anangīअनंगी
ਸੰ. अनङगिन्. ਵਿ- ਅੰਗ ਰਹਿਤ. ਜਿਸਦੇ ਅੰਗ ਨਹੀਂ. "ਅਨੰਗੀ ਅਨਾਮੇ." (ਜਾਪੁ) ੨. ਸੰਗ੍ਯਾ- ਕਾਮਦੇਵ. ਅਨੰਗ। ੩. ਨਿਰਾਕਾਰ. ਕਰਤਾਰ.
सं. अनङगिन्. वि- अंग रहित. जिसदे अंग नहीं. "अनंगी अनामे." (जापु) २. संग्या- कामदेव. अनंग। ३. निराकार. करतार.
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. अनङगिन्. ਵਿ- ਅੰਗ ਰਹਿਤ. ਜਿਸਦੇ ਅੰਗ ਨਹੀਂ. "ਅਨੰਗੀ ਅਨਾਮੇ." (ਜਾਪੁ) ੨. ਸੰਗ੍ਯਾ- ਕਾਮਦੇਵ. ਅਨੰਗ। ੩. ਨਿਰਾਕਾਰ. ਕਰਤਾਰ....
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਰਤਿ ਦਾ ਪਤਿ, ਮਨੋਜ. ਅਨੰਗ. ਮਦਨ. ਭੋਗ ਵਿਲਾਸ ਦਾ ਦੇਵਤਾ. ਦੇਖੋ, L. Cupid....
ਸੰ. अनङ्ग. ਸੰਗ੍ਯਾ- ਜਿਸ ਦੇ ਅੰਗ (ਦੇਹ) ਨਹੀਂ. ਕਾਮਦੇਵ. ਪੁਰਾਣਕਥਾ ਹੈ ਕਿ ਮਦਨ ਨੇ ਇੱਕ ਵਾਰ ਸ਼ਿਵ ਨੂੰ ਸੰਤਾਪ ਦਿੱਤਾ, ਜਿਸ ਪਰ ਕ੍ਰੋਧਦ੍ਰਿਸ੍ਟਿ ਨਾਲ ਮਹਾਦੇਵ ਨੇ ਉਸ ਨੂੰ ਭਸਮ ਕਰ ਦਿੱਤਾ। ੨. ਵਿ- ਦੇਹ ਰਹਿਤ. "ਅੰਗ ਤੇ ਹੋਇ ਅਨੰਗ ਕਿਨ?" (ਰਾਮਾਵ) ਸ਼ਰੀਰ ਦਾ ਤਿਆਗ ਕਿਉਂ ਨਾ ਹੋ ਜਾਵੇ? ੩. ਵਿਦੇਹ. ਦੇਹ ਅਭਿਮਾਨ ਰਹਿਤ. "ਧਨੁਖ ਧਰ੍ਯੋ ਲੈ ਭਵਨ ਮੇ ਰਾਜਾ ਜਨਕ ਅਨੰਗ." (ਰਾਮਚੰਦ੍ਰਿਕਾ) ਵਿਦੇਹ ਜਨਕ। ੪. ਸੰਗ੍ਯਾ- ਆਕਾਸ਼। ੫. ਮਨ। ੬. ਆਤਮਾ....
ਵਿ- ਆਕਾਰ (ਸ਼ਕਲ) ਰਹਿਤ।#੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਆਕਾਸ਼....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....