ਅੰਬਰੀਕ ਨੂੰ ਮਾਰਣ ਲੱਗਾ. ਵਿਸਨੁ ਨੇ ਸੁਦਰਸ਼ਨ ਚਕ੍ਰ ਰਾਜੇ ਦੀ ਰਖ੍ਯਾ ਲਈ ਭੇਜਿਆ, ਜਿਸ ਨੇ ਤੇਜਪੁੰਜ ਪੁਰਖ ਨੂੰ ਨਾਸ਼ ਕਰਕੇ ਦੁਰਵਾਸਾ ਦਾ ਪਿੱਛਾ ਕੀਤਾ. ਜਦ ਕਿਸੇ ਲੋਕ ਵਿੱਚ ਦੁਰਵਾਸਾ ਦਾ ਬਚਾਉ ਨਾ ਹੋਇਆ, ਤਦ ਹਾਰਕੇ ਅੰਬਰੀਕ ਦੀ ਸ਼ਰਣ ਲਈ, ਜਿਸ ਪੁਰ ਰਾਜੇ ਨੇ ਸੁਦਰਸ਼ਨ ਚਕ੍ਰ ਤੋਂ ਰਿਖੀ ਨੂੰ ਬਚਾਇਆ.²#ਲਿੰਗ ਪੁਰਾਣ ਵਿੱਚ ਕਥਾ ਹੈ ਕਿ ਅੰਬਰੀਸ ਦੀ ਪੁਤ੍ਰੀ "ਸੁੰਦਰੀ" ਦਾ ਰੂਪ ਦੇਖਕੇ ਨਾਰਦ ਅਤੇ ਪਰਵਤ ਰਿਖੀ ਮੋਹਿਤ ਹੋ ਗਏ, ਉਨ੍ਹਾਂ ਨੇ ਰਾਜਾ ਨੂੰ ਕੰਨ੍ਯਾ ਦੇਣ ਲਈ ਆਖਿਆ, ਤਦ ਉਸ ਨੇ ਆਖਿਆ ਕਿ ਆਪ ਦੋਹਾਂ ਵਿੱਚੋਂ ਜਿਸ ਨੂੰ ਮੇਰੀ ਪੁਤ੍ਰੀ ਪਸੰਦ ਕਰੇ ਮੈਂ ਉਸ ਨੂੰ ਦੇਵਾਂਗਾ. ਦੋਵੇਂ ਰਿਖੀ ਜੁਦੇ ਜੁਦੇ ਸਮੇਂ ਤੇ ਵਿਸਨੁ ਪਾਸ ਗਏ ਅਤੇ ਹਰ ਇੱਕ ਨੇ ਇੱਕ ਦੂਜੇ ਦੀ ਸ਼ਕਲ ਬਾਂਦਰ ਦੀ ਹੋ ਜਾਣੀ ਚਾਹੀ, ਤਾਕਿ ਕੁਰੂਪ ਨੂੰ ਸੁੰਦਰੀ ਨਾ ਵਰੇ. ਇਸ ਪੁਰ ਦੋਵੇਂ ਬਾਂਦਰਮੂੰਹੇਂ ਹੋ ਗਏ, ਅਤੇ ਸੁੰਦਰੀ ਨੂੰ ਵਿਆਹ ਨਾ ਸਕੇ. ਦੋਹਾਂ ਰਿਖੀਆਂ ਨੇ ਗੁਸੇ ਵਿੱਚ ਆ ਕੇ ਅੰਬਰੀਸ ਨੂੰ ਸ੍ਰਾਪ ਦਿੱਤਾ ਕਿ ਤੂੰ ਅੰਧੇਰੇ ਵਿੱਚ ਘਿਰਿਆ ਰਹੇਂਗਾ. ਵਿਸਨੁਭਗਤ ਅੰਬਰੀਸ ਦੀ ਰਖ੍ਯਾ ਲਈ ਸੁਦਰਸ਼ਨ ਚਕ੍ਰ ਆਇਆ, ਜਿਸ ਨੇ ਸੂਰਜ ਜੇਹਾ ਪ੍ਰਕਾਸ਼ ਕਰਕੇ ਅੰਧੇਰਾ ਦੂਰ ਕੀਤਾ ਅਤੇ ਦੋਹਾਂ ਰਿਖੀਆਂ ਦਾ ਅਜੇਹਾ ਪਿੱਛਾ ਕੀਤਾ ਕਿ ਜਦ ਤੀਕ ਉਨ੍ਹਾਂ ਨੇ ਆਕੇ ਅੰਬਰੀਸ ਤੋਂ ਮੁਆਫ਼ੀ ਨਾ ਮੰਗੀ, ਤਦ ਤੀਕ ਟਿਕਣੇ ਨ ਪਾਏ. "ਅੰਬਰੀਕ ਕਉ ਦੀਓ ਅਭੈ ਪਦ." (ਮਾਰੂ ਨਾਮਦੇਵ) "ਜਾਨ੍ਯੋ ਭਗਤ ਭੂਪ ਅੰਬਰੀਸ." (ਗੁਪ੍ਰਸੂ)...
ਦੇਖੋ. ਅੰਬਰੀਕ. "ਮਾਰੀਦਾ ਅਮਰੀਕ ਛੁਡਾਇਆ." (ਭਾਗੁ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...