apānaअपान
ਸੰ. ਸੰਗ੍ਯਾ- ਪੰਜ ਪ੍ਰਾਣਾਂ ਵਿੱਚੋਂ ਇੱਕ ਪ੍ਰਾਣ, ਜਿਸ ਦੀ ਗਤਿ ਗੁਦਾਮੰਡਲ ਵਿੱਚ ਹੈ. ਦੇਖੋ, ਅਪਾਨ ਬਾਇ। ੨. ਗੁਦਾ। ੩. ਅਪਨਾਪਨ. ਆਪਾ. "ਬਿਸਰਾ ਅਪਾਨ ਤਨ." (ਨਾਪ੍ਰ)
सं. संग्या- पंज प्राणां विॱचों इॱक प्राण, जिस दी गति गुदामंडल विॱच है. देखो, अपान बाइ। २. गुदा। ३. अपनापन. आपा. "बिसरा अपान तन." (नाप्र)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਗਮ੍ ਧਾ. ਸੰ. ਸੰਗ੍ਯਾ- ਗਮਨ. ਚਾਲ. "ਕਰਪੂਰ ਗਤਿ ਬਿਨ ਅਕਾਲ ਦੂਜੇ ਕਵਨ?" (ਗ੍ਯਾਨ) ੨. ਮਾਰਗ. ਰਸਤਾ. "ਗੁਰਪਰਸਾਦਿ ਮੁਕਤਿ ਗਤਿ ਪਾਏ." (ਮਾਝ ਅਃ ਮਃ ੩) ੩. ਗਿਆਨ ਵਿਦ੍ਯਾ. "ਅਪਨੀ ਗਤਿ ਮਿਤਿ ਜਾਨਹੁ ਆਪੇ." (ਸੁਖਮਨੀ) "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ਮੁਕਤਿ ਪਾਉਣ ਦਾ ਇ਼ਲਮ। ੪. ਪ੍ਰਾਪਤੀ. "ਗੁਰ ਕੈ ਦਰਸਨ ਮੁਕਤਿ ਗਤਿ ਹੋਇ." (ਆਸਾ ਮਃ ੩)੫ ਮੋਕ੍ਸ਼. ਮੁਕਤਿ. "ਜਿਹ ਸਿਮਰਤ ਗਤਿ ਪਾਈਐ." (ਸਃ ਮਃ ੯) ੬. ਵਿਸ਼੍ਰਾਮ. ਇਸਥਿਤਿ. ਟਿਕਾਉ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ." (ਗੂਜ ਕਬੀਰ) ੭. ਸ਼ੁੱਧੀ. ਪਵਿਤ੍ਰਤਾ. "ਮੁਇਆ ਜੀਵਦਿਆ ਗਤਿ ਹੋਵੈ ਜਾ ਸਿਰਿ ਪਾਈਐ ਪਾਣੀ." (ਵਾਰ ਮਾਝ ਮਃ ੧) "ਅੰਤਰ ਕੀ ਗਤਿ ਤਾਹੀ ਜੀਉ." (ਸੋਰ ਮਃ ੧) ੮. ਹਾਲਤ. ਦਸ਼ਾ. "ਅੰਤਰ ਕੀ ਗਤਿ ਤੁਮਹੀ ਜਾਨੀ." (ਸੋਰ ਮਃ ੫) "ਰੇ ਮਨ! ਕਉਨ ਗਤਿ ਹੋਇਹੈ ਤੇਰੀ?" (ਜੈਜਾ ਮਃ ੯) ੯. ਵਿਧਿ. ਤਰੀਕਾ. ਢੰਗ. ਜੁਗਤਿ."ਰਾਮਭਜਨ ਕੀ ਗਤਿ ਨਹਿ ਜਾਨੀ." (ਸੋਰ ਮਃ ੯) ੧੦. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ. ਦੇਖੋ ਜਤਿ ੩.। ੧੧. ਦਖ਼ਲ. ਪ੍ਰਵੇਸ਼। ੧੨. ਲੀਲਾ. ਖੇਲ. "ਹਰਿ ਕੀ ਗਤਿ ਨਹਿ ਕੋਊ ਜਾਨੈ." (ਬਿਹਾ ਮਃ ੯) ੧੩. ਨਤੀਜਾ. ਫਲ। ੧੪. ਵਿ- ਗਤ. ਪ੍ਰਾਪਤ ਹੋਇਆ. "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ਅੰਤਰਗਤ ਤੀਰਥ (ਆਤਮਤੀਰਥ) ਵਿੱਚ ਮਲਕੇ (ਮੈਲ ਉਤਾਰਕੇ) ਨ੍ਹਾਉ. ਭਾਵ- ਬਾਹਰਲੇ ਤੀਰਥਾਂ ਤੋਂ ਗਤਿ ਨਹੀਂ....
ਸੰ. ਸੰਗ੍ਯਾ- ਪੰਜ ਪ੍ਰਾਣਾਂ ਵਿੱਚੋਂ ਇੱਕ ਪ੍ਰਾਣ, ਜਿਸ ਦੀ ਗਤਿ ਗੁਦਾਮੰਡਲ ਵਿੱਚ ਹੈ. ਦੇਖੋ, ਅਪਾਨ ਬਾਇ। ੨. ਗੁਦਾ। ੩. ਅਪਨਾਪਨ. ਆਪਾ. "ਬਿਸਰਾ ਅਪਾਨ ਤਨ." (ਨਾਪ੍ਰ)...
