apēyaअपेय
ਵਿ- ਨਾ ਪੀਣ ਯੋਗ੍ਯ। ੨. ਸੰਗ੍ਯਾ- ਸ਼ਰਾਬ। ੩. ਭੰਗ। ੪. ਪੋਸਤ.
वि- ना पीण योग्य। २. संग्या- शराब। ३. भंग। ४. पोसत.
ਦੇਖੋ, ਪੀਣਾ। ੨. ਦੇਖੋ, ਪੀਨ. "ਕ੍ਰੋਧ ਪੀਣ ਮਾਨੀਐ." (ਕਲਕੀ) ਕ੍ਰੋਧ ਨਾਲ ਭਰਿਆ ਹੋਇਆ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਸੰ. ਸੰਗ੍ਯਾ- ਹਾਰ. ਸ਼ਿਕਸ੍ਤ। ੨. ਟੇਢਾਪਨ. ਵਿੰਗਾ ਕਰਨ ਦਾ ਭਾਵ. "ਮੁਹ ਮੈਲਾ ਕਰੈ ਨ ਭੰਗ." (ਵਾਰ ਰਾਮ ੨. ਮਃ ੫) ੩. ਭੈ. ਡਰ. "ਕਹੁ ਨਾਨਕ ਤਿਸੁ ਜਨ ਨਹੀ ਭੰਗ." (ਭੈਰ ਮਃ ੫) ੪. ਭੇਦ. ਫਰਕ। ੫. ਤਰੰਗ. ਲਹਰ। ੬. ਵਿਘਨ. "ਹਰਿ ਰਾਮ ਜਪਤ ਕਬ ਪਰੈ ਨ ਭੰਗੁ." (ਸੁਖਮਨੀ) ੭. ਕਸੂਰ. ਅਪਰਾਧ. "ਨਾਨਕ ਮੈ ਤਨਿ ਭੰਗੁ." (ਸਵਾ ਮਃ ੧) ੮. ਭੰਗਾ. ਵਿਜੀਆ. ਭਾਂਗ. ਦੇਖੋ, ਭੰਗਾ ੧....
ਫ਼ਾ. [پوست] ਪੋਸ੍ਤ. ਸੰਗ੍ਯਾ- ਛਿਲਕਾ। ੨. ਅਫੀਮ ਦੇ ਡੋਡੇ ਦਾ ਛਿੱਲ. ਦੇਖੋ, ਪੋਸਤ ਪੀਣਾ। ੩. ਤੁਚਾ. ਖੱਲ। ੪. ਅਫੀਮ ਦਾ ਬੂਟਾ....