ਕ੍ਰਿ. ਵਿ- ਬਜਾਕੇ. "ਬਾਇ ਸੰਖ ਅਪਾਰ." (ਚੰਡੀ ੨) ੨. ਸੰਗ੍ਯਾ- ਵਾਯੁ. ਪਵਨ. "ਅਪੁ ਤੇਜੁ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੩. ਪ੍ਰਾਣ. ਸ੍ਵਾਸ. "ਬਾਇਰੂਪੰ ਅਸਥੰਭਨਹ." (ਸਹਸ ਮਃ ੫) ੪. ਸੰ. ਵਾਤ. ਸ਼ਰੀਰ ਦਾ ਧਾਤੁ. ਸੌਦਾ. ਦੇਖੋ, ਖਿਲਤ ੬.#ਵਾਤ (ਬਾਇ) ਜੀਵਨ ਦੇਣ ਵਾਲੀ ਅਰ ਸ਼ਰੀਰ ਦੀ ਧਾਤੂਆਂ ਨੂੰ ਯੋਗ ਰੀਤਿ ਨਾਲ ਪ੍ਰੇਰਨ ਵਾਲੀ ਹੈ. ਇਸ ਬਿਨਾ ਪਿੱਤ ਅਤੇ ਕਫ ਕਿਸੇ ਕੰਮ ਦੇ ਨਹੀਂ. ਜਦ ਇਸ ਵਿੱਚ ਵਿਕਾਸ ਹੋ ਜਾਵੇ ਅਰ ਇਹ ਆਪਣੇ ਅਸਲ ਰੂਪ ਵਿੱਚ ਨਾ ਰਹੇ, ਤਦ ਅਨੇਕ ਰੋਗਾਂ ਦਾ ਕਾਰਣ ਹੁੰਦੀ ਹੈ.#ਸ਼ਰੀਰ ਵਿੱਚ ਇਸ ਦੇ ਪੰਜ ਅਤੇ ਦਸ ਭੇਦ ਹਨ. ਦੇਖੋ, ਪੰਚ ਪ੍ਰਾਣ ਅਤੇ ਦਸ ਪ੍ਰਾਣ.#ਬਾਇ (ਵਾਤ) ਦੇ ਵਿਕਾਰੀ ਹੋਣ ਦੇ ਇਹ ਕਾਰਣ ਹਨ-#ਰੁੱਖਾ ਠੰਢਾ ਭਾਰੀ ਭੋਜਨ ਖਾਣਾ, ਰਾਤ ਨੂੰ ਨਾ ਸੋਣਾ, ਬਹੁਤ ਮੈਥੁਨ ਕਰਨਾ, ਸ਼ਰੀਰ ਤੋਂ ਬਹੁਤਾ ਲਹੂ ਨਿਕਲ ਜਾਣਾ, ਭੁੱਖਿਆਂ ਰਹਿਣਾ, ਪਾਣੀ ਵਿੱਚ ਚਿਰ ਤੀਕ ਤਰਨਾ, ਮਲ ਮੂਤ੍ਰ ਦਾ ਵੇਗ ਰੋਕਣਾ, ਆਪਣੀ ਸ਼ਕਤੀ ਤੋਂ ਵਧਕੇ ਸਫਰ ਕਰਨਾ ਆਦਿਕ.#ਵਾਯੁ ਦੇ ਵਿਕਾਰੀ ਹੋਣ ਦੇ ਲੱਛਣ ਹਨ-#ਜੋੜਾਂ ਵਿੱਚ ਜਕੜਨ, ਹੱਡਭੰਨਣੀ, ਸਿਰਪੀੜ, ਨੀਂਦ ਨਾ ਆਉਣੀ, ਰੋਮ ਖੜੇ ਹੋਣੇ, ਤੁਚਾ ਰੁੱਖੀ ਹੋਣੀ, ਆਂਦਰਾਂ ਦਾ ਬੋਲਣਾ ਆਦਿਕ.#ਵਾਤਦੋਸ ਦੂਰ ਕਰਨ ਦੇ ਸਾਧਾਰਣ ਇਲਾਜ ਹਨ-#ਸ਼ਰੀਰ ਤੇ ਤੇਲ ਵਟਣੇ ਆਦਿ ਦੀ ਮਾਲਿਸ਼ ਕਰਨੀ. ਯੋਗਰਾਜ ਗੁੱਗਲ ਦਾ ਸੇਵਨ ਕਰਨਾ. ਰਸਦਾਇਕ ਨਮਕੀਨ ਤਰ ਭੋਜਨ ਖਾਣੇ. "ਬਾਇ ਪਿੱਤ ਕਰ ਉਪਜਤ ਭਏ." (ਚਰਿਤ੍ਰ ੪੦੫) ੫. ਸੰ. ਵ੍ਯਾੱਤ. ਵਿ- ਫੈਲਿਆ ਹੋਇਆ. ਟੱਡਿਆ। ੬. ਕ੍ਰਿ. ਵਿ- ਟੱਡਕੇ. ਪਸਾਰਕੇ. "ਰੋਮ ਫੁਲਾਇ ਬਡੋ ਮੁਖ ਬਾਇ." (ਗੁਵਿ ੧੦) ੭. ਦੇਖੋ, ਬਾਂਇ....
ਦੇਖੋ, ਗੁਦ। ਦੇਖੋ, ਗੁੱਦਾ....
ਸੰਗ੍ਯਾ- ਆਪਣੀ ਸੱਤਾ. ਆਪਾਭਾਵ। ੨. ਹੌਮੈ. ਹੰਕਾਰ। ੩. ਆਪਣੀ ਅਸਲੀਅਤ. "ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ." (ਧਨਾ ਮਃ ੯) ੪. ਮਰਾ. ਆੱਪਾ. ਪਿਤਾ. ਬਾਪ....